FIR Against Sunny Deol : ਸੰਨੀ ਦਿਓਲ ਤੇ ਰਣਦੀਪ ਹੁੱਡਾ ਖਿਲਾਫ਼ ਜਲੰਧਰ ਚ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

FIR against Sunny Deol : ਫਿਲਮ 'ਚ ਯਿਸ਼ੂ ਮਸੀਹ 'ਤੇ ਕਥਿਤ ਵਿਵਾਦ ਨੂੰ ਲੈ ਕੇ ਹੁਣ ਅਦਾਕਾਰਾਂ ਸਮੇਤ ਫਿਲਮ ਦੇ ਨਿਰਮਾਤਾਵਾਂ 'ਤੇ ਜਲੰਧਰ ਵਿੱਚ ਕੇਸ ਦਰਜ ਹੋਇਆ ਹੈ। ਜਲੰਧਰ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਪਿੰਡ ਫੋਲੜੀਵਾਲ ਦੇ ਇੱਕ ਵਿਅਕਤੀ ਨੇ ਦਿੱਤੀ ਹੈ, ਜਿਸ 'ਤੇ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ।

By  KRISHAN KUMAR SHARMA April 18th 2025 10:30 AM -- Updated: April 18th 2025 11:11 AM

Jalandhar Police Case Sunny Deol : 'ਜਾਟ' ਫਿਲਮ (Jaat Movie Controversy) ਨੂੰ ਲੈ ਕੇ ਪੰਜਾਬ ਦੇ ਮਸ਼ਹੂਰ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਫਿਲਮ 'ਚ ਯਿਸ਼ੂ ਮਸੀਹ 'ਤੇ ਕਥਿਤ ਵਿਵਾਦ ਨੂੰ ਲੈ ਕੇ ਹੁਣ ਅਦਾਕਾਰਾਂ ਸਮੇਤ ਫਿਲਮ ਦੇ ਨਿਰਮਾਤਾਵਾਂ 'ਤੇ ਜਲੰਧਰ ਵਿੱਚ ਕੇਸ ਦਰਜ ਹੋਇਆ ਹੈ। ਜਲੰਧਰ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਪਿੰਡ ਫੋਲੜੀਵਾਲ ਦੇ ਇੱਕ ਵਿਅਕਤੀ ਨੇ ਦਿੱਤੀ ਹੈ, ਜਿਸ 'ਤੇ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ।

ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਫਿਲਮ 'ਜਾਟ' ਵਿੱਚ ਕੰਮ ਕਰਨ ਵਾਲੇ ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 299 ਬੀਐਨਐਸ ਤਹਿਤ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜਲੰਧਰ ਦੇ ਪਿੰਡ ਫੋਲਡੀਵਾਲ ਦੇ ਵਸਨੀਕ ਵਿਕੋਲਫ ਗੋਲਡ ਦੇ ਬਿਆਨ 'ਤੇ ਦਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਬੀਤੇ ਕੱਲ੍ਹ, ਈਸਾਈ ਭਾਈਚਾਰੇ ਨੇ ਫਿਲਮ 'ਜਾਟ' ਵਿੱਚ ਪ੍ਰਭੂ ਯਿਸੂ ਮਸੀਹ ਦੀ ਬੇਅਦਬੀ ਦੇ ਸਬੰਧ ਵਿੱਚ ਪੁਲਿਸ ਕਮਿਸ਼ਨਰੇਟ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਅਧਿਕਾਰੀਆਂ ਨੂੰ ਮਾਮਲਾ ਦਰਜ ਕਰਨ ਲਈ ਇੱਕ ਮੰਗ ਪੱਤਰ ਵੀ ਦਿੱਤਾ ਸੀ।

ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ, ਸ਼ਖਸ ਨੇ ਇਲਜ਼ਾਮ ਲਗਾਇਆ ਹੈ ਕਿ ਫਿਲਮ 'ਜਾਟ' ਵਿੱਚ ਪ੍ਰਭੂ ਯਿਸੂ ਮਸੀਹ ਦੇ ਸਲੀਬ 'ਤੇ ਚੜ੍ਹਾਏ ਜਾਣ ਦੇ ਦ੍ਰਿਸ਼ ਦੀ ਨਕਲ ਕਰਕੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

Related Post