ਪਹਿਲੀ ਵਾਰ ITR ਫਾਈਲ ਕਰਨ ਲੱਗੇ ਹੋ ਤਾਂ ਨਾਲ ਰੱਖੋ ਇਹ ਦਸਤਾਵੇਜ਼, ਨਹੀਂ ਤਾਂ ਹੋ ਜਾਵੇਗੀ ਸਮੱਸਿਆ

ਜੇਕਰ ਤੁਸੀਂ ਪਹਿਲੀ ਵਾਰ ITR ਫਾਈਲ ਕਰਨ ਜਾ ਰਹੇ ਹੋ, ਤਾਂ ਤੁਹਾਨੂੰ ਕੁਝ ਦਸਤਾਵੇਜ਼ ਪਹਿਲਾਂ ਤੋਂ ਤਿਆਰ ਰਖਣੇ ਹੋਣਗੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਦਸਤਾਵੇਜ਼ ਦਸਾਂਗੇ, ਜਿਨ੍ਹਾਂ ਨੂੰ ITR ਫਾਈਲ ਕਰਨ ਸਮੇਂ ਤੁਹਾਨੂੰ ਆਪਣੇ ਨਾਲ ਰੱਖਣ ਦੀ ਜ਼ਰੂਰਤ ਹੋਵੇਗੀ।

By  KRISHAN KUMAR SHARMA April 26th 2024 02:40 PM

Important Documents for ITR Filing: ਵੈਸੇ ਤਾਂ ਹਰ ਨੌਕਰੀ ਪੇਸ਼ਾ ਵਿਅਕਤੀ ਨੂੰ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਵੀ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨੀ ਪਵੇਗੀ। ITR ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਹੈ। ਅਜਿਹੇ 'ਚ ਜੇਕਰ ਤੁਸੀਂ ਪਹਿਲੀ ਵਾਰ ITR ਫਾਈਲ ਕਰਨ ਜਾ ਰਹੇ ਹੋ, ਤਾਂ ਤੁਹਾਨੂੰ ਕੁਝ ਦਸਤਾਵੇਜ਼ ਪਹਿਲਾਂ ਤੋਂ ਤਿਆਰ ਰਖਣੇ ਹੋਣਗੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਦਸਤਾਵੇਜ਼ ਦਸਾਂਗੇ, ਜਿਨ੍ਹਾਂ ਨੂੰ ITR ਫਾਈਲ ਕਰਨ ਸਮੇਂ ਤੁਹਾਨੂੰ ਆਪਣੇ ਨਾਲ ਰੱਖਣ ਦੀ ਜ਼ਰੂਰਤ ਹੋਵੇਗੀ। ਤਾਂ ਆਉ ਜਾਣਦੇ ਹੈ ਉਨ੍ਹਾਂ ਦਸਤਾਵੇਜ਼ਾਂ...

ਲੋੜੀਂਦਾ ਦਸਤਾਵੇਜ਼

ਪੈਨ ਕਾਰਡ, ਅਧਾਰ

ਫਾਰਮ 16 - ਇਸ 'ਚ ਕੰਪਨੀ ਵੱਲੋਂ ਕੱਟਿਆ ਗਿਆ ਟੀਡੀਐਸ ਅਤੇ ਹੋਰ ਜਾਣਕਾਰੀ ਸ਼ਾਮਲ ਹੁੰਦੀ ਹੈ।

  • 31 ਮਾਰਚ 2024 ਤੱਕ ਆਪਣੇ ਸਾਰੇ ਬੈਂਕ ਖਾਤਿਆਂ ਦੀਆਂ ਅੱਪਡੇਟ ਕੀਤੀਆਂ ਸਟੇਟਮੈਂਟਾਂ ਜਾਂ ਪਾਸਬੁੱਕਾਂ ਨੂੰ ਤਿਆਰ ਰੱਖੋ। ਦੇਖੋ ਕਿ ਪੂਰੇ ਸਾਲ ਦੌਰਾਨ ਹਰੇਕ ਬੈਂਕ ਖਾਤੇ 'ਚ ਕਿੰਨਾ ਬੈਂਕ ਵਿਆਜ਼ ਅਦਾ ਕੀਤਾ ਗਿਆ ਹੈ। ਇਹ ਸਾਲ 'ਚ ਚਾਰ ਵਾਰ ਦਿੱਤਾ ਜਾਂਦਾ ਹੈ। ਉਨ੍ਹਾਂ ਸਾਰਿਆਂ ਨੂੰ ਸ਼ਾਮਲ ਕਰੋ।
  • ਜੇਕਰ ਤੁਹਾਡੇ ਕੋਲ ਕੋਈ FD ਹੈ ਤਾਂ ਬੈਂਕ ਜਾਂ ਡਾਕਖਾਨੇ ਜਾ ਕੇ ਉਸ ਦਾ ਜਮ੍ਹਾ ਵਿਆਜ਼ ਜਾਣੋ। ਕਿਉਂਕਿ ਤੁਹਾਨੂੰ ਰਿਟਰਨ ਫਾਰਮ 'ਚ ਹੋਰ ਸਰੋਤਾਂ ਤੋਂ ਆਮਦਨ ਦੇ ਤਹਿਤ ਇਨ੍ਹਾਂ ਦੋਵਾਂ ਕਿਸਮਾਂ ਦੇ ਵਿਆਜ ਦਿਖਾਉਣੇ ਪੈਣਗੇ।
  • ਇਸਤੋਂ ਇਲਾਵਾ ਤੁਹਾਨੂੰ ਰਿਟਰਨ 'ਚ ਚੈਪਟਰ VI-A ਦੇ ਤਹਿਤ ਕਟੌਤੀ 'ਚ 80C ਆਦਿ ਦੀ ਜਾਣਕਾਰੀ ਵੀ ਦੇਣੀ ਪੈਂਦੀ ਹੈ, ਜਿਸ ਦੇ ਆਧਾਰ 'ਤੇ ਤੁਹਾਨੂੰ ਆਮਦਨ ਕਰ 'ਚ ਕਟੌਤੀ ਮਿਲਦੀ ਹੈ। ਜਿਵੇਂ ਕਿ ਬੀਮਾ, ਪੀਪੀਐਫ, ਮੈਡੀਕਲੇਮ, ਟਿਊਸ਼ਨ ਫੀਸ ਆਦਿ।
  • ਹੋਮ ਲੋਨ/ਵਿਆਜ਼ ਸਰਟੀਫਿਕੇਟ (ਕਰਜ਼ਾ ਦੇਣ ਵਾਲੀ ਸੰਸਥਾ ਤੋਂ ਉਪਲਬਧ) ਅਤੇ ਖਰਚੇ ਅਤੇ ਨਿਵੇਸ਼ ਕਾਗਜ਼ ਤਿਆਰ ਰੱਖੋ। 

ITR ਫਾਈਲ ਦਾ ਤਰੀਕਾ

ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਅਧਿਕਾਰਤ ਵੈੱਬਸਾਈਟ incometax.gov.in 'ਤੇ ਜਾਣਾ ਹੋਵੇਗਾ। ਫਿਰ ਉਥੇ ਜਾਕੇ ਉੱਪਰ ਸੱਜੇ ਪਾਸੇ ਲਿਖੇ ਰਜਿਸਟਰ ਵਿਕਲਪ ਨੂੰ ਚੁਣਨਾ ਹੋਵੇਗਾ 'ਤੇ ਰਜਿਸਟਰ ਕਰਨਾ ਹੋਵੇਗਾ। ਦਸ ਦਈਏ ਕਿ ਜੇਕਰ ਤੁਹਾਨੂੰ ਔਨਲਾਈਨ ਆਈਟੀਆਰ ਫਾਈਲ ਕਰਨ 'ਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਹਾਨੂੰ ਕਿਸੇ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ITR ਆਨਲਾਈਨ ਫਾਈਲ ਕਰਨਾ ਚਾਹੁੰਦੇ ਹੋ ਤਾਂ ITR-1 ਫਾਰਮ ਭਰਨਾ ਬਿਹਤਰ ਹੋਵੇਗਾ। ਜੇਕਰ ਇਹ ਕਿਸੇ ਹੋਰ ਰੂਪ 'ਚ ਆਉਂਦਾ ਹੈ, ਤਾਂ ਇਸ ਨੂੰ ਕਿਸੇ ਮਾਹਰ ਦੁਆਰਾ ਹੀ ਦਰਜ ਕਰਵਾਓ।

ਜਾਣੋ, ਕਿਸ ਲਈ ਕਿਹੜਾ ਫਾਰਮ ਜ਼ਰੂਰੀ ਹੈ?

  • ITR-1 : ਇਹ ਫਾਰਮ ਉਨ੍ਹਾਂ ਲਈ ਹੁੰਦਾ ਹੈ ਜਿਨ੍ਹਾਂ ਦੀ ਕੁੱਲ ਸਲਾਨਾ ਆਮਦਨ 50 ਲੱਖ ਰੁਪਏ ਤੱਕ ਤਨਖਾਹ, ਘਰ ਦੀ ਜਾਇਦਾਦ ਅਤੇ ਹੋਰ ਸਰੋਤਾਂ ਤੋਂ ਹੈ।
  • ITR-2: ਦਸ ਦਈਏ ਕਿ ਇਹ ਫਾਰਮ ਉਨ੍ਹਾਂ ਵਿਅਕਤੀਆਂ ਅਤੇ ਹਿੰਦੂ ਅਣਵੰਡੇ ਪਰਿਵਾਰ (HUF) ਲਈ ਹੈ ਜਿਨ੍ਹਾਂ ਦੀ ਆਮਦਨ ਵਪਾਰ ਜਾਂ ਪੇਸ਼ੇ ਤੋਂ ਨਹੀਂ ਆਉਂਦੀ ਹੈ। ਉਨ੍ਹਾਂ ਦੀ ਆਮਦਨ ਘਰੇਲੂ ਜਾਇਦਾਦ ਜਾਂ ਪੂੰਜੀ ਰਾਹੀਂ ਹੁੰਦੀ ਹੈ।
  • ITR-3: ਇਹ ਫਾਰਮ ਉਨ੍ਹਾਂ ਲੋਕਾਂ ਲਈ ਭਰਨਾ ਜ਼ਰੂਰੀ ਹੁੰਦਾ ਹੈ ਜੋ ਖੁਦ ਕਾਰੋਬਾਰ ਕਰ ਰਹੇ ਹਨ ਜਾਂ ਕਿਸੇ ਵੀ ਪੇਸ਼ੇ ਤੋਂ ਆਮਦਨ ਕਮਾ ਰਹੇ ਹਨ।

(ਇਨ੍ਹਾਂ ਤੋਂ ਇਲਾਵਾ ਹੋਰ ਵੀ ਫਾਰਮ ਹਨ, ਜੋ ਕਾਰੋਬਾਰ ਜਾਂ ਹੋਰ ਕਿਸਮ ਦੀ ਆਮਦਨ ਨਾਲ ਜੁੜੇ ਲੋਕਾਂ ਲਈ ਲੋੜੀਂਦੇ ਹਨ। ਇਸ ਲਈ ਮਾਹਿਰਾਂ ਤੋਂ ਜਾਣਕਾਰੀ ਪ੍ਰਾਪਤ ਕਰੋ।)

Related Post