Malerkotla : ਜੰਮੂ ਕਸ਼ਮੀਰ ਦੇ ਪਰਿਵਾਰ ਨਾਲ ਪੰਜਾਬ ਚ ਹਾਦਸਾ, 3 ਮਾਸੂਮ ਧੀਆਂ ਦੇ ਸਿਰ ਤੋਂ ਉਠਿਆ ਮਾਂ-ਪਿਓ ਦਾ ਸਹਾਰਾ

Malerkotla : ਮਲੇਰਕੋਟਲਾ 'ਚ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ 3 ਮਾਸੂਮ ਬੱਚੀਆਂ ਨੇ ਆਪਣੇ ਮਾਤਾ-ਪਿਤਾ ਨੂੰ ਖੋਹ ਦਿੱਤਾ ਹੈ। ਇਹ ਖੌਫਨਾਕ ਕਾਰ ਹਾਦਸਾ ਪਿੰਡ ਮਾਣਕ ਮਾਜਰਾ ਨੇੜੇ ਜੰਮੂ-ਦਿੱਲੀ-ਕਟੜਾ ਨੈਸ਼ਨਲ ਹਾਈਵੇ 'ਤੇ ਵਾਪਰਿਆ, ਜਿਸ ਦੌਰਾਨ ਕਾਰ ਬੇਕਾਬੂ ਹੋ ਕੇ ਸਿੱਧੀ ਡਿਵਾਈਡਰ 'ਚ ਜਾ ਵੱਜੀ।

By  KRISHAN KUMAR SHARMA May 7th 2026 06:13 PM -- Updated: May 7th 2026 06:26 PM

Malerkotla : ਮਲੇਰਕੋਟਲਾ 'ਚ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ 3 ਮਾਸੂਮ ਬੱਚੀਆਂ ਨੇ ਆਪਣੇ ਮਾਤਾ-ਪਿਤਾ ਨੂੰ ਖੋਹ ਦਿੱਤਾ ਹੈ। ਇਹ ਖੌਫਨਾਕ ਕਾਰ ਹਾਦਸਾ ਪਿੰਡ ਮਾਣਕ ਮਾਜਰਾ ਨੇੜੇ ਜੰਮੂ-ਦਿੱਲੀ-ਕਟੜਾ ਨੈਸ਼ਨਲ ਹਾਈਵੇ 'ਤੇ ਵਾਪਰਿਆ, ਜਿਸ ਦੌਰਾਨ ਕਾਰ ਬੇਕਾਬੂ ਹੋ ਕੇ ਸਿੱਧੀ ਡਿਵਾਈਡਰ 'ਚ ਜਾ ਵੱਜੀ।

ਜਾਣਕਾਰੀ ਅਨੁਸਾਰ, ਇਹ ਪਰਿਵਾਰ ਐਮ.ਪੀ ਤੋਂ ਆਇਆ ਸੀ, ਜੋ ਇੱਕ ਕਾਰ ਰਾਹੀਂ ਪਤੀ-ਪਤਨੀ ਆਪਣੀਆਂ ਤਿੰਨ ਮਾਸੂਮ ਬੱਚੀਆਂ ਨਾਲ ਜੰਮੂ ਕਸ਼ਮੀਰ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ ਪਿੰਡ ਨੇੜੇ ਨੈਸ਼ਨਲ ਹਾਈਵੇਅ 'ਤੇ ਕਾਰ ਡਿਵਾਈਡਰ ਨਾਲ ਕਾਰ ਟਕਰਾ ਗਈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਚਾਲਕ ਦੀ ਅੱਖ ਲੱਗ ਗਈ, ਜਿਸ ਦੌਰਾਨ ਹਾਦਸਾ ਵਾਪਰਿਆ। ਟੱਕਰ ਪਿੱਛੋਂ ਕਾਰ ਦੇ ਪਰਖੱਚੇ ਉੱਡ ਗਏ ਅਤੇ ਅੱਗੇ ਬੈਠੇ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕਾਰ ਵਿੱਚ ਪਿਛੇ ਬੈਠੀਆਂ ਤਿੰਨ ਮਾਸੂਮ ਬੱਚੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨਾਂ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ।

ਇਸ ਹਾਦਸੇ ਕਾਰਨ ਇਹਨਾਂ ਤਿੰਨ ਮਾਸੂਮ ਬੱਚੀਆਂ ਕੋਲੋਂ ਉਹਨਾਂ ਦੇ ਮਾਂ ਬਾਪ ਖੋ ਲਏ ਅਤੇ ਬੱਚੀਆਂ ਜ਼ਖਮੀ ਹਾਲਤ ਵਿੱਚ ਹਨ। ਲੋਕਾਂ ਦੇ ਸੀਨਾ ਉਦੋਂ ਹੋਰ ਵੀ ਦੁੱਖੀ ਹੋ ਗਿਆ ਜਦੋਂ ਇਹ ਬੱਚੀਆਂ ਮਾਂ-ਬਾਪ ਨੂੰ ਪੁਕਾਰਦੀਆਂ ਨਜ਼ਰ ਆ ਰਹੀਆਂ ਸਨ।

Related Post