Jathedar ਕੁਲਦੀਪ ਸਿੰਘ ਗੜਗੱਜ ਦਿੱਲੀ ਚ ਹੋਇਆ ਵਿਸ਼ੇਸ਼ ਸਨਮਾਨ , ਦਿੱਲੀ ਦੀ ਸੰਗਤ ਨੂੰ ਇਮਾਨ ਬਰਕਰਾਰ ਰੱਖਣ ਦਾ ਦਿੱਤਾ ਸੱਦਾ

Delhi News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਦੀ ਸੰਗਤ ਨੂੰ ਇਮਾਨ ਬਰਕਰਾਰ ਰੱਖਣ ਦਾ ਸੱਦਾ ਦਿੱਤਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਨਾ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਇਤਿਹਾਸਕ ਵਿਚਾਰਾਂ ਕਰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਪੰਥ ਨੂੰ ਇਕਜੁੱਟ ਹੋਣ ਦੀ ਲੋੜ ਹੈ

By  Shanker Badra June 18th 2025 06:43 PM

Delhi News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਦੀ ਸੰਗਤ ਨੂੰ ਇਮਾਨ ਬਰਕਰਾਰ ਰੱਖਣ ਦਾ ਸੱਦਾ ਦਿੱਤਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਨਾ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਇਤਿਹਾਸਕ ਵਿਚਾਰਾਂ ਕਰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਪੰਥ ਨੂੰ ਇਕਜੁੱਟ ਹੋਣ ਦੀ ਲੋੜ ਹੈ। 

ਵਿਪਰੀਤ ਹਾਲਤਾਂ 'ਚ ਵੀ ਸਿਦਕ ਵਾਲਿਆਂ ਨੂੰ ਸਿਦਕ ਨਹੀਂ ਛੱਡਣਾ ਚਾਹੀਦਾ। ਖੁਦਗਰਜ਼ੀ ਛੱਡ ਕੇ ਸਿੱਖ ਦਾ ਮੂੰਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਵੱਲ ਹੋਣਾ ਚਾਹੀਦਾ ਹੈ। ਸਿੱਖ ਜਰਨੈਲਾਂ ਨੇ 1783 ਦੀ ਦਿੱਲੀ ਫਤਿਹ ਤੋਂ ਬਾਅਦ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਤਾਮੀਲ ਕਰਵਾਏ ਸੀ। ਇਸ ਲਈ ਗੁਰਦਵਾਰਿਆਂ ਦੀ ਮਾਣ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ। ਅੱਜ ਦਿੱਲੀ ਦੇ ਸਿੱਖ ਨੌਜਵਾਨਾਂ 'ਚ ਟੋਪੀ ਪਾਉਣ ਤੇ ਹੂਕਾਂ ਪੀਣ ਦੀਆਂ ਅਲਾਮਤਾਂ ਪਾਈਆਂ ਜਾ ਰਹੀਆਂ ਹਨ, ਜਦਕਿ ਸਾਨੂੰ ਧਰਮ ਦੀ ਗੁੜ੍ਹਤੀ ਲੈਣ ਦੀ ਲੋੜ ਸੀ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜ਼ੋਰ ਦੇਕੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੇ ਸਥਾਨਕ ਗੁਰਦੁਆਰਿਆਂ ਨੂੰ ਧਰਮ ਪ੍ਰਚਾਰ ਕਰਕੇ ਨੌਜਵਾਨੀ ਨੂੰ ਵਾਪਸ ਸਿੱਖੀ 'ਚ ਲਿਆਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਹਾਲਾਂਕਿ ਦਿੱਲੀ ਉਤੇ ਰਾਜ਼ ਕਰ ਰਹੇ ਹਾਕਮ ਸਾਡੇ ਬੰਦੀ ਸਿੰਘਾਂ ਨੂੰ ਛੱਡ ਨਹੀਂ ਰਹੇ। ਜਦੋਂ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਹੋਲ ਬਣਨ ਲੱਗਦਾ ਹੈ, ਤਾਂ ਸਾਡੇ ਆਪਣੇ ਹੀ ਵਿਰੋਧ ਕਰਨ ਲੱਗ ਜਾਂਦੇ ਹਨ। ਕਿਉਂਕਿ ਸਾਡੇ ਘਰ ਫੁੱਟ ਪਈ ਹੋਈ ਹੈ। ਦਿੱਲੀ ਦਾ ਸਿੱਖ ਪਹਿਲਾਂ ਇਕਜੁੱਟ ਹੁੰਦਾ ਸੀ ਪਰ ਹੁਣ ਧੜਿਆਂ ਵਿੱਚ ਵੰਡਿਆ ਹੋਇਆ ਹੈਂ। 

ਬੀਤੇ ਹਫਤੇ ਰੋਹਿਣੀ 'ਚ ਇੱਕ ਸਿੱਖ ਨਾਲ ਥਾਣੇ 'ਚ ਅਣਮਨੁੱਖੀ ਕਾਰਾ ਕੀਤਾ ਗਿਆ ਪਰ ਦਿੱਲੀ ਦੇ ਧੜਿਆਂ 'ਚ ਵੰਡੇ ਹੋਏ ਸਿੱਖਾਂ ਦਾ ਇਸ ਮਾਮਲੇ 'ਚ ਰੋਸ਼ ਨਜ਼ਰ ਨਹੀਂ ਆਇਆ। ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਵੱਲੋਂ ਧਰਮ ਪ੍ਰਚਾਰ ਲਹਿਰ "ਖੁਆਰ ਹੋਏ ਸਭ ਮਿਲੈਂਗੇ" ਤਹਿਤ ਨੌਜਵਾਨੀ ਨੂੰ ਮੁੜ ਵਾਪਸ ਪੰਥਕ ਲੀਹਾਂ ਉਤੇ ਲਿਆਉਣ ਦੀਆਂ ਉਸਾਰੂ ਕੋਸ਼ੀਸ਼ਾਂ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਹੋਣ ਤੋਂ ਬਾਅਦ ਪਹਿਲੀ ਵਾਰ ਦਿੱਲੀ ਪੁੱਜਣ ਉਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।  

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਦੇ ਪ੍ਰਧਾਨ ਰਵਿੰਦਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਜਤਿੰਦਰ ਸਿੰਘ ਸਾਹਨੀ ਤੇ ਗੁਰੂ ਨਾਨਕ ਪਬਲਿਕ ਸਕੂਲ, ਮੋਤੀ ਨਗਰ ਦੇ ਮੈਨੇਜਰ ਗੁਰਕੁੰਵਰ ਸਿੰਘ ਸਾਹਨੀ ਨੇ ਜਥੇਦਾਰ ਸਾਹਿਬ ਨੂੰ ਸਨਮਾਨ ਚਿੰਨ੍ਹ, ਸਿਰੀਂ ਸਾਹਿਬ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ। ਭਾਈ ਬੀਬਾ ਸਿੰਘ ਖਾਲਸਾ ਸਕੂਲ, ਮੋਤੀ ਨਗਰ ਦੇ ਮੈਨੇਜਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਨਿਭਾਈ।

Related Post