ਜੰਮੂ-ਕਸ਼ਮੀਰ: ਕੁਪਵਾੜਾ 'ਚ ਫੌਜ ਦੀ ਗੱਡੀ ਖੱਡ 'ਚ ਡਿੱਗੀ, ਇਕ ਅਧਿਕਾਰੀ ਸਮੇਤ 3 ਜਵਾਨਾਂ ਦੀ ਮੌਤ

By  Pardeep Singh January 11th 2023 01:29 PM -- Updated: January 11th 2023 03:58 PM

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਬੁੱਧਵਾਰ ਨੂੰ  ਗਸ਼ਤ ਮੁਹਿੰਮ ਦੌਰਾਨ ਭਾਰਤੀ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਫੌਜ ਦੇ ਅਨੁਸਾਰ, ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਅਤੇ ਦੋ ਹੋਰ ਰੈਂਕ (ਓਆਰ) ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ  ਵਾਹਨ ਬਰਫ਼ 'ਤੇ ਫਿਸਲਣ ਤੋਂ ਬਾਅਦ ਡੂੰਘੀ ਖੱਡ ਵਿੱਚ ਡਿੱਗ ਗਿਆ। ਫੌਜ ਦੀ ਚਿਨਾਰ ਕੋਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਫੌਜ ਦੇ ਅੱਗੇ ਵਾਲੇ ਖੇਤਰ 'ਚ ਰੁਟੀਨ ਦੇ ਕੰਮਕਾਜ ਦੌਰਾਨ ਟ੍ਰੈਕ 'ਤੇ ਬਰਫ ਪਈ ਹੋ ਸੀ, ਜਿਸ ਕਾਰਨ 1 ਜੇਸੀਓ ਅਤੇ 2 ਜਵਾਨਾਂ ਦੀ ਟੀਮ ਡੂੰਘੀ ਖੱਡ 'ਚ ਖਿਸਕ ਗਈ। ਦੂਜੇ ਪਾਸੇ ਸੂਚਨਾ ਮਿਲਣ 'ਤੇ ਬਚਾਅ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੇਹਾਂ ਨੂੰ ਟੋਏ 'ਚੋਂ ਬਾਹਰ ਕੱਢਿਆ।

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਮਾਛਲ ਸੈਕਟਰ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਕੁਝ ਹਿੱਸਿਆਂ 'ਚ ਇਕ ਫੁੱਟ ਤੱਕ ਬਰਫ ਜਮ੍ਹਾ ਹੋ ਗਈ ਹੈ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਗਲੇਸ਼ੀਅਰ ਟੁੱਟਣ ਕਾਰਨ ਤਿੰਨ ਜਵਾਨ ਸ਼ਹੀਦ ਹੋ ਗਏ ਸਨ। ਇਹ ਘਟਨਾ ਮਾਛਲ ਸੈਕਟਰ ਵਿੱਚ ਵੀ ਵਾਪਰੀ। 

Related Post