Jalandhar By Election: ਜਲੰਧਰ ਜ਼ਿਮਨੀ ਚੋਣਾਂ ਲਈ 54.5 ਫੀਸਦੀ ਪਈਆਂ ਵੋਟਾਂ, ਜਾਣੋ ਕਿੱਥੇ ਹੋਈ ਸਭ ਤੋਂ ਵੋਟਿੰਗ

ਲੋਕ ਸਭਾ ਦੀ ਜ਼ਿਮਨੀ ਚੋਣ ਲਈ ਬੀਤੇ ਦਿਨ ਵੋਟਿੰਗ ਪ੍ਰਕਿਰਿਆ ਅਮਨ-ਅਮਾਨ ਨਾਲ ਮੁਕੰਮਲ ਹੋਈ ਅਤੇ ਜਿਲ੍ਹੇ 'ਚ ਕੁੱਲ 54.5 ਫੀਸਦੀ ਵੋਟਾਂ ਪਈਆਂ।

By  Ramandeep Kaur May 11th 2023 10:02 AM

ਜਲੰਧਰ: ਲੋਕ ਸਭਾ ਦੀ ਜ਼ਿਮਨੀ ਚੋਣ ਲਈ ਬੀਤੇ ਦਿਨ ਵੋਟਿੰਗ ਪ੍ਰਕਿਰਿਆ ਅਮਨ-ਅਮਾਨ ਨਾਲ ਮੁਕੰਮਲ ਹੋਈ ਅਤੇ ਜਿਲ੍ਹੇ 'ਚ ਕੁੱਲ 54.5 ਫੀਸਦੀ ਵੋਟਾਂ ਪਈਆਂ। ਜਿਨ੍ਹਾਂ 'ਚ ਸਭ ਤੋਂ ਵੱਧ ਵਿਧਾਨ ਸਭਾ ਹਲਕਾ ਕਰਤਾਰਪੁਰ 'ਚ 57.4 ਫੀਸਦੀ ਪੋਲਿੰਗ ਦਰਜ ਕੀਤੀ ਗਈ।ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਜਿਲ੍ਹੇ 'ਚ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹੀ ਗਈ।

ਉਨ੍ਹਾਂ ਦੱਸਿਆ ਕਿ ਜਿਲ੍ਹੇ 'ਚ ਕੁੱਲ 1621800 ਵੋਟਰਾਂ ਵਿੱਚੋਂ 884627 ਵੋਟਰਾਂ ਨੇ ਵੋਟਾਂ ਪਾਈਆਂ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ 'ਚ ਕੁੱਲ 200018 ਵੋਟਰਾਂ 'ਚੋਂ 111664 ਨੇ, ਹਲਕਾ ਨਕੋਦਰ 'ਚ 191067 ਵੋਟਰਾਂ 'ਚੋਂ 106786 ਵੋਟਰਾਂ ਅਤੇ ਹਲਕਾ ਸ਼ਾਹਕੋਟ 'ਚ 182026 ਵੋਟਰਾਂ 'ਚੋਂ 104494 ਨੇ ਵੋਟ ਪਾਈ।  ਇਸੇ ਤਰ੍ਹਾਂ ਹਲਕਾ ਕਰਤਾਰਪੁਰ 'ਚ ਕੁੱਲ 179704 ਵੋਟਰਾਂ 'ਚੋਂ 104164 ਨੇ, ਹਲਕਾ ਜਲੰਧਰ ਪੱਛਮੀ 'ਚ 165973 ਵੋਟਰਾਂ 'ਚੋਂ 93803 ਨੇ, ਹਲਕਾ ਜਲੰਧਰ ਕੇਂਦਰੀ ਵਿਚ 168237 ਵੋਟਰਾਂ 'ਚੋਂ। 82328 ਵੱਜੇ ਅਤੇ ਹਲਕਾ ਜਲੰਧਰ ਉੱਤਰੀ 'ਚ 183363 ਵੋਟਰਾਂ 'ਚੋਂ 99760 ਨੇ ਵੋਟਾਂ ਪਾਈਆਂ। ਹਲਕਾ ਜਲੰਧਰ ਛਾਉਣੀ 'ਚ ਕੁੱਲ 186450 ਵੋਟਰਾਂ 'ਚੋਂ 92625 ਅਤੇ ਹਲਕਾ ਆਦਮਪੁਰ 'ਚ 164962 ਵੋਟਰਾਂ 'ਚੋਂ 89003 ਨੇ ਵੋਟਾਂ ਪਾਈਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਲਕਾ ਸ਼ਾਹਕੋਟ ਵਿਖੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ 'ਤੇ ਫੋਰੀ ਕਾਰਵਾਈ ਕਰਦਿਆਂ ਥਾਣਾ ਸ਼ਾਹਕੋਟ ਵਿਖੇ ਐਫ.ਆਈ. ਆਰ. ਦਰਜ ਕੀਤੀ ਗਈ। ਵਿਧਾਨ ਸਭਾ ਹਲਕਿਆਂ 'ਚ ਵੋਟ ਫੀਸਦੀ ਦੇ ਮਾਮਲੇ 'ਚ ਕਰਤਾਰਪੁਰ 'ਚ ਸਭ ਤੋਂ ਵੱਧ 58 ਫੀਸਦੀ, ਆਦਮਪੁਰ 'ਚ 54 ਫੀਸਦੀ, ਜਲੰਧਰ ਛਾਉਣੀ 'ਚ 49.7 ਫੀਸਦੀ, ਜਲੰਧਰ ਕੇਂਦਰੀ 'ਚ 48.9 ਫੀਸਦੀ, ਜਲੰਧਰ ਉੱਤਰੀ 'ਚ 54.4 ਫੀਸਦੀ, ਜਲੰਧਰ ਪੱਛਮੀ ਵਿਚ 56.5 ਫੀਸਦੀ ਪੋਲਿੰਗ ਦਰਜ ਕੀਤੀ ਗਈ।

ਹਲਕਾ ਨਕੋਦਰ 'ਚ 55.9 ਫੀਸਦ, ਸ਼ਾਹਕੋਟ 'ਚ 57.4 ਫੀਸਦੀ ਅਤੇ ਫਿਲੌਰ 'ਚ 55.8 ਫੀਸਦੀ ਵੋਟਾਂ ਪਈਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਵੱਲੋਂ ਈ.ਵੀ. ਐਮ. ਮਸ਼ੀਨਾ ਦਾ ਨਿਸ਼ਚਿਤ ਥਾਵਾਂ 'ਤੇ ਸੁਚੱਜੇ ਢੰਗ ਨਾਲ ਰੱਖ-ਰਖਾਅ ਯਕੀਨੀ ਬਣਾਇਆ ਗਿਆ। ਜਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ 13 ਮਈ ਨੂੰ ਡਾਇਰੈਕਟਰ ਲੈਂਡ ਰਿਕਾਰਡਜ ਅਤੇ ਸਪੋਰਟਸ ਕਾਲਜ ਕੰਪਲੈਕਸ ਨੇੜੇ ਕਪੂਰਥਲਾ ਚੌਂਕ ਵਿਖੇ ਹੋਵੇਗੀ।

Related Post