Indian Share Market : ਭਾਰਤੀ ਸ਼ੇਅਰ ਬਾਜ਼ਾਰ ਚ ਵੱਡੀ ਗਿਰਾਵਟ, ਨਿਵੇਸ਼ਕਾਂ ਦੇ 7.46 ਲੱਖ ਕਰੋੜ ਰੁਪਏ ਡੁੱਬੇ, ਜਾਣੋ ਕੀ ਰਿਹਾ ਕਾਰਨ

Stock Market News : ਗਿਰਾਵਟ ਇੰਨੀ ਤੇਜ਼ ਸੀ ਕਿ ਸਿਰਫ ਅੱਧੇ ਘੰਟੇ ਦੇ ਅੰਦਰ ਬੀਐਸਈ (BSE) ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਮੁੱਲ ਵਿੱਚ ਲਗਭਗ 6.1 ਲੱਖ ਕਰੋੜ ਰੁਪਏ ਦੀ ਕਮੀ ਹੋ ਗਈ। ਇਸ ਨਾਲ ਨਿਫਟੀ ਹੁਣ 9 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ।

By  KRISHAN KUMAR SHARMA February 28th 2025 04:25 PM -- Updated: February 28th 2025 04:28 PM

why Share Market Crash : ਅੱਜ 28 ਫਰਵਰੀ ਨੂੰ ਖੁੱਲ੍ਹਦੇ ਹੀ ਭਾਰਤੀ ਸ਼ੇਅਰ ਬਾਜ਼ਾਰਾਂ (Indian Stock Market) 'ਚ ਭਾਰੀ ਗਿਰਾਵਟ ਆਈ ਹੈ। ਸੈਂਸੈਕਸ 1300 ਤੋਂ ਵੱਧ ਅੰਕ ਟੁੱਟ ਕੇ 73,276.50 ਅੰਕ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਨਿਫਟੀ-50 ਵੀ 400 ਅੰਕ ਜਾਂ 1.4 ਫੀਸਦੀ ਡਿੱਗ ਕੇ 22,138.95 ਦੇ ਪੱਧਰ 'ਤੇ ਆ ਗਿਆ। ਇਹ ਗਿਰਾਵਟ ਇੰਨੀ ਤੇਜ਼ ਸੀ ਕਿ ਸਿਰਫ ਅੱਧੇ ਘੰਟੇ ਦੇ ਅੰਦਰ ਬੀਐਸਈ (BSE) ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਮੁੱਲ ਵਿੱਚ ਲਗਭਗ 6.1 ਲੱਖ ਕਰੋੜ ਰੁਪਏ ਦੀ ਕਮੀ ਹੋ ਗਈ। ਇਸ ਨਾਲ ਨਿਫਟੀ ਹੁਣ 9 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਫਰਵਰੀ 'ਚ ਹੁਣ ਤੱਕ ਨਿਫਟੀ 5 ਫੀਸਦੀ ਡਿੱਗ ਚੁੱਕਾ ਹੈ। ਇਸ ਨਾਲ ਨਿਫਟੀ ਹੁਣ 29 ਸਾਲਾਂ 'ਚ ਪਹਿਲੀ ਵਾਰ ਲਗਾਤਾਰ 5ਵੇਂ ਮਹੀਨੇ ਗਿਰਾਵਟ ਦੇ ਨਾਲ ਬੰਦ ਹੁੰਦਾ ਨਜ਼ਰ ਆ ਰਿਹਾ ਹੈ।

ਸ਼ੇਅਰ ਬਾਜ਼ਾਰ 'ਚ ਫਰਵਰੀ ਦੇ ਆਖਰੀ ਦਿਨ ਸਵੇਰ ਦੇ ਕਾਰੋਬਾਰ 'ਚ ਨਿਵੇਸ਼ਕਾਂ (Investors) ਨੂੰ 7.46 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਗਲੋਬਲ ਸਟਾਕ ਬਜ਼ਾਰਾਂ (Global Share markets) ਵਿੱਚ ਮੰਦੀ ਦੇ ਰੁਖ ਦੇ ਚੱਲਦਿਆਂ ਬੈਂਚਮਾਰਕ ਸੈਂਸੈਕਸ 1,000 ਤੋਂ ਵੱਧ ਅੰਕ ਡਿੱਗ ਗਿਆ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੀਆਂ ਟੈਰਿਫ (Tarrif) ਲਗਾਉਣ ਦੀਆਂ ਤਾਜ਼ਾ ਧਮਕੀਆਂ ਨੇ ਵਿਸ਼ਵ ਵਪਾਰ ਯੁੱਧ ਦੇ ਡਰ ਨੂੰ ਵਧਾ ਦਿੱਤਾ ਹੈ, ਜਦੋਂ ਕਿ ਵਿਦੇਸ਼ੀ ਫੰਡਾਂ ਦੀ ਨਿਰੰਤਰ ਵਿਕਰੀ ਨੇ ਨਿਵੇਸ਼ਕਾਂ ਦੇ ਮਨੋਬਲ ਨੂੰ ਹੋਰ ਘਟਾ ਦਿੱਤਾ ਹੈ।

ਕਿਉਂ ਡਿੱਗੀ ਮਾਰਕੀਟ ? 

ਬੀਐੱਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੂਚਕਾਂਕ ਸਵੇਰ ਦੇ ਕਾਰੋਬਾਰ 'ਚ 1,032.99 ਅੰਕ ਜਾਂ 1.38 ਫੀਸਦੀ ਡਿੱਗ ਕੇ 73,579.44 'ਤੇ ਆ ਗਿਆ। ਸ਼ੇਅਰਾਂ ਵਿੱਚ ਤਿੱਖੀ ਗਿਰਾਵਟ ਦੇ ਬਾਅਦ ਵਪਾਰ ਵਿੱਚ BSE ਸੂਚੀਬੱਧ ਫਰਮਾਂ ਦਾ ਬਾਜ਼ਾਰ ਪੂੰਜੀਕਰਣ 7,46,647.62 ਕਰੋੜ ਰੁਪਏ ਘਟ ਕੇ 3,85,63,562.91 ਕਰੋੜ ਰੁਪਏ ਰਹਿ ਗਿਆ। ਇਹ ਬਹੁਤ ਵੱਡੀ ਗਿਰਾਵਟ ਹੈ।

ਸੈਂਸੈਕਸ ਪੈਕ ਵਿੱਚ, ਟੈਕ ਮਹਿੰਦਰਾ, ਇੰਡਸਇੰਡ ਬੈਂਕ, ਮਾਰੂਤੀ, ਐਚਸੀਐਲ ਟੈਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਮਹਿੰਦਰਾ ਐਂਡ ਮਹਿੰਦਰਾ ਅਤੇ ਟਾਈਟਨ ਸਭ ਤੋਂ ਵੱਧ ਪਿੱਛੇ ਰਹੇ। ਜਦਕਿ ਐਕਸਿਸ ਬੈਂਕ, ਐੱਚ.ਡੀ.ਐੱਫ.ਸੀ. ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਅਡਾਨੀ ਪੋਰਟਸ ਦੇ ਸ਼ੇਅਰ ਵਧੇ। ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।

ਮਾਹਰਾਂ ਦੇ ਅਨੁਸਾਰ, ਅਮਰੀਕੀ ਬਾਜ਼ਾਰ ਵਿੱਚ ਗਿਰਾਵਟ ਆਈ ਹੈ ਅਤੇ ਪੰਜ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਬੰਦ ਹੋਇਆ ਹੈ, ਜਦੋਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਵੀਆਂ ਟੈਰਿਫ ਧਮਕੀਆਂ ਤੋਂ ਬਾਅਦ ਅਮਰੀਕੀ ਖਜ਼ਾਨਾ ਉਪਜ ਵਧਿਆ ਹੈ।

Related Post