JEE Main Result Out: ਜੇਈਈ ਮੇਨ ਜਨਵਰੀ ਸੈਸ਼ਨ ਦਾ ਨਤੀਜਾ ਜਾਰੀ, ਇਸ ਤਰ੍ਹਾਂ ਕਰੋ ਚੈਕ

By  Ravinder Singh February 7th 2023 09:24 AM

JEE Mains result 2023 session 1: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਇੰਜੀਨੀਅਰਿੰਗ ਦੇ ਦਾਖ਼ਲਿਆਂ ਲਈ ਦੇਸ਼ ਦੀ ਸਭ ਤੋਂ ਵੱਡੀ ਸੰਯੁਕਤ ਪ੍ਰਵੇਸ਼ ਪ੍ਰੀਖਿਆ JEE MAINs 2023 ਦੇ ਜਨਵਰੀ ਸੈਸ਼ਨ ਦੇ ਪਹਿਲੇ ਪੜਾਅ ਲਈ ਪੇਪਰ 1 (BE, BTech) ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। NTA JEE ਮੇਨ ਦਾ ਨਤੀਜਾ 2023 ਅਧਿਕਾਰਤ ਵੈੱਬਸਾਈਟਾਂ - jeemain.nta.nic.in ਅਤੇ ntaresults.nic.in 'ਤੇ ਮੁਹੱਈਆ ਹੈ। ਜਿਹੜੇ ਉਮੀਦਵਾਰ ਜਨਵਰੀ ਸੈਸ਼ਨ ਦੀ ਪ੍ਰੀਖਿਆ ਲਈ ਹਾਜ਼ਰ ਹੋਏ ਸਨ, ਉਹ ਆਪਣੇ ਪ੍ਰਮਾਣ ਪੱਤਰ ਜਿਵੇਂ ਕਿ ਅਰਜ਼ੀ ਨੰਬਰ ਤੇ ਜਨਮ ਮਿਤੀ ਨਾਲ ਲੌਗਇਨ ਕਰਕੇ ਨਤੀਜਾ ਡਾਊਨਲੋਡ ਕਰ ਸਕਦੇ ਹਨ। 



ਜੇਈਈ ਮੇਨ 2023 ਸੈਸ਼ਨ 1 ਦੀਆਂ ਪ੍ਰੀਖਿਆਵਾਂ 24, 25, 28, 29, 30, 31 ਅਤੇ 1 ਫਰਵਰੀ ਨੂੰ ਲਈਆਂ ਗਈਆਂ ਸਨ। ਇਸ ਸਾਲ 9 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਇਕੱਲੇ ਜੇਈਈ ਮੇਨ ਜਨਵਰੀ ਸੈਸ਼ਨ ਦੀ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ। ਕੁੱਲ ਬਿਨੈਕਾਰਾਂ 'ਚੋਂ 8.6 ਲੱਖ ਵਿਦਿਆਰਥੀ ਪੇਪਰ ਵਨ ਯਾਨੀ ਬੀਈ, ਬੀ.ਟੈਕ ਲਈ ਰਜਿਸਟਰਡ ਹਨ, ਜਿਸ 'ਚ ਛੇ ਲੱਖ ਤੋਂ ਵੱਧ ਪੁਰਸ਼ ਉਮੀਦਵਾਰ ਅਤੇ 2.6 ਲੱਖ ਤੋਂ ਵੱਧ ਵਿਦਿਆਰਥਣਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬੀ ਭਾਸ਼ਾ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਨੇ ਬੁਲਾਈ ਮੀਟਿੰਗ, ਵਿਧਾਇਕ ਤੇ ਸਾਹਿਤਕਾਰ ਹੋਣਗੇ ਸ਼ਾਮਲ

ਜੇਈਈ ਮੇਨਜ਼ 2023 ਦੇ ਨਤੀਜੇ ਦੇ ਆਧਾਰ 'ਤੇ ਸ਼ਾਰਟਲਿਸਟ ਕੀਤੇ ਉਮੀਦਵਾਰ ਨੈਸ਼ਨਲ ਇੰਸਟੀਚਿਊਟਸ ਆਫ਼ ਟੈਕਨਾਲੋਜੀ (ਐਨਆਈਟੀ), ਇੰਡੀਅਨ ਇੰਸਟੀਚਿਊਟਸ ਆਫ਼ ਇਨਫਰਮੇਸ਼ਨ ਟੈਕਨਾਲੋਜੀ (ਆਈਆਈਆਈਟੀ) ਅਤੇ ਜੇਈਈ ਐਡਵਾਂਸਡ 2023 'ਚ ਦਾਖ਼ਲੇ ਲਈ ਯੋਗ ਹੋਣਗੇ। ਜੇਈਈ ਮੇਨ 2023 ਦਾ ਦੂਜਾ ਸੈਸ਼ਨ  6, 7, 8, 9, 10, 11, 12 ਅਪ੍ਰੈਲ ਨੂੰ ਹੋਵੇਗਾ।


ਇਸ ਤਰ੍ਹਾਂ ਚੈਕ ਕਰੋ ਨਤੀਜਾ

1. ਸਭ ਤੋਂ ਪਹਿਲਾਂ ਉਮੀਦਵਾਰ ਜੇਈਈ ਮੇਨ 2023 ਦੀ ਅਧਿਕਾਰਤ ਵੈੱਬਸਾਈਟ - jeemain.nta.nic.in 'ਤੇ ਜਾਓ।

2. ਹੋਮ ਪੇਜ 'ਤੇ, 'JEE Mains 2023 ਸੈਸ਼ਨ 1 ਸਕੋਰਕਾਰਡ' ਲਿੰਕ 'ਤੇ ਕਲਿੱਕ ਕਰੋ।

3. ਜੇਈਈ ਮੇਨ 2023 ਲੌਗਇਨ ਪ੍ਰਮਾਣ ਪੱਤਰ ਜਿਵੇਂ ਕਿ ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ ਦਾਖ਼ਲ ਕਰੋ ਤੇ ਸਬਮਿਟ 'ਤੇ ਕਲਿੱਕ ਕਰੋ।

4. ਜੇਈਈ ਮੇਨ 2023 ਦਾ ਨਤੀਜਾ ਸਕ੍ਰੀਨ 'ਤੇ ਦਿਖਾਈ ਦੇਵੇਗਾ।

5. ਜੇਈਈ ਮੇਨ ਸੈਸ਼ਨ 1 ਦਾ ਨਤੀਜਾ ਡਾਊਨਲੋਡ ਕਰੋ ਤੇ ਭਵਿੱਖ ਦੇ ਸੰਦਰਭ ਲਈ ਇਕ ਪ੍ਰਿੰਟ ਆਊਟ ਲਓ।

Related Post