Ludhiana ’ਚ ਪਿਤਾ ਨੇ ਪੁੱਤ ਨੂੰ ਮਾਰੀਆਂ ਗੋਲੀਆਂ, ਆਪ ਵੀ ਜ਼ਹਿਰ ਖਾ ਕੇ ਦਿੱਤੀ ਜਾਨ, ਜਾਣੋ ਵਾਰਦਾਤ ਪਿੱਛੇ ਦੀ ਅਸਲ ਵਜ੍ਹਾ

ਪਤਨੀ ਦੀ ਮੌਤ ਤੋਂ ਬਾਅਦ ਪਿਤਾ ਦੂਸਰਾ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਕਾਰਨ ਪੁੱਤਰ ਅਕਸਰ ਇਸ ਦਾ ਵਿਰੋਧ ਕਰਦਾ ਸੀ ਅਤੇ ਕਈ ਵਾਰ ਇਸ ਨੂੰ ਲੈ ਕੇ ਵਿਵਾਦ ਹੁੰਦਾ ਸੀ

By  Aarti May 11th 2026 10:28 AM -- Updated: May 11th 2026 11:12 AM

Ludhiana News :  ਲੁਧਿਆਣਾ ਦੇ ਨਿਊ ਅਗਰ ਨਗਰ ਅਧੀਨ ਆਉਂਦੇ ਇਲਾਕੇ ਦੇ ਵਿੱਚ ਬੀਤੀ ਦੇਰ ਰਾਤ ਇੱਕ ਸੇਵਾ ਮੁਕਤ ਫੌਜੀ ਵੱਲੋਂ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਕੇ ਖੁਦ ਦੀ ਵੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਵਾਰਦਾਤ ਦੇਰ ਰਾਤ ਦੀ ਹੈ ਜਦੋਂ ਸੇਵਾ ਮੁਕਤ ਫੌਜੀ ਸੁਰਿੰਦਰ ਸਿੰਘ ਵੱਲੋਂ ਪਹਿਲਾਂ ਆਪਣੇ ਬੇਟੇ ਦੇ ਆਪਣੀ ਲਾਇਸੈਂਸੀ ਬਾਰਾ ਬੋਰ ਦੀ ਦੁਨਾਲੀ ਦੇ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ, ਉਸ ਤੋਂ ਬਾਅਦ ਖੁਦ ਵੀ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਸ ਹਾਦਸੇ ਤੋਂ ਬਾਅਦ ਦੋਵਾਂ ਦੀ ਮ੍ਰਿਤਕ ਦੇਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਜਿੱਥੇ ਅੱਜ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਚੌਂਕੀ ਰਘੂਨਾਥ ਇਨਕਲੇਵ ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਹਾਲਾਂਕਿ ਕਤਲ ਦੇ ਕਾਰਨਾਂ ਬਾਰੇ ਹਾਲੇ ਪਰਿਵਾਰਿਕ ਮੈਂਬਰਾਂ ਨੇ ਖੁੱਲ ਕੇ ਨਹੀਂ ਬੋਲਿਆ ਪਰ ਦੱਸਿਆ ਕਿ ਲਗਭਗ ਸੁਰਿੰਦਰ ਸਿੰਘ ਦੀ ਉਮਰ 70 ਸਾਲ ਦੇ ਕਰੀਬ ਸੀ ਅਤੇ ਉਸ ਦੇ ਬੇਟੇ ਦੀ ਉਮਰ 39 ਸਾਲ ਦੇ ਕਰੀਬ ਸੀ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੀਆਂ ਦੋ ਬੇਟੀਆਂ ਹਨ ਅਤੇ ਦੋਵੇਂ ਹੀ ਵਿਦੇਸ਼ ਦੇ ਵਿੱਚ ਰਹਿੰਦੀਆਂ ਹਨ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਪਹਿਲਾ ਪਿੰਡ ਦੇ ਵਿੱਚ ਹੀ ਉਹ ਰਹਿੰਦੇ ਸਨ ਅਤੇ ਲਗਭਗ 20 ਸਾਲ ਪਹਿਲਾਂ ਉਹ ਇੱਥੇ ਸ਼ਹਿਰ ਦੇ ਵਿੱਚ ਆ ਕੇ ਰਹਿਣ ਲੱਗੇ ਬਾਕੀ ਭਰਾ ਦੋਵੇਂ ਹੀ ਪਿੰਡ ਦੇ ਵਿੱਚ ਹੀ ਰਹਿੰਦੇ ਹਨ।

ਇਹ ਵੀ ਪੜ੍ਹੋ  : Himachal Pradesh ਦੇ ਚੰਬਾ ’ਚ ਵਾਪਰਿਆ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ ਇਨੋਵਾ ਕਾਰ, 6 ਦੀ ਮੌਤ

Related Post