India Water Strike : ਪਾਣੀ ਦੀ ਬੂੰਦ-ਬੂੰਦ ਲਈ ਤਰਸੇਗਾ ਪਾਕਿਸਤਾਨ ! ਹੁਣ ਭਾਰਤ ਨੇ ਇਸ ਦਰਿਆ ਦਾ ਰੋਕਿਆ ਪਾਣੀ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਦਹਾਕਿਆਂ ਪੁਰਾਣੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਹੈ।

By  Aarti May 5th 2025 10:59 AM

India Water Strike :  ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਕਾਇਰਤਾਪੂਰਨ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਪਾਕਿਸਤਾਨ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਤਿਆਰ ਹੈ। ਭਾਰਤ ਪਹਿਲਾਂ ਹੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਚੁੱਕਾ ਹੈ।

ਹੁਣ ਅਗਲਾ ਕਦਮ ਚੁੱਕਦੇ ਹੋਏ, ਭਾਰਤ ਨੇ ਚਨਾਬ ਨਦੀ 'ਤੇ ਬਣੇ ਬਗਲੀਹਾਰ ਡੈਮ ਰਾਹੀਂ ਪਾਣੀ ਦੇ ਵਹਾਅ ਨੂੰ ਰੋਕ ਦਿੱਤਾ ਹੈ ਅਤੇ ਜੇਹਲਮ ਨਦੀ 'ਤੇ ਬਣੇ ਕਿਸ਼ਨਗੰਗਾ ਡੈਮ ਦੇ ਸੰਬੰਧ ਵਿੱਚ ਵੀ ਇਸੇ ਤਰ੍ਹਾਂ ਦੇ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ।

ਇਸ ਮਾਮਲੇ ਤੋਂ ਜਾਣੂ ਇੱਕ ਸੂਤਰ ਨੇ ਕਿਹਾ ਕਿ ਜੰਮੂ ਦੇ ਰਾਮਬਨ ਵਿੱਚ ਬਗਲੀਹਾਰ ਪਣਬਿਜਲੀ ਬੰਨ੍ਹ ਅਤੇ ਉੱਤਰੀ ਕਸ਼ਮੀਰ ਵਿੱਚ ਕਿਸ਼ਨਗੰਗਾ ਪਣਬਿਜਲੀ ਬੰਨ੍ਹ ਭਾਰਤ ਨੂੰ ਪਾਣੀ ਛੱਡਣ ਦੇ ਸਮੇਂ ਨੂੰ ਨਿਯਮਤ ਕਰਨ ਦੀ ਸਮਰੱਥਾ ਦਿੰਦੇ ਹਨ।

ਬਗਲੀਹਾਰ ਡੈਮ ਲੰਬੇ ਸਮੇਂ ਤੋਂ ਦੋਵਾਂ ਗੁਆਂਢੀਆਂ ਵਿਚਕਾਰ ਵਿਵਾਦ ਦਾ ਵਿਸ਼ਾ ਰਿਹਾ ਹੈ। ਪਾਕਿਸਤਾਨ ਨੇ ਇਸ ਮਾਮਲੇ ਵਿੱਚ ਵਿਸ਼ਵ ਬੈਂਕ ਤੋਂ ਵਿਚੋਲਗੀ ਦੀ ਮੰਗ ਕੀਤੀ ਹੈ। ਪਾਕਿਸਤਾਨ ਨੂੰ ਕਿਸ਼ਨਗੰਗਾ ਡੈਮ 'ਤੇ ਵੀ ਇਤਰਾਜ਼ ਹਨ, ਖਾਸ ਕਰਕੇ ਕਿਉਂਕਿ ਇਸਦਾ ਪ੍ਰਭਾਵ ਜੇਹਲਮ ਦੀ ਸਹਾਇਕ ਨਦੀ ਨੀਲਮ ਨਦੀ 'ਤੇ ਪੈਂਦਾ ਹੈ।

ਕਾਬਿਲੇਗੌਰ ਹੈ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਦਹਾਕਿਆਂ ਪੁਰਾਣੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਵਿਸ਼ਵ ਬੈਂਕ ਦੀ ਵਿਚੋਲਗੀ ਵਾਲੀ ਸਿੰਧੂ ਜਲ ਸੰਧੀ 1960 ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੀ ਵਰਤੋਂ ਨੂੰ ਨਿਯੰਤਰਿਤ ਕਰਦੀ ਹੈ।

ਇਹ ਵੀ ਪੜ੍ਹੋ : Police Action Against Farmers : ਸ਼ੰਭੂ ਥਾਣੇ ਬਾਹਰ ਧਰਨੇ ਤੋਂ ਪਹਿਲਾਂ ਪੁਲਿਸ ਦਾ ਕਿਸਾਨਾਂ ਖਿਲਾਫ ਵੱਡਾ ਐਕਸ਼ਨ, ਡੱਲੇਵਾਲ ਨੂੰ ਕੀਤਾ ਨਜ਼ਰਬੰਦ ਤੇ ਕਾਕਾ ਸਿੰਘ ਕੋਟੜਾ ਸਣੇ ਕਈ ਕਿਸਾਨਾਂ ਨੂੰ ਕੀਤਾ ਡਿਟੇਨ

Related Post