Terror Plot Busted in Punjab : ਪੰਜਾਬ ’ਚ ਦਹਿਸ਼ਤਗਰਦੀ ਦੀ ਵੱਡੀ ਵਾਰਦਾਤ ਦੀ ਕੋਸ਼ਿਸ਼ ਨਾਕਾਮ, ਜੰਗਲਾਂ ’ਚੋਂ ਮਿਲਿਆ ਭਾਰੀ ਮਾਤਰਾ ’ਚ ਗੋਲਾ-ਬਾਰੂਦ

ਮਿਲੀ ਜਾਣਕਾਰੀ ਮੁਤਾਬਿਕ ਖੁਫੀਆ ਜਾਣਕਾਰੀ ਮਗਰੋਂ ਅੰਮ੍ਰਿਤਸਰ ਦਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਕੇਂਦਰੀ ਏਜੰਸੀ ਦੇ ਨਾਲ ਟਿੱਬਾ ਨੰਗਲ-ਕੁਲਾਰ ਰੋਡ ਦੇ ਨੇੜੇ ਜੰਗਲ ਵਿੱਚ ਪਹੁੰਚਿਆ। ਟੀਮ ਨੂੰ ਤਲਾਸ਼ੀ ਮੁਹਿੰਮ ਦੌਰਾਨ ਵਿਸਫੋਟਕ ਸਮੱਗਰੀ ਮਿਲੀ।

By  Aarti May 6th 2025 11:15 AM
Terror Plot Busted in Punjab : ਪੰਜਾਬ ’ਚ ਦਹਿਸ਼ਤਗਰਦੀ ਦੀ ਵੱਡੀ ਵਾਰਦਾਤ ਦੀ ਕੋਸ਼ਿਸ਼ ਨਾਕਾਮ, ਜੰਗਲਾਂ ’ਚੋਂ ਮਿਲਿਆ ਭਾਰੀ ਮਾਤਰਾ ’ਚ ਗੋਲਾ-ਬਾਰੂਦ

ISI linked Terror Plot Busted in Punjab :  ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਨੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਜੰਗਲਾਂ ਤੋਂ 2 ਆਰਪੀਜੀ, 2 ਆਈਈਡੀ, 5 ਹੈਂਡ ਗ੍ਰਨੇਡ ਅਤੇ ਇੱਕ ਵਾਇਰਲੈੱਸ ਸੰਚਾਰ ਸੈੱਟ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਖੁਫੀਆ ਜਾਣਕਾਰੀ ਮਗਰੋਂ  ਅੰਮ੍ਰਿਤਸਰ ਦਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਕੇਂਦਰੀ ਏਜੰਸੀ ਦੇ ਨਾਲ ਟਿੱਬਾ ਨੰਗਲ-ਕੁਲਾਰ ਰੋਡ ਦੇ ਨੇੜੇ ਜੰਗਲ ਵਿੱਚ ਪਹੁੰਚਿਆ। ਟੀਮ ਨੂੰ ਤਲਾਸ਼ੀ ਮੁਹਿੰਮ ਦੌਰਾਨ ਵਿਸਫੋਟਕ ਸਮੱਗਰੀ ਮਿਲੀ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ- ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਿਆ ਹੈ ਕਿ ਪਾਕਿਸਤਾਨ ਦੀ ਆਈਐਸਆਈ ਅਤੇ ਇਸ ਨਾਲ ਜੁੜੇ ਅੱਤਵਾਦੀ ਸੰਗਠਨਾਂ ਨੇ ਪੰਜਾਬ ਵਿੱਚ ਲੁਕੇ ਆਪਣੇ ਸਲੀਪਰ ਸੈੱਲਾਂ ਨੂੰ ਮੁੜ ਸਰਗਰਮ ਕਰਨ ਦੀ ਯੋਜਨਾ ਬਣਾਈ ਸੀ।

ਵਿਸਫੋਟਕ ਸਮੱਗਰੀ ਦੀ ਬਰਾਮਦਗੀ ਇਸੇ ਸਾਜ਼ਿਸ਼ ਦਾ ਹਿੱਸਾ ਹੈ। ਅੱਤਵਾਦੀਆਂ ਨੇ ਇਹ ਸਮੱਗਰੀ ਭਵਿੱਖ ਦੀਆਂ ਅੱਤਵਾਦੀ ਘਟਨਾਵਾਂ ਲਈ ਛੁਪਾਈ ਸੀ। ਅੰਮ੍ਰਿਤਸਰ ਐਸਐਸਓਸੀ ਟੀਮ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : Mock Drills Conducted Across Country : ਸਾਇਰਨ ਵੱਜਣਗੇ; ਬੰਕਰ ਕੀਤੇ ਜਾਣਗੇ ਸਾਫ਼-ਹਮਲੇ ਤੋਂ ਬਚਣ ਲਈ ਟ੍ਰੇਨਿੰਗ; ਦੇਸ਼ ’ਚ ਭਲਕੇ ਵੱਡੀ ਮੌਕ ਡ੍ਰਿਲ, ਅੱਜ ਹੋਵੇਗੀ ਮੀਟਿੰਗ

Related Post