Sun, Feb 1, 2026
Whatsapp

Sangrur 'ਚ ਧੁੰਦ ਕਾਰਨ ਵਾਪਰਿਆ ਹਾਦਸਾ ,ਦਰੱਖਤ ਨਾਲ ਟਕਰਾਈ ਬੱਸ ,7 ਸਵਾਰੀਆਂ ਜ਼ਖਮੀ

Sangrur News : ਸੰਗਰੂਰ 'ਚ ਅੱਜ ਸਵੇਰੇ ਹੀ ਇੱਕ ਸੜਕ ਹਾਦਸਾ ਵਾਪਰਿਆ ਹੈ ,ਜਿਸ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਬਰਨਾਲਾ ਤੋਂ ਆ ਰਹੀ ਸੀ ਅਤੇ ਸੰਗਰੂਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਬੱਸ ਡਰਾਈਵਰ ਦੇ ਕੋਲੋਂ ਇੱਕ ਕਾਰ ਦੇ ਗੁਜਰਨ ਨਾਲ ਬੱਸ ਦਾ ਸੰਤੁਲਨ ਵਿਗੜਿਆ ਅਤੇ ਧੁੰਦ ਕਾਰਨ ਡਰਾਈਵਰ ਨੂੰ ਸਹੀ ਢੰਗ ਨਾਲ ਨਾ ਦਿਖਣ ਕਾਰਨ ਬੱਸ ਸੜਕ ਤੋਂ ਉੱਤਰ ਗਈ। ਜਿਸ ਕਾਰਨ ਬੱਸ ਦਰਖਤ 'ਚ ਜਾ ਵੱਜੀ ,ਜਿਸ ਨਾਲ ਇਹ ਹਾਦਸਾ ਹੋਇਆ

Reported by:  PTC News Desk  Edited by:  Shanker Badra -- February 01st 2026 01:59 PM
Sangrur 'ਚ ਧੁੰਦ ਕਾਰਨ ਵਾਪਰਿਆ ਹਾਦਸਾ ,ਦਰੱਖਤ ਨਾਲ ਟਕਰਾਈ ਬੱਸ ,7 ਸਵਾਰੀਆਂ ਜ਼ਖਮੀ

Sangrur 'ਚ ਧੁੰਦ ਕਾਰਨ ਵਾਪਰਿਆ ਹਾਦਸਾ ,ਦਰੱਖਤ ਨਾਲ ਟਕਰਾਈ ਬੱਸ ,7 ਸਵਾਰੀਆਂ ਜ਼ਖਮੀ

Sangrur News : ਸੰਗਰੂਰ 'ਚ ਅੱਜ ਸਵੇਰੇ ਹੀ ਇੱਕ ਸੜਕ ਹਾਦਸਾ ਵਾਪਰਿਆ ਹੈ ,ਜਿਸ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਬਰਨਾਲਾ ਤੋਂ ਆ ਰਹੀ ਸੀ ਅਤੇ ਸੰਗਰੂਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਬੱਸ ਡਰਾਈਵਰ ਦੇ ਕੋਲੋਂ ਇੱਕ ਕਾਰ ਦੇ ਗੁਜਰਨ ਨਾਲ ਬੱਸ ਦਾ ਸੰਤੁਲਨ ਵਿਗੜਿਆ ਅਤੇ ਧੁੰਦ ਕਾਰਨ ਡਰਾਈਵਰ ਨੂੰ ਸਹੀ ਢੰਗ ਨਾਲ ਨਾ ਦਿਖਣ ਕਾਰਨ ਬੱਸ ਸੜਕ ਤੋਂ ਉੱਤਰ ਗਈ। ਜਿਸ ਕਾਰਨ ਬੱਸ ਦਰਖਤ 'ਚ ਜਾ ਵੱਜੀ ,ਜਿਸ ਨਾਲ ਇਹ ਹਾਦਸਾ ਹੋਇਆ।

ਇਸ ਬੱਸ ਵਿੱਚ 10 ਸਵਾਰੀਆਂ ਸਨ, ਜਿਨਾਂ ਵਿੱਚ ਸੱਤ ਸਵਾਰੀਆਂ ਦੇ ਕਾਫੀ ਸੱਟਾਂ ਵੱਜੀਆਂ ਹਨ, ਜਿਨਾਂ ਨੂੰ ਤੁਰੰਤ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਹੀ ਡਾਕਟਰ ਨਾਲ ਇਸ ਦੇ ਬਾਰੇ ਜਾਣਕਾਰੀ ਮਿਲਣ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੱਤ ਮਰੀਜ਼ ਦਾਖਲ ਹੋਏ ਹਨ ,ਜਿਸ ਵਿੱਚ ਇੱਕ ਔਰਤ ਗਰਭਵਤੀ ਹੈ ਪਰ ਸਭ ਦੇ ਹੀ ਜ਼ਿਆਦਾ  ਗੰਭੀਰ ਸੱਟਾਂ ਨਹੀਂ ਵੱਜੀਆਂ ਹਨ ਅਤੇ ਸਭ ਦਾ ਇਲਾਜ ਹੋ ਰਿਹਾ ਹੈ ਅਤੇ ਸਭ ਫਿਲਹਾਲ ਖਤਰੇ ਤੋਂ ਬਾਹਰ ਹਨ ,


ਉੱਥੇ ਹੀ ਮਰੀਜ਼ ਨਾਲ ਗੱਲਬਾਤ ਕਰਨ 'ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਨਿੱਜੀ ਕੰਪਨੀ ਦੀ ਬੱਸ ਵਿੱਚ ਸਨ ਅਤੇ ਜ਼ਿਆਦਾ ਧੁੰਦ ਕਾਰਨ ਬੱਸ ਦਾ ਸੰਤੁਲਨ ਵਿਗੜਿਆ ਅਤੇ ਬੱਸ ਦਾ ਐਕਸੀਡੈਂਟ ਹੋਇਆ। ਜਿਸ ਵਿੱਚ ਉਹਨਾਂ ਦੇ ਸੱਟਾਂ ਵੱਜੀਆਂ ਹਨ ਪਰ ਹੁਣ ਉਹ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹਨ ਅਤੇ ਆਪਣਾ ਇਲਾਜ ਕਰਵਾ ਰਹੇ ਹਨ। ਉਹਨਾਂ ਦੱਸਿਆ ਕਿ ਧੁੰਦ ਕਾਰਨ ਹੀ ਡਰਾਈਵਰ ਨੂੰ ਫੈਸਲਾ ਲੈਣ ਦੇ ਵਿੱਚ ਪਰੇਸ਼ਾਨੀ ਆਈ ,ਜਿਸ ਕਾਰਨ ਹਾਦਸਾ ਵਾਪਰਿਆ।

ਇਸ ਦੇ ਨਾਲ ਹੀ ਨਿੱਜੀ ਕੰਪਨੀ ਆਈਏਐਲ ਦੇ ਕਰਮਚਾਰੀ ਵੀ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਐਮਰਜੰਸੀ ਵਾਰਡ ਵਿੱਚ ਆਪਣੇ ਕਰਮਚਾਰੀਆਂ ਦੇ ਨਾਲ ਹਨ। ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬੱਸ ਦਾ ਸੰਤੁਲਿਤ ਵਿਗੜਨ ਕਾਰਨ ਹਾਦਸਾ ਵਾਪਰਿਆ। ਜਿਸ ਕਰਕੇ ਉਹਨਾਂ ਦੇ ਸੱਤ ਕਰਮਚਾਰੀਆਂ ਨੂੰ ਕਾਫੀ ਸੱਟਾਂ ਲੱਗੀਆਂ ਹਨ ਪਰ ਉਹਨਾਂ ਦਾ ਇਲਾਜ ਹੋ ਰਿਹਾ ਹੈ ਅਤੇ ਕੰਪਨੀ ਦੇ ਵੱਲੋਂ ਹਰ ਜ਼ਰੂਰੀ ਮਦਦ ਮਰੀਜ਼ਾਂ ਲਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬੱਸ ਦੇ ਵਿੱਚ ਉਹਨਾਂ ਦੇ 10 ਕਰਮਚਾਰੀ ਸਨ, ਜਿਸ ਵਿੱਚ ਸੱਤ ਦੇ ਸੱਟਾਂ ਲੱਗੀਆਂ ਹਨ ਪਰ ਡਾਕਟਰਾਂ ਮੁਤਾਬਿਕ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਅਤੇ ਕੰਪਨੀ ਵੱਲੋਂ ਹਰ ਸੰਭਵ ਇਲਾਜ ਮਰੀਜ਼ਾਂ ਦਾ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK