ਰੇਲਵੇ ਦਾ ਵੱਡਾ ਫੈਸਲਾ, ਹੁਣ 'ਵੰਦੇ ਭਾਰਤ' ਰੇਲ 'ਚ ਯਾਤਰੀਆਂ ਨੂੰ ਮਿਲੇਗਾ 500 ਮਿਲੀਲੀਟਰ ਪਾਣੀ

Railway New Rule For Vande Bharat: ਰੇਲਵੇ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਵੰਦੇ ਭਾਰਤ ਰੇਲਾਂ 'ਚ ਹਰੇਕ ਯਾਤਰੀ ਨੂੰ 500 ਮਿਲੀਲੀਟਰ ਦੀ ਇੱਕ ਰੇਲ ਨੀਰ ਪੈਕਡ ਡਰਿੰਕਿੰਗ ਵਾਟਰ (PDW) ਬੋਤਲ ਦਿੱਤੀ ਜਾਵੇਗੀ।

By  KRISHAN KUMAR SHARMA April 24th 2024 09:26 PM

Railway New Rule For Vande Bharat: ਭਾਰਤੀ ਰੇਲਵੇ ਨੇ ਵੰਦੇ ਭਾਰਤ ਰੇਲ 'ਚ ਯਾਤਰੀਆਂ ਨੂੰ ਮਿਲਣ ਪੀਣ ਵਾਲੇ ਪਾਣੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਹੁਣ ਯਾਤਰੀਆਂ ਨੂੰ ਰੇਲ 'ਚ 500 ਮਿਲੀਲੀਟਰ ਪਾਣੀ ਦੀ ਬੋਤਲ ਮਿਲੇਗੀ। ਜਦਕਿ ਇਸਤੋਂ ਪਹਿਲਾਂ ਯਾਤਰੀਆਂ ਨੂੰ ਇੱਕ ਲੀਟਰ ਪਾਣੀ ਦੀ ਬੋਤਲ ਦਿੱਤੀ ਜਾਂਦੀ ਸੀ।

ਰੇਲਵੇ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਵੰਦੇ ਭਾਰਤ ਰੇਲਾਂ 'ਚ ਹਰੇਕ ਯਾਤਰੀ ਨੂੰ 500 ਮਿਲੀਲੀਟਰ ਦੀ ਇੱਕ ਰੇਲ ਨੀਰ ਪੈਕਡ ਡਰਿੰਕਿੰਗ ਵਾਟਰ (PDW) ਬੋਤਲ ਦਿੱਤੀ ਜਾਵੇਗੀ। ਇਸਤੋਂ ਇਲਾਵਾ ਯਾਤਰੀਆਂ ਨੂੰ ਮੰਗ 'ਤੇ 500 ਮਿਲੀਲੀਟਰ ਦੀ ਇੱਕ ਹੋਰ ਰੇਲ ਨੀਰ ਪੀਡੀਡਬਲਿਊ ਬੋਤਲ ਬਿਨਾਂ ਕੋਈ ਵਾਧੂ ਰਕਮ ਵਸੂਲੇ ਮੁਹੱਈਆ ਕਰਵਾਈ ਜਾਵੇਗੀ।


ਹੁਣ ਤੱਕ ਮਿਲਦੀ ਸੀ ਇੱਕ ਲੀਟਰ ਪਾਣੀ ਦੀ ਬੋਤਲ

ਦੱਸ ਦਈਏ ਕਿ ਹੁਣ ਤੱਕ ਵੰਦੇ ਭਾਰਤ ਰੇਲ 'ਚ ਯਾਤਰੀਆਂ ਨੂੰ ਇੱਕ ਲੀਟਰ ਪਾਣੀ ਦੀ ਬੋਤਲ ਮਿਲਦੀ ਸੀ। ਪਰ, ਰੇਲਵੇ ਨੇ ਪਾਣੀ ਦੀ ਬਰਬਾਦੀ ਨੂੰ ਘੱਟ ਕਰਨ ਲਈ ਇਸ ਨਿਯਮ ਨੂੰ ਬਦਲ ਦਿੱਤਾ ਹੈ। ਦਰਅਸਲ, ਰੇਲਵੇ ਨੇ ਮਹਿਸੂਸ ਕੀਤਾ ਕਿ ਜ਼ਿਆਦਾਤਰ ਲੋਕ ਇੱਕ ਲੀਟਰ ਪਾਣੀ ਵੀ ਨਹੀਂ ਪੀ ਸਕਦੇ ਹਨ। ਅਜਿਹੀ ਸਥਿਤੀ ਵਿੱਚ ਪਾਣੀ ਦੀ ਬਰਬਾਦੀ ਹੁੰਦੀ ਹੈ।

Related Post