USA and Canada Border Explosion: ਯੂ.ਐੱਸ-ਕੈਨੇਡਾ ਬਾਰਡਰ ’ਤੇ ਜ਼ਬਰਦਸਤ ਧਮਾਕਾ, 2 ਲੋਕਾਂ ਦੀ ਮੌਤ

By  Aarti November 23rd 2023 02:24 PM

USA and Canada Border Explosion: ਅਮਰੀਕਾ-ਕੈਨੇਡਾ ਸਰਹੱਦ ਨੇੜੇ ਨਿਆਗਰਾ ਫਾਲਜ਼ ਨੇੜੇ ਕਾਰ ਵਿਚ ਹੋਏ ਜ਼ਬਰਦਸਤ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਅਮਰੀਕਾ-ਕੈਨੇਡਾ ਕਰਾਸਿੰਗ ਬੰਦ ਕਰ ਦਿੱਤੀ ਗਈ ਹੈ। ਅਮਰੀਕੀ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਧਮਾਕੇ 'ਚ ਮਰਨ ਵਾਲੇ ਦੋ ਲੋਕਾਂ ਦੀ ਪਛਾਣ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ। 

ਦੱਸ ਦਈਏ ਕਿ ਬੁੱਧਵਾਰ ਨੂੰ ਨਿਆਗਰਾ ਫਾਲਜ਼ ਨੇੜੇ ਯੂਐਸ-ਕੈਨੇਡਾ ਚੌਕੀ 'ਤੇ ਅਚਾਨਕ ਇੱਕ ਕਾਰ ਅੱਗ ਦੇ ਗੋਲੇ ਵਿੱਚ ਬਦਲ ਗਈ। ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਹੈ। 

ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਨਿਊਯਾਰਕ ਸਿਟੀ ਤੋਂ 400 ਮੀਲ (640 ਕਿਲੋਮੀਟਰ) ਉੱਤਰ-ਪੱਛਮ ਵਿਚ ਚੈਕਪੁਆਇੰਟ 'ਤੇ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਅਜਿਹਾ ਕੁਝ ਵੀ "ਅੱਤਵਾਦੀ" ਹਮਲੇ ਦੇ ਪਾਸੇ ਇਸ਼ਾਰਾ ਨਹੀਂ ਕਰਦਾ ਹੈ। ਹੋਚੁਲ ਨੇ ਇੱਕ ਬ੍ਰੀਫਿੰਗ ਵਿੱਚ ਕਿਹਾ, "ਇਸ ਵੇਲੇ ਕੋਈ ਸਬੂਤ ਨਹੀਂ ਹੈ ਕਿ ਇਹ ਇੱਕ ਅੱਤਵਾਦੀ ਕਾਰਵਾਈ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।"

ਇਹ ਵੀ ਪੜ੍ਹੋ: ਚੀਨ 'ਚ ਰਹੱਸਮਈ ਨਿਮੋਨੀਆ ਕਾਰਨ ਹਸਪਤਾਲ ਹੋਏ full: ਸਕੂਲ ਕੀਤੇ ਗਏ ਬੰਦ

Related Post