Budget 2026 ਪੇਸ਼ ਹੋਣ ਤੋਂ ਪਹਿਲਾਂ ਹੀ LPG ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੀਆਂ ਵਧੀਆਂ ਕੀਮਤਾਂ
ਬਜਟ 2026 ਦੀ ਪੇਸ਼ਕਾਰੀ ਤੋਂ ਪਹਿਲਾਂ ਹੀ ਐਲਪੀਜੀ ਸਿਲੰਡਰ ਹੋਰ ਮਹਿੰਗੇ ਹੋ ਗਏ ਹਨ। ਤੇਲ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ₹49 ਵਧ ਗਈ ਹੈ, ਜੋ ਅੱਜ, 1 ਫਰਵਰੀ ਤੋਂ ਲਾਗੂ ਹੋ ਗਈ ਹੈ। ਦਿੱਲੀ ਵਿੱਚ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ₹1740.50 ਹੋ ਗਈ ਹੈ। ਹਾਲਾਂਕਿ, 14.2 ਕਿਲੋਗ੍ਰਾਮ ਵਾਲੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।
- PTC NEWS