Thu, May 7, 2026
Whatsapp

ED Raid in Punjab : ਪੰਜਾਬ 'ਚ ED ਦੀ ਵੱਡੀ ਕਾਰਵਾਈ, ਖਰੜ ਦੇ ਵੈਸਟਰਨ ਟਾਵਰ 'ਚ ED ਦੀ ਰੇਡ, ਵਿਰੋਧੀਆਂ ਦੇ ਨਿਸ਼ਾਨੇ 'ਤੇ CM ਮਾਨ

ED Raid in Punjab : ਪੰਜਾਬ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰ ਸਰਕਾਰ ਦੀ ਏਜੰਸੀ ਈਡੀ ਵੱਲੋਂ ਮੋਹਾਲੀ ਦੇ ਖਰੜ ਸਥਿਤ ਵੈਸਟਰਨ ਟਾਵਰ 'ਤੇ ਰੇਡ ਕੀਤੀ ਗਈ ਹੈ। ਸੂਤਰਾਂ ਅਨੁਸਾਰ, ਇਸ ਰੇਡ ਦੇ ਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨਾਲ ਜੁੜ ਰਹੇ ਹਨ।

Reported by:  PTC News Desk  Edited by:  KRISHAN KUMAR SHARMA -- May 07th 2026 10:01 AM -- Updated: May 07th 2026 11:11 AM
ED Raid in Punjab : ਪੰਜਾਬ 'ਚ ED ਦੀ ਵੱਡੀ ਕਾਰਵਾਈ, ਖਰੜ ਦੇ ਵੈਸਟਰਨ ਟਾਵਰ 'ਚ ED ਦੀ ਰੇਡ, ਵਿਰੋਧੀਆਂ ਦੇ ਨਿਸ਼ਾਨੇ 'ਤੇ CM ਮਾਨ

ED Raid in Punjab : ਪੰਜਾਬ 'ਚ ED ਦੀ ਵੱਡੀ ਕਾਰਵਾਈ, ਖਰੜ ਦੇ ਵੈਸਟਰਨ ਟਾਵਰ 'ਚ ED ਦੀ ਰੇਡ, ਵਿਰੋਧੀਆਂ ਦੇ ਨਿਸ਼ਾਨੇ 'ਤੇ CM ਮਾਨ

ED Raid in Punjab : ਪੰਜਾਬ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰ ਸਰਕਾਰ ਦੀ ਏਜੰਸੀ ਈਡੀ ਵੱਲੋਂ ਮੋਹਾਲੀ ਦੇ ਖਰੜ ਸਥਿਤ ਵੈਸਟਰਨ ਟਾਵਰ 'ਤੇ ਰੇਡ ਕੀਤੀ ਗਈ  ਹੈ। ਸੂਤਰਾਂ ਅਨੁਸਾਰ, ਇਸ ਰੇਡ ਦੇ ਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਨਾਲ ਜੁੜ ਰਹੇ ਹਨ।

ਸੂਤਰਾਂ ਅਨੁਸਾਰ, ਇਹ ਰੇਡ ਨਿਤਿਨ ਨਾਂਅ ਦੇ ਸ਼ਖਸ ਦੇ ਟਿਕਾਣਿਆਂ 'ਤੇ ਕੀਤੀ ਗਈ ਹੈ। ਈਡੀ ਦੀ ਇਸ ਕਾਰਵਾਈ ਦੌਰਾਨ 9ਵੀਂ ਮੰਜਿਲ ਦੇ ਇੱਕ ਫਲੈਟ ਵਿਚੋਂ ਕਥਿਤ ਤੌਰ 'ਤੇ ਨਕਦੀ ਨਾਲ ਭਰੇ ਬੈਗ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਰੇਡ ਫਲੈਟ ਨੰਬਰ 906 'ਚ ਕੀਤੀ ਗਈ ਹੈ।  


ਸੂਤਰਾਂ ਅਨੁਸਾਰ ਇਹ ਛਾਪੇਮਾਰੀ ਖਰੜ ਨੇੜੇ ਛੱਜੂ ਮਾਜਰਾ ਸਥਿਤ 'ਵੈਸਟਰਨ ਟਾਵਰਜ਼' ਦੇ ਫਲੈਟ ਨੰਬਰ 906 ਵਿੱਚ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਇਮਾਰਤ ਦੇ ਅੰਦਰੋਂ ਕਥਿਤ ਤੌਰ 'ਤੇ ਨਕਦੀ ਦੇ ਬੰਡਲਾਂ ਵਾਲੇ ਦੋ ਬੈਗ ਹੇਠਾਂ ਸੁੱਟੇ ਗਏ। ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਰੇਡ ਬਾਰੇ ਜਿਵੇਂ ਹੀ ਕਿਸੇ ਨੂੰ ਪਤਾ ਲੱਗਿਆ ਤਾਂ ਉਸ ਨੇ 9ਵੀਂ ਮੰਜਿਲ ਤੋਂ ਰੁਪਇਆਂ ਦਾ ਭਰਿਆ ਇੱਕ ਬੈਗ ਹੇਠਾਂ ਸੁੱਟ ਦਿੱਤਾ, ਜਿਸ ਨੂੰ ਹੇਠਾਂ ਗੱਡੀ ਕੋਲ ਪਹਿਲਾਂ ਤੋਂ ਹੀ ਖੜੇ ਇੱਕ ਡਰਾਈਵਰ ਨੇ ਚੁੱਕ ਲਿਆ। ਇਸ ਤਰ੍ਹਾਂ ਬੈਗ ਸੁੱਟੇ ਜਾਣ ਨਾਲ ਕਈ ਨੋਟ ਹਵਾ ਵਿੱਚ ਵੀ ਉਡਦੇ ਵਿਖਾਈ ਦਿੱਤੇ।

ਕੀ ਹੈ ਪੂਰਾ ਮਾਮਲਾ, ਜਾਣੋ ?

ਇੱਕ ਅਧਿਕਾਰੀ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ ਸਨਟੈਕ ਸਿਟੀ ਪ੍ਰੋਜੈਕਟ, ਅਜੈ ਸਹਿਗਲ, ਏਬੀਐਸ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ, ਅਲਟਸ ਬਿਲਡਰਜ਼, ਧੀਰ ਕੰਸਟਰਕਸ਼ਨ ਅਤੇ ਸਹਿਯੋਗੀਆਂ 'ਤੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ ਕਰ ਰਿਹਾ ਹੈ ਜੋ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਤੋਂ CLU ਲਾਇਸੈਂਸ ਪ੍ਰਾਪਤ ਕਰਨ ਵਿੱਚ ਵੱਡੇ ਪੱਧਰ 'ਤੇ ਧੋਖਾਧੜੀ ਅਤੇ ਜਨਤਾ ਨਾਲ ਧੋਖਾਧੜੀ ਕਰਕੇ ਸੈਂਕੜੇ ਕਰੋੜ ਰੁਪਏ ਇਕੱਠੇ ਕਰ ਰਹੇ ਸਨ।

ਸੀਐਮ ਮਾਨ ਦੇ ਓਐਸਡੀ ਨਾਲ ਜੁੜ ਰਹੇ ਤਾਰ

ਅਧਿਕਾਰੀ ਦਾ ਕਹਿਣਾ ਹੈ ਕਿ, ਈਡੀ ਨਿਤਿਨ ਗੋਹਲ ਦੀ ਤਲਾਸ਼ੀ ਲੈ ਰਹੀ ਹੈ ਕਿਉਂਕਿ ਉਹ ਕਥਿਤ ਤੌਰ 'ਤੇ ਗਮਾਡਾ ਫੀਸਾਂ ਦਾ ਭੁਗਤਾਨ ਨਾ ਕਰਨ ਵਾਲੇ ਬਿਲਡਰਾਂ ਦੀ ਮਦਦ ਕਰ ਰਿਹਾ ਹੈ ਅਤੇ ਉਨ੍ਹਾਂ ਲਈ ਰਾਜਨੀਤਿਕ ਸੁਰੱਖਿਆ ਦਾ ਪ੍ਰਬੰਧ ਕਰ ਰਿਹਾ ਹੈ। ਉਹ ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਧੁੰਮਣ ਦਾ ਨਜ਼ਦੀਕੀ ਸਾਥੀ ਹੈ। ਨਿਤਿਨ ਗੋਹਲ 'ਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਸੰਪਰਕਕਰਤਾ ਵਜੋਂ ਕੰਮ ਕਰਨ ਦਾ ਸ਼ੱਕ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਸੀਐਮ ਮਾਨ ਨੂੰ ਘੇਰਿਆ

ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 'ਆਪ' ਦੇ ਕੱਟੜ ਇਮਾਨਦਾਰੀ ਦੇ ਚੋਲੇ ਪਿੱਛੇ ਕੱਟੜ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ CM ਭਗਵੰਤ ਮਾਨ ਦੇ ਕਰੀਬੀ ਅਤੇ ‘Money Bag’ ਵਜੋਂ ਚਰਚਿਤ ਰਾਜਬੀਰ ਘੁੰਮਣ ਨਾਲ ਜੁੜੇ ਨਿਤਿਨ, ਵੀਰ ਦਵਿੰਦਰ ਵਰਗੇ ਨਜ਼ਦੀਕੀ ਚਿਹਰੇ ED ਦੇ ਰਾਡਾਰ ਉਪਰ ਹਨ।

ਅਕਾਲੀ ਆਗੂ ਨੇ ਦਾਅਵਾ ਕੀਤਾ ਕਿ Hawala transactions ਦੇ ਸੁਰਾਗ ਮਿਲਣ ਦੀ ਚਰਚਾ ਹੈ ਅਤੇ ਕਈ ਅਹਿਮ ਦਸਤਾਵੇਜ਼ ਤੇ ਲੈਣ-ਦੇਣ ਜਾਂਚ ਦੇ ਘੇਰੇ ਵਿੱਚ ਹਨ। ਜਲਦ ਹੀ ਇਸ ਵਿੱਚ ਹੋਰ ਵੀ ਵੱਡੇ ਖੁਲਾਸੇ ਸਾਹਮਣੇ ਆਉਣਗੇ।

ਕਾਂਗਰਸ ਨੇ ਘੇਰੀ ਆਮ ਆਦਮੀ ਪਾਰਟੀ

ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪ 'ਤੇ ਤਿੱਖਾ ਨਿਸ਼ਾਨਾ ਲਾਇਆ ਹੈ। ਉਨ੍ਹਾਂ ਇਸ ਮਾਮਲੇ 'ਤੇ ਕਿਹਾ ਕਿ ਹੁਣ ਸੱਚਾ ਸਾਹਮਣੇ ਆਵੇਗਾ ਜਾਂ ਰਾਜਨੀਤਕ 'ਵਾਸ਼ਿੰਗ ਮਸ਼ੀਨ' ਸਾਰੇ ਦਾਗ ਸਾਫ਼ ਕਰੇਗੀ। ਇਹ ਸਮਾਂ ਹੀ ਦੱਸੇਗਾ।

ਖਬਰ ਅਪਡੇਟ ਜਾਰੀ.. 

- PTC NEWS

Top News view more...

Latest News view more...

PTC NETWORK
PTC NETWORK