Punjab Weather News : ਆਗਾਮੀ ਦਿਨਾਂ ਚ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ, ਇਨ੍ਹਾਂ ਜ਼ਿਲ੍ਹਿਆਂ ਚ ਬਾਰਿਸ਼ ਦਾ ਯੈਲੋ ਅਲਰਟ

Punjab Weather News : ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਹੀ 1 ਮਹੀਨੇ ਦੇ ਲਗਭਗ ਦਾ ਮੀਂਹ ਪੈ ਗਿਆ ਹੈ ਅਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਉੱਤਰ-ਪੂਰਬੀ ਜ਼ਿਲ੍ਹਿਆਂ ਦੇ ਵਿੱਚ ਅੱਜ ਹਲਕੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

By  KRISHAN KUMAR SHARMA September 8th 2025 05:09 PM -- Updated: September 8th 2025 05:13 PM

Punjab Weather Updates : ਲਗਾਤਾਰ ਭਾਰੀ ਮੀਂਹ ਅਤੇ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਹੀ 1 ਮਹੀਨੇ ਦੇ ਲਗਭਗ ਦਾ ਮੀਂਹ ਪੈ ਗਿਆ ਹੈ ਅਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਉੱਤਰ-ਪੂਰਬੀ ਜ਼ਿਲ੍ਹਿਆਂ ਦੇ ਵਿੱਚ ਅੱਜ ਹਲਕੀ ਬਾਰਿਸ਼ ਦਾ ਯੈਲੋ ਅਲਰਟ (Yellow Alert) ਜਾਰੀ ਕੀਤਾ ਗਿਆ ਹੈ।

ਪੀਏਯੂ ਲੁਧਿਆਣਾ ਦੀ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵਿੱਚ ਧੁੱਪ ਨਿਕਲਣ ਕਰਕੇ ਪਿਛਲੇ ਕਈ ਕੁਝ ਦਿਨਾਂ ਦੇ ਦੌਰਾਨ ਤਾਪਮਾਨ ਵਧਿਆ ਹੈ। ਅੱਜ ਦਿਨ ਦਾ ਤਾਪਮਾਨ 33 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਕਿ ਆਮ ਦੇ ਨੇੜੇ-ਤੇੜੇ ਹੀ ਹੈ। ਹਾਲਾਂਕਿ ਕੁਝ ਹਿੱਸਿਆਂ ਦੇ ਵਿੱਚ ਪੰਜਾਬ ਦੇ ਅੰਦਰ ਹਲੇ ਵੀ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਪਰ ਅੱਜ ਉੱਤਰ-ਪੂਰਬੀ ਜ਼ਿਲ੍ਹਿਆਂ ਦੇ ਲਈ ਯੈਲੋ ਅਲਰਟ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਕਿ ਹਾਲਾਂਕਿ ਕੱਲ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਅਲਰਟ ਫਿਲਹਾਲ ਨਹੀਂ ਹੈ। ਜਦੋਂ ਕਿ ਕਿਤੇ ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ।

ਡਾਕਟਰ ਕਿੰਗਰਾ ਦੱਸਿਆ ਕਿ ਕਿਸਾਨ ਵੀ ਜਿਨਾਂ ਇਲਾਕਿਆਂ ਦੇ ਵਿੱਚ ਨੀਵੇਂ ਥਾਂ ਹਨ ਨੀਵੇਂ ਖੇਤ ਹਨ ਉਥੇ ਜਰੂਰ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ। ਉਹਨਾਂ ਕਿਹਾ ਹਾਲਾਂਕਿ ਕਈ ਜ਼ਿਲਿਆਂ ਦੇ ਵਿੱਚ ਪਾਣੀ ਦੀ ਮਾਰ ਬਹੁਤ ਜਿਆਦਾ ਪੈ ਗਈ ਹੈ ਪਰ ਜਿੱਥੇ ਘੱਟ ਹੈ, ਉੱਥੇ ਫਸਲ ਦਾ ਪ੍ਰਬੰਧਨ ਜੇਕਰ ਕਿਸਾਨ ਕਰ ਸਕਦੇ ਹਨ ਤਾਂ ਜਰੂਰ ਕਰਨ, ਜ਼ਿਆਦਾਤਰ ਫਸਲ ਦੇ ਵਿੱਚ ਪਾਣੀ ਖੜਾ ਨਾ ਰੱਖਣ, ਕਿਉਂਕਿ ਅਜਿਹੇ ਮੌਸਮ ਵਿੱਚ ਕੀੜੇ ਮਕੌੜੇ ਵੀ ਵੱਧ ਪੈਦਾ ਹੋ ਜਾਂਦੇ ਹਨ, ਜੋ ਕਿ ਫਸਲ ਨੂੰ ਨੁਕਸਾਨ ਦਿੰਦੇ ਹਨ।

Related Post