Fri, Feb 13, 2026
Whatsapp

Phillaur : ਮੋਟਰਸਾਈਕਲ ਤੇ ਸਕੂਟਰੀ ਦੀ ਆਹਮੋਂ-ਸਾਹਮਣੀ ਭਿਆਨਕ ਟੱਕਰ 'ਚ ਦੋ ਦੋਸਤਾਂ ਦੀ ਮੌਤ, 8ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀ ਸਨ ਮ੍ਰਿਤਕ

Phillaur News : ਥਾਣਾ ਗੁਰਾਇਆ (Goraya Police) ਦੇ ਪਿੰਡ ਦੁਸਾਂਝ ਕਲਾਂ (Dosanjh Kalan) ਦੇ ਨੇੜੇ ਵਾਪਰੇ ਹਾਦਸੇ 'ਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਰੂਹ ਕੰਬਾਊ ਹਾਦਸਾ ਦੁਸਾਂਝ ਕਲਾਂ-ਫਗਵਾੜਾ ਰੋਡ ਇੰਦਣਾਂ ਕਲਾਸਕੇ ਗੇਟ ਦੇ ਨੇੜੇ ਵਾਪਰਿਆ।

Reported by:  PTC News Desk  Edited by:  KRISHAN KUMAR SHARMA -- February 13th 2026 06:17 PM -- Updated: February 13th 2026 06:27 PM
Phillaur : ਮੋਟਰਸਾਈਕਲ ਤੇ ਸਕੂਟਰੀ ਦੀ ਆਹਮੋਂ-ਸਾਹਮਣੀ ਭਿਆਨਕ ਟੱਕਰ 'ਚ ਦੋ ਦੋਸਤਾਂ ਦੀ ਮੌਤ, 8ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀ ਸਨ ਮ੍ਰਿਤਕ

Phillaur : ਮੋਟਰਸਾਈਕਲ ਤੇ ਸਕੂਟਰੀ ਦੀ ਆਹਮੋਂ-ਸਾਹਮਣੀ ਭਿਆਨਕ ਟੱਕਰ 'ਚ ਦੋ ਦੋਸਤਾਂ ਦੀ ਮੌਤ, 8ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀ ਸਨ ਮ੍ਰਿਤਕ

ਗੁਰਾਇਆ, (ਮੁਨੀਸ਼) : ਮੁਠੱਡਾ ਕਲਾਂ ਦੇ ਤਿੰਨ ਦੋਸਤਾਂ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਨੂੰ ਅਜੇ ਕੋਈ ਭੁਲਾ ਨਹੀਂ ਸਕਿਆ ਸੀ ਅਤੇ ਸਿਵਾ ਵੀ ਠੰਡਾ ਨਹੀਂ ਹੋਇਆ ਸੀ ਕਿ ਇੱਕ ਹੋਰ ਦਰਦਨਾਕ ਹਾਦਸਾ ਵਾਪਰ (Accident) ਗਿਆ ਹੈ। ਥਾਣਾ ਗੁਰਾਇਆ (Goraya Police) ਦੇ ਪਿੰਡ ਦੁਸਾਂਝ ਕਲਾਂ (Dosanjh Kalan) ਦੇ ਨੇੜੇ ਵਾਪਰੇ ਹਾਦਸੇ 'ਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਰੂਹ ਕੰਬਾਊ ਹਾਦਸਾ ਦੁਸਾਂਝ ਕਲਾਂ-ਫਗਵਾੜਾ ਰੋਡ ਇੰਦਣਾਂ ਕਲਾਸਕੇ ਗੇਟ ਦੇ ਨੇੜੇ ਵਾਪਰਿਆ।

ਚੌਕੀ ਇੰਚਾਰਜ ਜੰਗ ਬਹਾਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੁਸਾਂਝ ਕਲਾਂ ਦੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੱਸਿਆ ਕਿ ਵਿਕਰਮਜੀਤ ਦੁਸਾਂਝ ਉਸ ਦੇ ਨਾਲ ਸਮਰ ਪ੍ਰਜਾ ਸਕੂਟਰੀ 'ਤੇ ਸਵਾਰ ਹੋ ਕੇ ਫਗਵਾੜਾ ਵੱਲ ਜਾ ਰਹੇ ਸਨ। ਇਸ ਦੌਰਾਨ ਅੱਗਿਓਂ ਗਲਤ ਸਾਈਡ 'ਤੇ ਆ ਰਹੇ ਸਪਲੈਂਡਰ ਮੋਟਰਸਾਈਕਲ ਦੀ ਸਕੂਟਰੀ ਨਾਲ ਸਿੱਧੀ ਟੱਕਰ ਹੋ ਗਈ।


ਹਾਦਸੇ 'ਚ ਦੋਵੇਂ ਜ਼ਖ਼ਮੀ ਨੌਜਵਾਨਾਂ ਨੂੰ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਫਗਵਾੜਾ ਦੇ ਨਿਜੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਨੌਜਵਾਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪਰੰਤੂ ਇਥੇ 17 ਸਾਲਾ ਵਿਕਰਮਜੀਤ ਦੁਸਾਂਝ ਪੁੱਤਰ ਸ਼ਮਸ਼ੇਰ ਸਿੰਘ ਅਤੇ ਸਮਰ ਪ੍ਰਜਾ ਪੁੱਤਰ ਧੀਰਜ ਪ੍ਰਜਾ (ਉਮਰ 15 ਸਾਲ) ਦੀ ਜੇਰੇ ਇਲਾਜ ਮੌਤ ਹੋ ਗਈ।

8ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀ ਸਨ ਮ੍ਰਿਤਕ

ਇਨ੍ਹਾਂ 'ਚ ਇੱਕ ਨੌਜਵਾਨ ਸਮਰ ਪ੍ਰਜਾ, ਬੀਸੀਐੱਸ ਸਕੂਲ ਫਗਵਾੜਾ ਵਿੱਚ 8ਵੀਂ ਜਮਾਤ ਦੀ ਵਿਦਿਆਰਥੀ ਸੀ ਅਤੇ ਦੂਸਰਾ ਨੌਜਵਾਨ ਵਿਕਰਮਜੀਤ ਦੁਸਾਂਝ, ਗੁਰੂ ਨਾਨਕ ਕਾਲਜ ਫਗਵਾੜਾ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਦੱਸਿਆ ਗਿਆ ਹੈ ਕਿ ਸਮਰ ਪ੍ਰਜਾ ਆਪਣੀ ਭੈਣ ਦਾ ਇਕਲੌਤਾ ਭਰਾ ਸੀ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ, ਜਿਸ ਉਪਰੰਤ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹਾਂ ਵਾਰਸਾਂ ਹਵਾਲੇ ਕਰ ਦਿੱਤੀਆਂ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

- PTC NEWS

Top News view more...

Latest News view more...

PTC NETWORK
PTC NETWORK