Sun, Aug 9, 2026
Whatsapp

Three Kanwariyas killed : ਤੇਜ਼ ਰਫਤਾਰ ਗੱਡੀ ਨੇ 4 ਕਾਂਵੜੀਆਂ ਨੂੰ ਮਾਰੀ ਟੱਕਰ; 3 ਦੀ ਮੌਤ, ਇੱਕ ਗੰਭੀਰ ਜ਼ਖਮੀ, ਇੰਝ ਵਾਪਰਿਆ ਸੀ ਹਾਦਸਾ

ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਸੜਕ ਦੇ ਪਾਰ ਖਿੰਡ ਗਈਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।

Reported by:  PTC News Desk  Edited by:  Aarti -- August 09th 2026 11:50 AM
Three Kanwariyas killed : ਤੇਜ਼ ਰਫਤਾਰ ਗੱਡੀ ਨੇ 4 ਕਾਂਵੜੀਆਂ ਨੂੰ ਮਾਰੀ ਟੱਕਰ; 3 ਦੀ ਮੌਤ, ਇੱਕ ਗੰਭੀਰ ਜ਼ਖਮੀ, ਇੰਝ ਵਾਪਰਿਆ ਸੀ ਹਾਦਸਾ

Three Kanwariyas killed : ਤੇਜ਼ ਰਫਤਾਰ ਗੱਡੀ ਨੇ 4 ਕਾਂਵੜੀਆਂ ਨੂੰ ਮਾਰੀ ਟੱਕਰ; 3 ਦੀ ਮੌਤ, ਇੱਕ ਗੰਭੀਰ ਜ਼ਖਮੀ, ਇੰਝ ਵਾਪਰਿਆ ਸੀ ਹਾਦਸਾ

Three Kanwariyas killed :  ਸ੍ਰੀ ਫਤਿਹਗੜ੍ਹ ਸਾਹਿਬ ਵਿੱਚ, ਇੱਕ ਤੇਜ਼ ਰਫ਼ਤਾਰ ਕਾਰ ਨੇ ਚਾਰ ਕਾਂਵੜੀਏ ਨੂੰ ਭਿਆਨਕ ਟੱਕਰ ਮਾਰ ਦਿੱਤਾ। ਜਿਸ ਵਿੱਚ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਚੌਥਾ ਗੰਭੀਰ ਹਾਲਤ ਵਿੱਚ ਰਹਿ ਗਿਆ। ਉਹ ਸ਼ਿਵਰਾਤਰੀ ਲਈ ਗੰਗੋਤਰੀ ਤੋਂ ਗੰਗਾ ਜਲ ਦਾ ਡਾਕ ਕੰਵਰ ਲੈ ਕੇ ਫਰੀਦਕੋਟ ਵਾਪਸ ਆ ਰਹੇ ਸਨ। 

ਸਰਹਿੰਦ ਜੀਟੀ ਰੋਡ ’ਤੇ ਵਾਪਰਿਆ ਵੱਡਾ ਹਾਦਸਾ 

ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਸੜਕ ਦੇ ਪਾਰ ਖਿੰਡ ਗਈਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।

ਤੇਜ਼ ਰਫਤਾਰ ਗੱਡੀ ਨੇ 4 ਕਾਂਵੜੀਆਂ ਨੂੰ ਮਾਰੀ ਟੱਕਰ

ਇਹ ਹਾਦਸਾ ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਵਿਚਕਾਰ ਹਾਈਵੇਅ 'ਤੇ ਵਾਪਰਿਆ। ਸਾਰੇ ਮ੍ਰਿਤਕ ਕੋਟਕਪੂਰਾ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚ ਡਾਕਟਰ ਹਰਪਾਲ ਗਲੀ ਦੇ ਰਹਿਣ ਵਾਲੇ ਜਗਦੀਸ਼ ਮਿੱਤਲ (40), ਹਰੀਨੌ ਰੋਡ ਦੇ ਰਹਿਣ ਵਾਲੇ ਮਹਿੰਦਰ ਪਾਲ (43) ਅਤੇ ਸੁਰਗਾਪੁਰੀ ਦੇ ਰਹਿਣ ਵਾਲੇ ਦੀਪਕ ਕੁਮਾਰ (42) ਸ਼ਾਮਲ ਹਨ। ਕੋਟਕਪੂਰਾ ਦੇ ਸਰਕਾਰੀ ਗਰਲਜ਼ ਸਕੂਲ ਦੇ ਨੇੜੇ ਰਹਿਣ ਵਾਲਾ ਮੁਕੇਸ਼ ਗੋਇਲ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

30 ਜੁਲਾਈ ਨੂੰ ਹੋਏ ਸੀ ਰਵਾਨਾ 

ਦੱਸ ਦਈਏ ਕਿ ਇਹ ਕਾਂਵੜੀਏ ਕੋਟਕਪੂਰਾ ਤੋਂ ਦੋ ਵੱਖ-ਵੱਖ ਕਾਂਵੜ ਸਮੂਹਾਂ ਨਾਲ ਡਾਕ ਕਾਂਵੜ ਨੂੰ ਗੰਗੋਤਰੀ ਤੋਂ ਲਿਆਉਣ ਲਈ ਰਵਾਨਾ ਹੋਈਆਂ ਸੀ। ਉਹ 30 ਜੁਲਾਈ ਨੂੰ ਗੰਗੋਤਰੀ ਲਈ ਰਵਾਨਾ ਹੋਏ ਸਨ ਅਤੇ ਸੋਮਵਾਰ, 10 ਅਗਸਤ ਨੂੰ ਕਾਂਵੜ ਨਾਲ ਕੋਟਕਪੂਰਾ ਵਾਪਸ ਆਉਣਾ ਸੀ।

ਕੋਟਕਪੂਰਾ ਦੇ ਪ੍ਰਾਚੀਨ ਡੇਰਾ ਦੁੱਧਾਧਾਰੀ ਤੋਂ ਸ਼ਿਵ ਤ੍ਰਿਲੋਕੀ ਨਾਥ ਕਾਂਵੜ ਸੰਘ ਅਤੇ ਸ਼੍ਰੀ ਰਾਮਬਾਗ ਮੰਦਰ ਤੋਂ ਨਵਾਂ ਸ਼ਿਵ ਕਾਂਵੜ ਸੰਘ ਗੰਗੋਤਰੀ ਤੋਂ ਡਾਕ ਕਾਂਵੜ ਲਿਆਉਣ ਲਈ ਨਿਕਲੇ ਸੀ। ਪਰ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ। ਦੱਸ ਦਈਏ ਕਿ ਇਹ ਹਾਦਸਾ ਰਾਤ ਨੂੰ ਹਾਈਵੇਅ 'ਤੇ ਵਾਪਰਿਆ।

ਇਹ ਵੀ ਪੜ੍ਹੋ  : ਡਾਇਰੈਕਟਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੰਜਾਬ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਥਾਂਦੇ ਨੇ 'ਆਪ' ਤੋਂ ਦਿੱਤਾ ਅਸਤੀਫ਼ਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK