Patiala News : ਪਿੰਡ ਸੰਧਰਸੀ ਚ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨ ਨਾਲ ਕੁੱਟਮਾਰ , ਜ਼ਖਮੀ ਨੌਜਵਾਨ ਨੂੰ ਰਜਿੰਦਰਾ ਹਸਪਤਾਲ ਚ ਕਰਵਾਇਆ ਦਾਖਲ

Patiala News : ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ 'ਚ ਪੈਂਦੇ ਪਿੰਡ ਸੰਧਰਸੀ 'ਚ ਪ੍ਰਵਾਸੀਆਂ ਵੱਲੋਂ ਇੱਕ ਪੰਜਾਬੀ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ। ਹਰਦੀਪ ਸਿੰਘ ਨੂੰ ਕਈ ਸੱਟਾਂ ਆਈਆਂ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ

By  Shanker Badra September 20th 2025 07:07 PM

Patiala News : ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ 'ਚ ਪੈਂਦੇ ਪਿੰਡ ਸੰਧਰਸੀ 'ਚ ਪ੍ਰਵਾਸੀਆਂ ਵੱਲੋਂ ਇੱਕ ਪੰਜਾਬੀ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ। ਹਰਦੀਪ ਸਿੰਘ ਨੂੰ ਕਈ ਸੱਟਾਂ ਆਈਆਂ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਹਰਦੀਪ ਸਿੰਘ ਨੇ ਦੱਸਿਆ ਕਿ ਉਹ ਖਾਣ-ਪੀਣ ਦੀ ਦੁਕਾਨ ਚਲਾਉਂਦਾ ਹੈ। ਜਦੋਂ ਪ੍ਰਵਾਸੀ ਉਸਦੇ ਕੋਲ ਆਉਂਦੇ ਹਨ ਤਾਂ ਉਹ ਉਹਨਾਂ ਨੂੰ ਕਹਿ ਦਿੰਦਾ ਕਿ ਉਸਦੇ ਕੋਲ ਹੁਣ ਕੋਈ ਸਮਾਨ ਨਹੀਂ ਬਚਿਆ। ਇਸ ਤੋਂ ਬਾਅਦ ਉਹ ਉਸਦਾ ਮੋਬਾਇਲ ਖੋਹ ਕੇ ਉਥੋਂ ਭੱਜ ਜਾਂਦੇ ਹਨ। ਜਦੋਂ ਉਹ ਉਹਨਾਂ ਦਾ ਪਿੱਛਾ ਕਰਦਾ ਤਾਂ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਉਸ ਦੇ ਉਪਰ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ।

ਇਹ ਮਾਮਲਾ ਪੁਲਿਸ ਕੋਲ ਵੀ ਪਹੁੰਚਿਆ ਅਤੇ ਪੁਲਿਸ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਹਰਦੀਪ ਸਿੰਘ ਦੇ ਬਿਆਨ ਲੈਣ ਲਈ ਪਹੁੰਚੀ। ਉਥੇ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰਵਾਸੀਆਂ ਵੱਲੋਂ ਹਰਦੀਪ ਸਿੰਘ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਪ੍ਰਵਾਸੀਆਂ ਦੀ ਪਹਿਚਾਣ ਅਜੇ ਨਹੀਂ ਹੋ ਸਕੀ, ਪਰ ਜੋ ਵੀ ਬਣਦੀ ਕਾਰਵਾਈ ਹੈ ,ਉਹ ਆਉਣ ਵਾਲੇ ਦਿਨਾਂ ਵਿੱਚ ਕੀਤੀ ਜਾਵੇਗੀ।

Related Post