EPFO ਖਾਤੇ ਚ ਕਿਨ੍ਹੇ ਪੈਸੇ ਜਮ੍ਹਾ? ਪਤਾ ਕਰਨ ਦਾ ਆਸਾਨ ਤਰੀ, ਇਥੇ ਪੜ੍ਹੋ

By  Jasmeet Singh November 18th 2023 05:36 PM

How To Check EPFO Balance : ਜਿਵੇ ਤੁਸੀਂ ਜਾਣਦੇ ਹੋ ਕਿ ਰੁਜ਼ਗਾਰ ਪ੍ਰਾਪਤ ਲੋਕਾਂ ਲਈ PF ਦਾ ਪੈਸਾ ਉਹਨਾਂ ਦੀ ਰਿਟਾਇਰਮੈਂਟ ਲਈ ਮਹੱਤਵਪੂਰਨ ਸੰਪਤੀਆਂ ਵਿੱਚੋਂ ਇੱਕ ਹੁੰਦਾ ਹੈ। ਜਿਸ ਕੰਪਨੀ ਵਿੱਚ ਤੁਸੀਂ ਕੰਮ ਕਰ ਰਹੇ ਹੋ, ਉਹ ਯਕੀਨੀ ਤੌਰ 'ਤੇ ਤੁਹਾਡੀ ਤਨਖਾਹ ਵਿੱਚੋਂ PF ਦੀ ਰਕਮ ਕੱਟਦੀ ਹੈ।

ਤੁਹਾਡੀ ਕੰਪਨੀ ਵੀ ਉਨ੍ਹਾਂ ਹੀ ਯੋਗਦਾਨ ਪਾਉਂਦੀ ਹੈ, ਜਿੰਨਾ ਕਿ ਤੁਹਾਡੀ ਤਨਖਾਹ ਵਿੱਚੋਂ ਰਕਮ ਕਟੀ ਜਾਂਦੀ ਹੈ। ਰੋਜ਼ਗਾਰਦਾਤਾ ਹਰ ਮਹੀਨੇ ਤੁਹਾਡੀ ਤਨਖ਼ਾਹ ਵਿੱਚੋਂ ਇੱਕ ਨਿਸ਼ਚਿਤ ਰਕਮ ਦੀ ਕਟੌਤੀ ਕਰਕੇ ਪੀ.ਐਫ. ਦੇ ਪੈਸੇ ਜਮ੍ਹਾਂ ਕਰਦਾ ਹੈ ਅਤੇ ਤੁਹਾਨੂੰ ਇਸ 'ਤੇ ਸਾਲਾਨਾ ਵਿਆਜ ਮਿਲਦਾ ਹੈ। ਤੁਹਾਡੇ ਖ਼ਾਤੇ 'ਚ ਕਿਨ੍ਹੇ ਪੈਸੇ ਨੇ ਇਹ ਕਿਵੇਂ ਜਾਣਿਆ ਜਾਵੇ, ਇਸ ਬਾਰੇ ਆਓ ਤੁਹਾਨੂੰ ਦੱਸਦੇ ਹਾਂ।

ਪੀ.ਐੱਫ. ਦੇ ਪੈਸੇ ਕਿਸ ਆਧਾਰ 'ਤੇ ਜਾਂਦੇ ਕੱਟੇ?
ਦੱਸ ਦਈਏ ਕਿ PF ਦੇ ਪੈਸੇ ਕੱਟਣ ਦਾ ਨਿਸ਼ਚਿਤ ਨਿਯਮ ਇਹ ਹੈ ਕਿ ਇਹ ਤੁਹਾਡੀ ਪੂਰੇ ਮਹੀਨੇ ਦੇ 12 ਪ੍ਰਤੀਸ਼ਤ ਹੁੰਦੇ ਹਨ। ਇਸ ਤੋਂ ਇਲਾਵਾ ਤੁਹਾਡਾ ਮਾਲਕ ਵੀ ਆਪਣੇ ਵੱਲੋਂ 12 ਫੀਸਦੀ ਯੋਗਦਾਨ ਪਾਉਂਦਾ ਹੈ। ਰੁਜ਼ਗਾਰਦਾਤਾ ਦੁਆਰਾ ਜਮ੍ਹਾ ਕੀਤੇ ਗਏ ਇਸ 12 ਪ੍ਰਤੀਸ਼ਤ ਵਿੱਚੋਂ ਕੰਪਨੀ ਤੁਹਾਡੇ ਪੀ.ਐੱਫ ਖਾਤੇ ਵਿੱਚ 3.67 ਪ੍ਰਤੀਸ਼ਤ ਅਤੇ ਬਾਕੀ 8.33 ਪ੍ਰਤੀਸ਼ਤ ਪੈਨਸ਼ਨ ਸਕੀਮ ਵਿੱਚ ਜਮ੍ਹਾਂ ਕਰਦੀ ਹੈ।

ਕਿਵੇਂ ਪਤਾ ਲੱਗੇਗਾ ਕਿ ਕਿਨ੍ਹੇ ਪੈਸੇ PF ਖਾਤੇ ਵਿੱਚ ਜਮ੍ਹਾ ਹਨ?
ਦੱਸ ਦਈਏ ਕਿ ਤੁਹਾਨੂੰ ਇਸ ਬਾਰੇ ਜਾਣਕਾਰੀ ਕਿਥੋਂ ਮਿਲੇਗੀ ਕਿ ਰੁਜ਼ਗਾਰਦਾਤਾ ਤੁਹਾਡੇ ਖਾਤੇ ਵਿੱਚ ਪੈਸੇ ਜਮ੍ਹਾ ਕਰ ਰਿਹਾ ਹੈ ਜਾਂ ਨਹੀਂ। ਇਸ ਲਈ ਤੁਸੀਂ ਆਪਣੇ ਪੀ.ਐੱਫ. ਪਾਸਬੁੱਕ ਦੀ ਜਾਂਚ ਕਰ ਸਕਦੇ ਹੋ, ਇਸ ਲਈ ਸਭ ਤੋਂ ਪਹਿਲਾਂ EPFO ​​ਪੋਰਟਲ 'ਤੇ ਜਾਣਾ ਹੋਵੇਗਾ। ਇਹ ਧਿਆਨ ਵਿੱਚ ਰੱਖੋ ਕਿ ਤੁਹਾਡਾ UAN ਨੰਬਰ ਐਕਟੀਵੇਟ ਹੋਵੇ।

  • ਇਹ ਪਤਾ ਲਗਾਉਣ ਲਈ EPFO 'ਤੇ ਜਾਣਾ ਹੋਵੇਗਾ
  • ਇਸਤੋਂ ਬਾਅਦ 'ਸਾਡੀਆਂ ਸੇਵਾਵਾਂ' ਟੈਬ 'ਤੇ ਦਬਾਉਣਾ ਹੋਵੇਗਾ
  • ਇਸ ਮਗਰੋਂ 'ਕਰਮਚਾਰੀਆਂ ਲਈ' ਵਿਕਲਪ ਚੁਣੋ
  • ਇਸ ਤੋਂ ਬਾਅਦ 'ਮੈਂਬਰ ਪਾਸਬੁੱਕ' 'ਤੇ ਕਲਿੱਕ ਕਰੋ
  • ਆਪਣਾ UAN ਨੰਬਰ ਅਤੇ ਪਾਸਵਰਡ ਭਰੋ
  • ਸਫਲਤਾਪੂਰਵਕ ਲੌਗਇਨ ਕਰਨ ਤੋਂ ਬਾਅਦ ਤੁਸੀਂ ਆਪਣਾ EPF ਬੈਲੇਂਸ ਚੈੱਕ ਕਰਨ ਦੇ ਯੋਗ ਹੋਵੋਗੇ।

ਇਸ ਵਿੱਚ ਤੁਸੀਂ ਆਪਣੇ ਪੀ.ਐੱਫ. ਖਾਤੇ ਦਾ ਬਕਾਇਆ, ਸਾਰੀਆਂ ਜਮ੍ਹਾਂ ਰਕਮਾਂ ਦੇ ਵੇਰਵੇ ਆਦਿ ਦੇਖ ਸਕਦੇ ਹੋ।

- ਸਚਿਨ ਜਿੰਦਲ ਦੇ ਸਹਿਯੋਗ ਨਾਲ 

ਇਹ ਵੀ ਪੜ੍ਹੋ: ਜਾਣੋ ਕਿਹੜੇ ਭੋਜਨ ਤੁਹਾਡੇ ਸਰੀਰ 'ਚ ਵਧਾਉਂਦੇ ਸ਼ੂਗਰ ਦਾ ਪੱਧਰ; ਇਨ੍ਹਾਂ ਪਦਾਰਥਾਂ ਤੋਂ ਰਹੋ ਦੂਰ

Related Post