Operation Amritpal: ਅੰਮ੍ਰਿਤਪਾਲ ਦੇ ਇਸ ਸਾਥੀ ’ਤੇ ਇਨਕਮ ਟੈਕਸ ਨੇ ਕੱਸਿਆ ਸ਼ਿਕੰਜਾ

ਅੰਮ੍ਰਿਤਪਾਲ ਸਿੰਘ ਦੇ ਨਾਲ-ਨਾਲ ਪਪਲਪ੍ਰੀਤ ਸਿੰਘ ਖ਼ਿਲਾਫ਼ ਵੀ ਚਾਰ ਕੇਸ ਦਰਜ ਹੋ ਚੁੱਕੇ ਹਨ। ਪੁਲਿਸ ਤੋਂ ਇਲਾਵਾ ਹੁਣ ਇਨਕਮ ਟੈਕਸ ਵਿਭਾਗ ਪਪਲਪ੍ਰੀਤ ਸਿੰਘ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।

By  Aarti March 25th 2023 09:59 AM

Opreation Amritpal: ਅੰਮ੍ਰਿਤਪਾਲ ਸਿੰਘ ਦੇ ਨਾਲ-ਨਾਲ ਪਪਲਪ੍ਰੀਤ ਸਿੰਘ ਖ਼ਿਲਾਫ਼ ਵੀ ਚਾਰ ਕੇਸ ਦਰਜ ਹੋ ਚੁੱਕੇ ਹਨ। ਪੁਲਿਸ ਤੋਂ ਇਲਾਵਾ ਹੁਣ ਇਨਕਮ ਟੈਕਸ ਵਿਭਾਗ ਪਪਲਪ੍ਰੀਤ ਸਿੰਘ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਦਰਅਸਲ, 2019-20 ਵਿੱਚ ਪਪਲਪ੍ਰੀਤ ਸਿੰਘ ਦੇ ਖਾਤਿਆਂ ਵਿੱਚ 4,48,868 ਰੁਪਏ ਹੋਰ ਪਾਏ ਗਏ ਸਨ। ਜਿਸ ਦੇ ਜਵਾਬ ਲਈ ਪਪਲਪ੍ਰੀਤ ਨੂੰ 14 ਮਾਰਚ ਨੂੰ ਨੋਟਿਸ ਦਿੱਤਾ ਗਿਆ ਅਤੇ 20 ਮਾਰਚ ਤੱਕ ਪੇਸ਼ ਹੋਣ ਲਈ ਕਿਹਾ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਪਪਲਪ੍ਰੀਤ ਸਿੰਘ ਨੂੰ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਨਾਲ ਭੱਜਣਾ ਪਿਆ ਸੀ। ਜਿਸ ਕਾਰਨ ਉਹ 20 ਮਾਰਚ ਨੂੰ ਆਮਦਨ ਕਰ ਵਿਭਾਗ ਸਾਹਮਣੇ ਪੇਸ਼ ਨਹੀਂ ਹੋ ਸਕਿਆ। ਆਮਦਨ ਕਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਪਲਪ੍ਰੀਤ ਸਿੰਘ ਯੂ-ਟਿਊਬ ਤੋਂ 8 ਤੋਂ 20 ਹਜ਼ਾਰ ਰੁਪਏ ਅਤੇ ਡੇਅਰੀ ਕਾਰੋਬਾਰ ਤੋਂ 15 ਹਜ਼ਾਰ ਰੁਪਏ ਕਮਾਉਂਦਾ ਸੀ।

ਕਾਬਿਲੇਗੌਰ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਆਏ ਦਿਨ ਕੋਈ ਨਾ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਹੈ ਜਿਸ ਨਾਲ ਵੱਡੇ ਵੱਡੇ ਖੁਲਾਸੇ ਹੋ ਰਹੇ ਹਨ। ਹਾਲਾਂਕਿ ਸੀਸੀਵੀਟੀ ਫੁਟੇਜ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਪੰਜਾਬ ਛੱਡ ਹਰਿਆਣਾ ਵਿਖੇ ਪਹੁੰਚ ਗਿਆ ਜਿਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਵੀ ਸਾਂਝੇ ਆਪਰੇਸ਼ਨ ਨਾਲ ਅੰਮ੍ਰਿਤਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੌਸਮ ਨੇ ਮਚਾਈ ਤਬਾਹੀ, ਮੀਂਹ ਤੇ ਗੜੇਮਾਰੀ ਕਾਰਨ ਬਿਛੀ ਕਣਕ ਦੀ ਫਸਲ

Related Post