Himanshi Khurana Murder Case ’ਚ ਕੈਨੇਡੀਅਨ ਸਾਥੀ ਦੀ ਹੋਈ ਗ੍ਰਿਫਤਾਰੀ, 7 ਮਹੀਨੇ ਤੋਂ ਸੀ ਫਰਾਰ

ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤੀ ਮੂਲ ਦੀ ਹਿਮਾਂਸ਼ੀ ਖੁਰਾਨਾ ਦੇ ਕਤਲ ਦੇ ਮਾਮਲੇ ਵਿੱਚ, ਉਸਦੇ ਸਾਥੀ ਅਬਦੁਲ ਗਫੂਰੀ ਨੂੰ ਸੱਤ ਮਹੀਨਿਆਂ ਬਾਅਦ ਟੋਰਾਂਟੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

By  Aarti August 9th 2026 04:59 PM

 Himanshi Khurana Murder Case  ਕੈਨੇਡਾ ਦੇ ਟੋਰਾਂਟੋ ਵਿੱਚ 30 ਸਾਲਾ ਭਾਰਤੀ ਮੂਲ ਦੀ ਔਰਤ ਹਿਮਾਂਸ਼ੀ ਖੁਰਾਨਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਤੋਂ ਲਗਭਗ ਸੱਤ ਮਹੀਨੇ ਬਾਅਦ, ਮੁੱਖ ਦੋਸ਼ੀ, 32 ਸਾਲਾ ਅਬਦੁਲ ਗਫੂਰੀ, ਜੋ ਕਿ ਫਰਾਰ ਸੀ ਅਤੇ ਮ੍ਰਿਤਕ ਔਰਤ ਦੇ ਸਾਥੀ ਨੂੰ ਟੋਰਾਂਟੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮ੍ਰਿਤਕਾ ਦੀ ਰਿਹਾਇਸ਼ ਤੋਂ ਬਰਾਮਦ ਹੋਈ ਸੀ ਲਾਸ਼ 

ਦਰਅਸਲ ਹਿਮਾਂਸ਼ੀ ਖੁਰਾਨਾ ਦੀ ਲਾਸ਼ ਪਿਛਲੇ  ਸਾਲ 20 ਦਸੰਬਰ ਨੂੰ ਕੈਨੇਡਾ ਦੇ ਟੋਰਾਂਟੋਂ ’ਚ ਉਸਦੀ ਰਿਹਾਇਸ਼ ਤੋਂ ਬਰਾਮਦ ਹੋਈ ਸੀ, ਜਿਸ ਨੂੰ ਟੋਰਾਂਟੋ ਪੁਲਿਸ ਨੇ ਘਰੇਲੂ ਹਿੰਸਾ ਦੇ ਤਹਿਤ ਕਤਲ ਦਾ ਮਾਮਲਾ ਕਰਾਰ ਦਿੱਤਾ ਸੀ। 

ਪੁਲਿਸ ਨੂੰ ਵਾਰਦਾਤ ਮਗਰੋਂ ਮੁਲਜ਼ਮ ਦੀ ਸੀ ਭਾਲ 

ਹਿਮਾਂਸੀ ਦਾ ਸਾਥੀ ਅਬਦੁਲ ਗਫੂਰੀ, ਜੋ ਟੋਰਾਂਟੋ ਦਾ ਹੀ ਰਹਿਣ ਵਾਲਾ ਸੀ, ਉਸ ਸਮੇਂ ਪੁਲਿਸ ਦੁਆਰਾ ਕੀਤੀ ਗਈ ਜਾਂਚ ’ਚ ਮੁਲਜ਼ਮ ਕਤਲ ਦੇ ਇਲਜ਼ਾਮ ’ਚ ਲੋੜੀਂਦਾ ਸੀ। ਪੁਲਿਸ ਨੇ ਸ਼ਨੀਵਾਰ ਨੂੰ ਇੱਕ ਬਿਆਨ ’ਚ ਕਿਹਾ ਕਿ ਉਸ ਨੂੰ ਸੁੱਕਰਵਾਰ ਨੂੰ ਟੋਰਾਂਟੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। 

ਅੰਤਰਰਾਸ਼ਟਰੀ ਪੁਲਿਸ ਏਜੰਸੀਆਂ ਦੀ ਮਦਦ ਨਾਲ, ਕੈਨੇਡੀਅਨ ਪੁਲਿਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪਹਿਲੀ ਡਿਗਰੀ ਕਤਲ ਦਾ ਮਾਮਲਾ ਦਰਜ ਕੀਤਾ।

ਕਦੋਂ ਵਾਪਰੀ ਸੀ ਘਟਨਾ ? 

ਹਿਮਾਂਸ਼ੀ ਖੁਰਾਨਾ ਦਾ ਕਤਲ 19 ਦਸੰਬਰ, 2025 ਦੀ ਰਾਤ ਨੂੰ ਕੀਤਾ ਗਿਆ ਸੀ। ਟੋਰਾਂਟੋ ਪੁਲਿਸ ਨੂੰ ਸਟ੍ਰੈਚਨ ਐਵੇਨਿਊ ਅਤੇ ਵੈਲਿੰਗਟਨ ਸਟਰੀਟ ਵੈਸਟ ਦੇ ਇਲਾਕੇ ਤੋਂ ਇੱਕ ਔਰਤ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਅਤੇ ਉਸਨੇ ਤਲਾਸ਼ ਸ਼ੁਰੂ ਕੀਤੀ। ਅਗਲੇ ਦਿਨ ਸਵੇਰੇ 6:30 ਵਜੇ ਦੇ ਕਰੀਬ ਉਸੇ ਇਲਾਕੇ ਦੇ ਇੱਕ ਘਰ ਤੋਂ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। 

ਇਹ ਵੀ ਪੜ੍ਹੋ  : Canada ’ਚ ਭਾਰਤੀਆਂ ’ਤੇ ਡਿਪੋਰਟੇਸ਼ਨ ਦੀ ਤਲਵਾਰ ! 6 ਮਹੀਨਿਆਂ ’ਚ ਕੈਨੇਡਾ ਤੋਂ 3 ਹਜ਼ਾਰ ਤੋਂ ਵੱਧ ਭਾਰਤੀ ਡਿਪੋਰਟ, ਜਾਣੋ ਕਾਰਨ

Related Post