Pahalgam Victims On IND VS PAK : ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਪਹਿਲਗਾਮ ਪੀੜਤ ਨਾਰਾਜ਼, ਕਿਹਾ-ਆਪਰੇਸ਼ਨ ਸਿੰਦੂਰ ਲੱਗ ਰਿਹਾ ਵਿਅਰਥ
ਦੱਸ ਦਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਵਿੱਚ, ਅੱਤਵਾਦੀਆਂ ਨੇ ਪਹਿਲਾਂ ਸੈਲਾਨੀਆਂ ਨੂੰ ਹਿੰਦੂ ਵਜੋਂ ਪਛਾਣਿਆ ਅਤੇ ਫਿਰ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ 25 ਭਾਰਤੀ ਅਤੇ 1 ਨੇਪਾਲੀ ਨਾਗਰਿਕ ਮਾਰਿਆ ਗਿਆ ਸੀ।
Pahalgam Victims On IND VS PAK : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨੇ ਸ਼ਨੀਵਾਰ ਨੂੰ ਏਸ਼ੀਆ ਕੱਪ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦਾ ਸਖ਼ਤ ਵਿਰੋਧ ਕੀਤਾ ਹੈ। ਪੀੜਤਾਂ ਦਾ ਕਹਿਣਾ ਹੈ ਕਿ ਜਦੋਂ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ 26 ਮਾਸੂਮ ਸੈਲਾਨੀਆਂ ਨੂੰ ਮਾਰ ਦਿੱਤਾ ਸੀ ਤਾਂ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਨਹੀਂ ਰੱਖਣਾ ਚਾਹੀਦਾ।
ਪਹਿਲਗਾਮ ਹਮਲੇ ਵਿੱਚ ਆਪਣੇ ਪਿਤਾ ਅਤੇ ਭਰਾ ਨੂੰ ਗੁਆਉਣ ਵਾਲੇ ਸਾਵਨ ਪਰਮਾਰ ਨੇ ਕਿਹਾ ਕਿ ਜਦੋਂ ਤੋਂ ਭਾਰਤ-ਪਾਕਿ ਮੈਚ ਦੀ ਖ਼ਬਰ ਆਈ ਹੈ, ਅਸੀਂ ਬਹੁਤ ਨਿਰਾਸ਼ ਹਾਂ। ਸਾਡਾ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਨਹੀਂ ਹੋਣਾ ਚਾਹੀਦਾ। ਜੇਕਰ ਮੈਚ ਖੇਡਣਾ ਹੈ, ਤਾਂ ਪਹਿਲਾਂ ਮੇਰੇ 16 ਸਾਲਾ ਭਰਾ ਨੂੰ ਵਾਪਸ ਕਰੋ, ਜਿਸਨੂੰ ਗੋਲੀ ਮਾਰ ਦਿੱਤੀ ਗਈ ਸੀ। ਆਪ੍ਰੇਸ਼ਨ ਸਿੰਦੂਰ ਹੁਣ ਬੇਕਾਰ ਜਾਪਦਾ ਹੈ।
ਕਾਬਿਲੇਗੌਰ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਵਿੱਚ ਅੱਤਵਾਦੀਆਂ ਨੇ ਪਹਿਲਾਂ ਸੈਲਾਨੀਆਂ ਨੂੰ ਹਿੰਦੂ ਵਜੋਂ ਪਛਾਣਿਆ ਅਤੇ ਫਿਰ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ 25 ਭਾਰਤੀ ਅਤੇ 1 ਨੇਪਾਲੀ ਨਾਗਰਿਕ ਮਾਰਿਆ ਗਿਆ ਸੀ। ਅੱਤਵਾਦੀਆਂ ਨੇ ਪੀੜਤਾਂ ਨੂੰ ਕਿਹਾ ਸੀ, "ਜਾ ਕੇ ਮੋਦੀ ਕੋ ਬੋਲਾ ਦੇਣਾ।" ਇਹ ਦੱਸਦੇ ਹੋਏ ਕਿ ਉਨ੍ਹਾਂ ਨੇ ਸੈਲਾਨੀਆਂ ਨੂੰ ਚੋਣਵੇਂ ਢੰਗ ਨਾਲ ਕਿਵੇਂ ਨਿਸ਼ਾਨਾ ਬਣਾਇਆ।
ਸਾਵਨ ਦੀ ਮਾਂ ਕਿਰਨ ਯਤੀਸ਼ ਪਰਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਸਾਡੇ ਜ਼ਖ਼ਮ ਅਜੇ ਠੀਕ ਨਹੀਂ ਹੋਏ ਹਨ। ਜੇਕਰ ਆਪ੍ਰੇਸ਼ਨ ਸਿੰਦੂਰ ਪੂਰਾ ਨਹੀਂ ਹੋਇਆ ਹੈ ਤਾਂ ਭਾਰਤ-ਪਾਕਿਸਤਾਨ ਮੈਚ ਕਿਉਂ ਹੋ ਰਿਹਾ ਹੈ? ਦੇਸ਼ ਭਰ ਦੇ ਲੋਕਾਂ ਨੂੰ ਪਹਿਲਗਾਮ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : IND vs PAK Asia Cup 2025 : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਹਰਭਜਨ ਸਿੰਘ ਦਾ ਵੱਡਾ ਬਿਆਨ, ਕਿਹਾ - ਅਪ੍ਰੇਸ਼ਨ ਸਿੰਦੂਰ ਤੋਂ ਬਾਅਦ...