ਲਾਹੌਰ 'ਚ ਪ੍ਰੋਗਰਾਮ ਦੌਰਾਨ ਜਾਵੇਦ ਅਖ਼ਤਰ ਨੇ 'ਸ਼ਾਇਰੀ ਜੀਕਲ ਸਟ੍ਰਾਈਕ' ਰਾਹੀਂ ਪਾਕਿਸਤਾਨ ਨੂੰ ਵਿਖਾਇਆ 'ਸ਼ੀਸ਼ਾ'

By  Ravinder Singh February 22nd 2023 11:22 AM -- Updated: February 22nd 2023 11:25 AM

ਨਵੀਂ ਦਿੱਲੀ : ਭਾਰਤੀ ਗੀਤਕਾਰ ਤੇ ਕਵੀ ਜਾਵੇਦ ਅਖ਼ਤਰ ਨੇ ਪਾਕਿਸਤਾਨ ਦੀ ਧਰਤੀ 'ਤੇ ਹੀ ਅੱਤਵਾਦ ਖਿਲਾਫ਼ ਪਾਕਿਸਤਾਨ ਉਪਰ ਤਿੱਖਾ ਹਮਲਾ ਕੀਤਾ ਹੈ। ਲਾਹੌਰ 'ਚ 'ਫੈਜ਼' ਸਮਾਗਮ ਦੌਰਾਨ ਉਨ੍ਹਾਂ ਨੇ ਸਟੇਜ ਤੋਂ ਹੀ 26/11 ਦੇ ਮੁੰਬਈ ਹਮਲੇ 'ਤੇ ਪਾਕਿਸਤਾਨ ਨੂੰ ਸ਼ੀਸ਼ਾ ਦਿਖਾਇਆ। ਉਨ੍ਹਾਂ ਕਿਹਾ ਕਿ ਮੁੰਬਈ ਉਪਰ ਹਮਲਾ ਕਰਨ ਵਾਲੇ ਅੱਤਵਾਦੀ ਨਾਰਵੇ ਜਾਂ ਮਿਸਰ ਤੋਂ ਨਹੀਂ ਆਏ ਸਨ। ਸਗੋਂ ਉਹ ਲੋਕ ਅੱਜ ਵੀ ਪਾਕਿਸਤਾਨ ਵਿਚ ਖੁੱਲ੍ਹੇਆਮ ਘੁੰਮ ਰਹੇ ਹਨ।


ਇਸ ਲਈ ਜਦੋਂ ਭਾਰਤ 2008 ਦੇ ਅੱਤਵਾਦੀ ਹਮਲੇ ਦੀ ਗੱਲ ਕਰਦਾ ਹੈ ਤਾਂ ਪਾਕਿਸਤਾਨੀਆਂ ਨੂੰ ਅਪਮਾਨਿਤ ਮਹਿਸੂਸ ਨਹੀਂ ਕਰਨਾ ਚਾਹੀਦਾ। ਜਾਵੇਦ ਅਖ਼ਤਰ ਦੀ ਸ਼ਾਇਰ ਜੀਕਲ ਸਟ੍ਰਾਈਕ ਦੀ ਭਾਰਤ ਵਿਚ ਕਾਫੀ ਸ਼ਲਾਘਾ ਹੋ ਰਹੀ ਹੈ। ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਵੀ ਜਾਵੇਦ ਅਖ਼ਤਰ ਦੀ ਤਾਰੀਫ਼ ਕੀਤੀ ਹੈ।

ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਯਾਦ 'ਚ ਕਰਵਾਏ ਗਏ ਸੱਤਵੇਂ ਫੈਜ਼ ਫੈਸਟੀਵਲ 'ਚ ਸ਼ਾਮਲ ਹੋਣ ਲਈ ਲਾਹੌਰ ਗਏ ਜਾਵੇਦ ਅਖਤਰ ਨੇ ਪ੍ਰੋਗਰਾਮ ਦੌਰਾਨ ਇਹ ਟਿੱਪਣੀ ਕੀਤੀ। ਪ੍ਰਸਿੱਧ ਭਾਰਤੀ ਪਟਕਥਾ ਲੇਖਕ ਜਾਵੇਦ ਅਖਤਰ ਨੂੰ ਦਰਸ਼ਕਾਂ ਵਿਚ ਬੈਠੇ ਇਕ ਪਾਕਿਸਤਾਨੀ ਨੇ ਭਾਰਤੀਆਂ ਨੂੰ ਇਹ ਸੰਦੇਸ਼ ਦੇਣ ਲਈ ਕਿਹਾ ਕਿ 'ਪਾਕਿਸਤਾਨ ਇਕ ਸਕਾਰਾਤਮਕ ਦੋਸਤਾਨਾ ਅਤੇ ਪਿਆਰ ਕਰਨ ਵਾਲਾ ਦੇਸ਼ ਹੈ'।


ਇਸ ਦੇ ਜਵਾਬ 'ਚ 78 ਸਾਲਾ ਅਖ਼ਤਰ ਨੇ ਕਿਹਾ, 'ਅਸਲੀਅਤ ਇਹ ਹੈ ਕਿ ਜੇ ਅਸੀਂ ਦੋਵੇਂ ਇਕ-ਦੂਜੇ 'ਤੇ ਦੋਸ਼ ਨਹੀਂ ਲਗਾਵਾਂਗੇ ਤਾਂ ਕੋਈ ਗੱਲ ਨਹੀਂ ਹੋਵੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਗਰਮ ਹੋਣ ਵਾਲੀ ਫਿਜ਼ਾ ਘੱਟ ਹੋਣੀ ਚਾਹੀਦੀ ਹੈ। ਅਸੀਂ ਬੰਬਈ ਦੇ ਲੋਕ ਹਾਂ। ਅਸੀਂ ਦੇਖਿਆ ਕਿ ਉੱਥੇ ਹਮਲਾ ਕਿਵੇਂ ਹੋਇਆ। ਉਹ ਲੋਕ ਨਾ ਨਾਰਵੇ ਤੋਂ ਆਏ ਸਨ ਅਤੇ ਨਾ ਹੀ ਮਿਸਰ ਤੋਂ ਆਏ ਸਨ। ਉਹ ਲੋਕ ਅਜੇ ਵੀ ਤੁਹਾਡੇ ਦੇਸ਼ ਵਿਚ ਘੁੰਮ ਰਹੇ ਹਨ। ਇਸ ਲਈ ਜੇਕਰ ਇਹ ਸ਼ਿਕਾਇਤ ਕਿਸੇ ਭਾਰਤੀ ਦੇ ਦਿਲ ਵਿੱਚ ਹੈ ਤਾਂ ਤੁਹਾਨੂੰ ਬੁਰਾ ਮਹਿਸੂਸ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ : HC ਵੱਲੋਂ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਗੁਰਮੀਤ ਸਿੰਘ ਦੀ ਪਟੀਸ਼ਨ 'ਤੇ ਮੁੜ ਗੌਰ ਕਰਨ ਦੇ ਹੁਕਮ

ਜਾਵੇਦ ਅਖ਼ਤਰ ਨੇ ਹਾਜ਼ਰੀਨ ਨੂੰ ਅੱਗੇ ਕਿਹਾ, "ਨੁਸਰਤ ਫਤਿਹ ਅਲੀ ਖ਼ਾਨ ਤੇ ਮਹਿੰਦੀ ਹਸਨ ਵਰਗੇ ਪਾਕਿਸਤਾਨੀ ਕਲਾਕਾਰਾਂ ਦਾ ਭਾਰਤ 'ਚ ਨਿੱਘਾ ਸਵਾਗਤ ਕੀਤਾ ਗਿਆ ਸੀ ਪਰ ਪਾਕਿਸਤਾਨ ਨੇ ਲਤਾ ਮੰਗੇਸ਼ਕਰ ਦੀ ਇਕ ਵੀ ਸ਼ੋਅ ਨਹੀਂ ਕਰਵਾਇਆ।" ਜਾਵੇਦ ਅਖ਼ਤਰ ਦੀ ਸ਼ਾਇਰੀ ਉਤੇ ਦਰਸ਼ਕਾਂ ਨੇ ਖੂਬ ਤਾੜੀਆਂ ਵਜਾਈਆਂ। ਭਾਰਤੀ ਅਦਾਕਾਰਾ ਕੰਗਨਾ ਰਣੌਤ ਨੇ ਵੀ ਜਾਵੇਦ ਅਖਤਰ ਦੇ ਇਸ ਬਿਆਨ ਦੀ ਇੰਟਰਨੈੱਟ ਮੀਡੀਆ 'ਤੇ ਤਾਰੀਫ ਕੀਤੀ ਹੈ।

Related Post