Talwandi Sabo : ਤਲਵੰਡੀ ਸਾਬੋ ਵਿਖੇ ਪਤੀ-ਪਤਨੀ ਦੀ ਭੇਤਭਰੀ ਹਾਲਤ ਚ ਮੌਤ, ਉਲਟੀਆਂ ਤੋਂ ਬਾਅਦ ਹਸਪਤਾਲ ਕਰਵਾਇਆ ਸੀ ਭਰਤੀ

Husband Wife Death in Talwandi Sabo : ਦੋਵਾਂ ਪਤੀ-ਪਤਨੀ ਨੂੰ ਤੁਰੰਤ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮਨਜੋਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਬਾਅਦ 'ਚ ਇਲਾਜ ਦੌਰਾਨ ਰਮਨਦੀਪ ਸਿੰਘ ਵੀ ਦਮ ਤੋੜ ਗਿਆ।

By  KRISHAN KUMAR SHARMA February 1st 2026 02:34 PM -- Updated: February 1st 2026 02:35 PM

Husband Wife Death Case : ਤਲਵੰਡੀ ਸਾਬੋ (Talwandi Sabo) ਦੇ ਇੱਕ ਮਹੱਲੇ 'ਚ ਬੀਤੀ ਦੇਰ ਰਾਤ ਪਤੀ ਪਤਨੀ ਦੀ ਭੇਦਭਰੇ ਕਾਰਨਾਂ ਕਰਕੇ ਸਿਹਤ ਵਿਗੜ ਜਾਣ ਉਪਰੰਤ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ, ਨਗਰ ਦੇ ਮਹਿਰਮੀਆਂ ਭਾਈਚਾਰੇ ਨਾਲ ਸਬੰਧ ਰੱਖਦੇ ਰਮਨਦੀਪ ਸਿੰਘ (31) ਅਤੇ ਉਸਦੀ ਪਤਨੀ ਮਨਜੋਤ ਕੌਰ ਦੀ ਬੀਤੀ ਦੇਰ ਰਾਤ ਉਦੋਂ ਸਿਹਤ ਵਿਗੜ ਗਈ, ਜਦੋਂ ਉਨ੍ਹਾਂ ਨੂੰ ਉਲਟੀਆਂ ਲੱਗ ਗਈਆਂ। ਉਪਰੰਤ, ਦੋਵਾਂ ਪਤੀ-ਪਤਨੀ ਨੂੰ ਤੁਰੰਤ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮਨਜੋਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਬਾਅਦ 'ਚ ਇਲਾਜ ਦੌਰਾਨ ਰਮਨਦੀਪ ਸਿੰਘ ਵੀ ਦਮ ਤੋੜ ਗਿਆ। ਪਤਾ ਲੱਗਾ ਹੈ ਕਿ ਦੋਵਾਂ ਦਾ ਕਰੀਬ 11 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

ਉਧਰ, ਸਵੇਰੇ ਸੂਚਨਾ ਮਿਲਣ ਉਪਰੰਤ ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ, ਜਦੋਂਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਡਾਕਟਰਾਂ ਮੁਤਾਬਿਕ, ਮ੍ਰਿਤਕ ਦੇਹਾਂ ਦੇ ਪੋਸਟ ਮਾਰਟਮ ਉਪਰੰਤ ਹੀ ਮੌਤ ਦੇ ਕਾਰਨਾਂ ਬਾਰੇ ਕੁਝ ਕਿਹਾ ਜਾ ਸਕੇਗਾ। ਦੂਜੇ ਪਾਸੇ ਦੋ ਮੌਤਾਂ ਨਾਲ ਨਗਰ 'ਚ ਸੋਗ ਦੀ ਲਹਿਰ ਦੌੜ ਗਈ ਹੈ।

Related Post