ਜੇਕਰ ਤੁਹਾਨੂੰ ਵੀ ਸਮਾਰਟਫੋਨ ਚਾਰਜਿੰਗ ਕਰਨ ਚ ਪਰੇਸ਼ਾਨੀ ਹੋ ਰਹੀ ਹੈ ਤਾਂ ਇਨ੍ਹਾਂ ਟਿਪਸ ਨੂੰ ਅਪਣਾਓ

By  Aarti February 19th 2024 09:40 AM

Smartphone Charging Issue: ਇਸ ਗੱਲ ਤੋਂ ਤਾਂ ਹਰ ਕੋਈ ਜਾਣੂ ਹੋਵੇਗਾ ਕਿ ਅੱਜ ਕੱਲ੍ਹ ਸਮਾਰਟਫ਼ੋਨ ਲੋਕਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਜਿਸਦੀ ਵਰਤੋਂ ਲੋਕ ਗੱਲਾਂ ਕਰਨ, ਸੁਨੇਹੇ ਭੇਜਣ, ਗੀਤ ਸੁਣਨ, ਵੀਡੀਓ ਜਾਂ ਫਿਲਮਾਂ ਦੇਖਣ ਲਈ ਕਰਦੇ ਹਨ। 

ਨਾਲ ਹੀ ਲੋਕ ਇਸ ਨਾਲ ਆਪਣੇ ਹੋਰ ਮਹੱਤਵਪੂਰਨ ਕੰਮ ਵੀ ਕਰਦੇ ਹਨ ਜਿਵੇਂ ਕਿ ਟਿਕਟਾਂ ਦੀ ਔਨਲਾਈਨ ਬੁਕਿੰਗ ਕਰਨਾ, ਆਨਲਾਈਨ ਬਿੱਲ ਦਾ ਭੁਗਤਾਨ ਕਰਨਾ ਆਦਿ। ਪਰ ਇਨ੍ਹਾਂ ਕੁਝ ਕਰਨ ਲਈ ਸਮਾਰਟਫੋਨ ਦਾ ਚਾਰਜ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਮਾਰਟਫੋਨ ਚਾਰਜ ਕਰਦੇ ਸਮੇਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਉਸ ਸਮੇਂ ਲੋਕਾਂ ਨੂੰ ਇਹ ਡਰ ਪਾ ਜਾਂਦਾ ਹੈ ਕਿ ਫੋਨ ਦੀ ਬੈਟਰੀ ਖਰਾਬ ਹੋ ਗਈ ਹੈ ਫਿਰ ਉਹ ਆਪਣੇ ਫੋਨ ਨੂੰ ਸਰਵਿਸ ਸੈਂਟਰ ਲੈ ਜਾਂਦੇ ਹਨ। ਦੱਸ ਦਈਏ ਕਿ ਇਸ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਨੂੰ ਤੁਸੀਂ ਘਰ 'ਚ ਹੀ ਠੀਕ ਕਰ ਸਕਦੇ ਹੋ। ਤਾਂ ਆਓ ਜਾਂਦੇ ਹਾਂ ਉਨ੍ਹਾਂ ਕਰਨਾ ਬਾਰੇ। 

ਚਾਰਜਰ ਅਤੇ ਕੇਬਲ ਦੀ ਜਾਂਚ ਕਰੋ : 

ਦੱਸ ਦਈਏ ਕਿ ਜੇਕਰ ਤੁਹਾਨੂੰ ਸਮਾਰਟਫੋਨ 'ਚ ਚਾਰਜਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਤਾਂ ਤੁਹਾਨੂੰ ਸਭ ਤੋਂ ਪਹਿਲਾ ਚਾਰਜਰ ਅਤੇ ਕੇਬਲ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਚਾਰਜਰ ਜਾਂ ਕੇਬਲ ਖਰਾਬ ਹੈ ਤਾਂ ਇਸ ਨਾਲ ਤੁਹਾਡੇ ਸਮਾਰਟਫੋਨ ਨੂੰ ਚਾਰਜ ਕਰਨ 'ਚ ਸਮੱਸਿਆ ਆ ਸਕਦੀ ਹੈ। 

ਫੋਨ ਅਪਡੇਟ ਕਰੋ : 

ਕਈ ਵਾਰ ਫੋਨ 'ਚ ਸਾਫਟਵੇਅਰ ਅੱਪਡੇਟ ਨਾ ਹੋਣ ਕਾਰਨ ਵੀ ਤੁਹਾਨੂੰ ਚਾਰਜਿੰਗ ਦੀ ਸਮੱਸਿਆ ਆ ਸਕਦੀ ਹੈ। ਜਿਸ ਨੂੰ ਤੁਸੀਂ ਅਪਡੇਟ ਕਰਕੇ ਹੱਲ ਕਰ ਸਕਦੇ ਹੋ। ਦਸ ਦਈਏ ਕਿ ਇਸੇ ਕਾਰਨ ਕਰਕੇ ਹੀ ਉਪਭੋਗਤਾ ਨੂੰ ਫੋਨ ਹਮੇਸ਼ਾ ਅਪਡੇਟ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। 

ਚਾਰਜਿੰਗ ਪੋਰਟ ਦੀ ਜਾਂਚ ਕਰੋ :

ਸਮਾਰਟਫੋਨ ਚਾਰਜ ਨਾ ਹੋਣ ਦੀ ਸਮੱਸਿਆ ਕਈ ਵਾਰ ਚਾਰਜਿੰਗ ਪੋਰਟ 'ਚ ਧੂੜ ਜਾਂ ਗੰਦਗੀ ਜਮ੍ਹਾ ਹੋ ਜਾਣ ਕਰਕੇ ਵੀ ਆ ਸਕਦੀ ਹੈ। ਅਜਿਹੇ 'ਚ ਲੋਕ ਸੋਚਦੇ ਹਨ ਕਿ ਫੋਨ ਦੀ ਬੈਟਰੀ 'ਚ ਕੋਈ ਸਮੱਸਿਆ ਹੈ ਅਤੇ ਸਰਵਿਸ ਸੈਂਟਰ 'ਤੇ ਚਲੇ ਜਾਂਦੇ ਹਨ। ਦਸ ਦਈਏ ਕਿ ਤੁਸੀਂ ਘਰ 'ਚ ਹੀ ਚਾਰਜਿੰਗ ਪੋਰਟ ਨੂੰ ਸਾਫ਼ ਕਰ ਸਕਦੇ ਹੋ। ਤੁਸੀਂ ਚਾਰਜਿੰਗ ਪੋਰਟ ਨੂੰ ਸਾਫ਼ ਕਰਨ ਲਈ ਸੁੱਕੇ ਕੱਪੜੇ ਦੀ ਵਰਤੋਂ ਕਰ ਸਕਦੇ ਹੋ। 

ਫੋਨ ਨੂੰ ਬੰਦ ਕਰਕੇ ਚਾਰਜ ਕਰੋ : 

ਜਦੋਂ ਤੁਸੀਂ ਫ਼ੋਨ ਨੂੰ ਬੰਦ ਕਰਕੇ ਚਾਰਜ ਕਰਦੇ ਹੋ, ਤਾਂ ਇਹ ਤੇਜ਼ੀ ਨਾਲ ਚਾਰਜ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਫ਼ੋਨ ਬੰਦ ਹੁੰਦਾ ਹੈ, ਤਾਂ ਕਿਸੇ ਐਪ ਜਾਂ ਸੇਵਾ ਦੁਆਰਾ ਬੈਟਰੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। 

ਚਾਰਜਿੰਗ ਪੁਆਇੰਟ ਬਦਲੋ :  

ਸਮਾਰਟਫੋਨ ਚਾਰਜ ਨਾ ਹੋਣ ਦੀ ਸਮੱਸਿਆ ਚਾਰਜਿੰਗ ਪੁਆਇੰਟ ਖਰਾਬ ਹੋਣ ਕਰਕੇ ਵੀ ਆ ਸਕਦੀ ਹੈ। ਇਸ ਲਈ ਜੇਕਰ ਤੁਸੀਂ ਇੱਕੋ ਚਾਰਜਿੰਗ ਪੁਆਇੰਟ ਦੀ ਵਰਤੋਂ ਕਰ ਰਹੇ ਹੋ ਅਤੇ ਤਾ ਤੁਹਾਨੂੰ ਵਾਰ-ਵਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਤਾਂ ਇੱਕ ਵੱਖਰੇ ਚਾਰਜਿੰਗ ਪੁਆਇੰਟ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ।

ਇਹ ਵੀ ਪੜ੍ਹੋ: ਆਪਣੇ ਕ੍ਰੈਡਿਟ ਸਕੋਰ ਨੂੰ ਤੇਜ਼ੀ ਨਾਲ ਵਧਾਉਣ ਲਈ ਅਪਣਾਓ ਇਹ ਤਰੀਕੇ, ਮਿਲੇਗਾ ਫਾਇਦਾ

Related Post