Israel Iran War : ਇਜ਼ਰਾਈਲੀ ਹਮਲੇ ਚ ਈਰਾਨ ਦੇ ਪ੍ਰਮਾਣੂ ਵਿਗਿਆਨੀ ਦੇ ਨਾਲ ਉਸਦੇ ਪਰਿਵਾਰ ਦੇ 11 ਮੈਂਬਰਾਂ ਦੀ ਵੀ ਹੋਈ ਮੌਤ ,ਹੁਣ ਹੋਇਆ ਖੁਲਾਸਾ

Israel Iran War : ਇਜ਼ਰਾਈਲ ਨੇ ਈਰਾਨ ਦੇ ਕਈ ਪ੍ਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ ਇੱਕ ਪ੍ਰਮਾਣੂ ਵਿਗਿਆਨੀ ਦੇ ਘਰ 'ਤੇ ਹਮਲੇ ਦੌਰਾਨ ਉਸਦਾ ਪੂਰਾ ਪਰਿਵਾਰ ਉੱਥੇ ਮੌਜੂਦ ਸੀ। ਇਸ ਕਾਰਨ ਹਮਲੇ ਵਿੱਚ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਹੋ ਗਈ। ਇਹ ਖੁਲਾਸਾ ਹੁਣ ਜੰਗਬੰਦੀ ਤੋਂ ਬਾਅਦ ਹੋ ਰਿਹਾ ਹੈ। ਇਜ਼ਰਾਈਲ ਨੇ 13 ਜੂਨ ਨੂੰ ਆਪ੍ਰੇਸ਼ਨ ਰਾਈਜ਼ਿੰਗ ਲਾਇਨ ਦੇ ਤਹਿਤ ਈਰਾਨ ਦੇ ਪ੍ਰਮਾਣੂ ਸਥਾਨ ਸੀਨੀਅਰ ਫੌਜੀ ਅਧਿਕਾਰੀਆਂ ਅਤੇ ਪ੍ਰਮਾਣੂ ਵਿਗਿਆਨੀਆਂ ਨੂੰ ਵੱਡੇ ਪੱਧਰ 'ਤੇ ਨਿਸ਼ਾਨਾ ਬਣਾਇਆ ਸੀ

By  Shanker Badra June 26th 2025 01:07 PM

Israel Iran War : ਇਜ਼ਰਾਈਲ ਨੇ ਈਰਾਨ ਦੇ ਕਈ ਪ੍ਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ ਇੱਕ ਪ੍ਰਮਾਣੂ ਵਿਗਿਆਨੀ ਦੇ ਘਰ 'ਤੇ ਹਮਲੇ ਦੌਰਾਨ ਉਸਦਾ ਪੂਰਾ ਪਰਿਵਾਰ ਉੱਥੇ ਮੌਜੂਦ ਸੀ। ਇਸ ਕਾਰਨ ਹਮਲੇ ਵਿੱਚ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਹੋ ਗਈ। ਇਹ ਖੁਲਾਸਾ ਹੁਣ ਜੰਗਬੰਦੀ ਤੋਂ ਬਾਅਦ ਹੋ ਰਿਹਾ ਹੈ। ਇਜ਼ਰਾਈਲ ਨੇ 13 ਜੂਨ ਨੂੰ ਆਪ੍ਰੇਸ਼ਨ ਰਾਈਜ਼ਿੰਗ ਲਾਇਨ ਦੇ ਤਹਿਤ ਈਰਾਨ ਦੇ ਪ੍ਰਮਾਣੂ ਸਥਾਨ ਸੀਨੀਅਰ ਫੌਜੀ ਅਧਿਕਾਰੀਆਂ ਅਤੇ ਪ੍ਰਮਾਣੂ ਵਿਗਿਆਨੀਆਂ ਨੂੰ ਵੱਡੇ ਪੱਧਰ 'ਤੇ ਨਿਸ਼ਾਨਾ ਬਣਾਇਆ ਸੀ।

ਇਜ਼ਰਾਈਲ ਦੇ ਸਟੀਕ ਹਮਲੇ ਦੀ ਖੁੱਲੀ ਪੋਲ 

ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਸਾਰੇ ਸੀਨੀਅਰ ਅਧਿਕਾਰੀਆਂ, ਪ੍ਰਮਾਣੂ ਵਿਗਿਆਨੀਆਂ ਅਤੇ ਵੱਡੀਆਂ ਸ਼ਖਸੀਅਤਾਂ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਸੀ। ਉਨ੍ਹਾਂ ਦੀ ਖੁਫੀਆ ਜਾਣਕਾਰੀ ਅਨੁਸਾਰ ਪ੍ਰਮਾਣੂ ਵਿਗਿਆਨੀਆਂ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਜ਼ਰਾਈਲ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਸਟੀਕ ਹਮਲਿਆਂ ਵਿੱਚ ਸਿਰਫ ਨਿਸ਼ਾਨੇ ਹੀ ਖਤਮ ਕੀਤੇ ਗਏ ਸਨ। ਹੁਣ ਇਜ਼ਰਾਈਲ ਦੇ ਦਾਅਵਿਆਂ ਦੀ ਵੀ ਪੋਲ ਖੁੱਲਦੀ ਜਾ ਰਹੀ ਹੈ।

ਇੱਕ ਪ੍ਰਮਾਣੂ ਵਿਗਿਆਨੀ ਦੇ ਪਰਿਵਾਰ ਦੇ 11 ਮੈਂਬਰਾਂ ਦੀ ਮੌਤ 

ਇਜ਼ਰਾਈਲ ਵੱਲੋਂ ਨਿਸ਼ਾਨਾ ਬਣਾਏ ਗਏ 10 ਪ੍ਰਮਾਣੂ ਵਿਗਿਆਨੀਆਂ ਵਿੱਚੋਂ ਇੱਕ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਵਿਗਿਆਨੀ ਦੇ ਨਾਲ ਉਸ ਦੇ ਪਰਿਵਾਰ ਦੇ 11 ਮੈਂਬਰ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਸਨ। ਇਜ਼ਰਾਈਲ ਨੇ ਇੱਕੋ ਸਮੇਂ ਨੌ ਪ੍ਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਸੀ। ਬਾਅਦ ਵਿੱਚ ਹਮਲੇ ਵਿੱਚ ਇੱਕ ਹੋਰ ਪ੍ਰਮਾਣੂ ਵਿਗਿਆਨੀ ਵੀ ਮਾਰਿਆ ਗਿਆ ਸੀ।

 ਈਰਾਨੀ ਮੀਡੀਆ ਨੇ ਕੀਤਾ ਹੈ ਅਜਿਹਾ ਦਾਅਵਾ  

ਈਰਾਨ ਦੇ ਇੱਕ ਅੰਗਰੇਜ਼ੀ ਦੇ ਪ੍ਰੈਸ ਟੀਵੀ ਦੇ ਅਨੁਸਾਰ ਸੋਮਵਾਰ ਨੂੰ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਈਰਾਨੀ ਪ੍ਰਮਾਣੂ ਵਿਗਿਆਨੀ ਸੇਦੀਘੀ ਸਾਬਰ ਇਜ਼ਰਾਈਲੀ ਹਮਲੇ ਵਿੱਚ ਮਾਰਿਆ ਗਿਆ ਸੀ। ਅਲ ਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ ਇਸ ਹਮਲੇ ਵਿੱਚ ਨਾ ਸਿਰਫ਼ ਪ੍ਰਮਾਣੂ ਵਿਗਿਆਨੀ ਮਾਰਿਆ ਗਿਆ ਸੀ, ਸਗੋਂ ਉਸ ਸਮੇਂ ਘਰ ਵਿੱਚ ਮੌਜੂਦ ਪਰਿਵਾਰ ਦੇ 11 ਮੈਂਬਰਾਂ ਨੇ ਵੀ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।

ਸੋਸ਼ਲ ਮੀਡੀਆ 'ਤੇ ਪਰਿਵਾਰਕ ਫੋਟੋ ਸਾਂਝੀ ਕੀਤੀ ਗਈ

ਪ੍ਰੈਸ ਟੀਵੀ ਦੇ ਅਨੁਸਾਰ ਇਹ ਹਮਲਾ ਕੈਸਪੀਅਨ ਸਾਗਰ ਦੇ ਨੇੜੇ ਉੱਤਰੀ ਈਰਾਨ ਦੇ ਇੱਕ ਸ਼ਹਿਰ ਅਸਤਾਨੇਹ ਅਸ਼ਰਫੀਹ ਵਿੱਚ ਹੋਇਆ ਸੀ। ਪ੍ਰੈਸ ਟੀਵੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਵਿਗਿਆਨੀ ਦੇ ਪਰਿਵਾਰ ਦੀ ਇੱਕ ਫੋਟੋ ਸਾਂਝੀ ਕੀਤੀ ਹੈ। ਇਸ ਵਿੱਚ ਮਾਰੇ ਗਏ ਪਰਿਵਾਰਕ ਮੈਂਬਰਾਂ ਨੂੰ ਵੀ ਦਿਖਾਇਆ ਗਿਆ ਹੈ। ਇਨ੍ਹਾਂ ਵਿੱਚ ਬਜ਼ੁਰਗ ਬਹੁਤ ਸਾਰੇ ਬੱਚੇ ਅਤੇ ਔਰਤਾਂ ਸ਼ਾਮਲ ਹਨ।

Related Post