ਕੋਰਟ ਕੰਪਲੈਕਸ ’ਚ ਗਾਉਨ ਪਾਉਂਦੇ ਹੋਏ ਜੱਜ ਤੋਂ ਚੱਲੀ ਗੋਲੀ, ਹਸਪਤਾਲ ਦਾਖਲ

ਮਿਰਜ਼ਾਪੁਰ ਕੋਰਟ ਕੰਪਲੈਕਸ ਦੀ ਏਡੀਜੇ ਕੋਰਟ ਨੰਬਰ ਛੇ ਦੇ ਜੱਜ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜੱਜ ਦੀ ਪਛਾਣ ਤਲੇਵਰ ਸਿੰਘ ਵਜੋਂ ਹੋਈ ਹੈ।

By  Aarti January 22nd 2023 04:45 PM -- Updated: January 22nd 2023 04:46 PM

ਉੱਤਰਪ੍ਰਦੇਸ਼: ਮਿਰਜ਼ਾਪੁਰ ਕੋਰਟ ਕੰਪਲੈਕਸ ਦੀ ਏਡੀਜੇ ਕੋਰਟ ਨੰਬਰ ਛੇ ਦੇ ਜੱਜ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜੱਜ ਦੀ ਪਛਾਣ ਤਲੇਵਰ ਸਿੰਘ ਵਜੋਂ ਹੋਈ ਹੈ ਅਤੇ ਇਹ ਗੋਲੀ ਉਨ੍ਹਾਂ ਦੀ ਖੁਦ ਦੀ ਲਾਈਸੈਂਸੀ ਰਿਵਾਲਵਰ ਤੋਂ ਚੱਲੀ ਸੀ ਜਿਸ ਕਾਰਨ ਉਹ ਜ਼ਖਮੀ ਹੋ ਗਏ। 

ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋ ਉਹ ਅਦਾਲਤ ਦੇ ਅੰਦਰ ਬਣੇ ਇੱਕ ਕਮਰੇ ਚ ਗਾਉਨ ਪਾਉਣ ਗਏ ਸੀ। ਇਸ ਦੌਰਾਨ ਗਲਤੀ ਨਾਲ ਜੱਜ ਨੇ ਆਪਣੀ ਹੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ ਜਿਸ ਕਾਰਨ ਉਹ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 

ਮੀਡੀਆ ਰਿਪਰੋਟਾਂ ਦੀ ਮੰਨੀਏ ਤਾਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਤਲਵਾਰ ਸਿੰਘ ਬੁਲੰਦਸ਼ਹਿਰ ਦੇ ਰਹਿਣ ਵਾਲੇ ਹਨ। ਉਹ 6 ਜੁਲਾਈ 2022 ਨੂੰ ਮਿਰਜ਼ਾਪੁਰ ਜ਼ਿਲ੍ਹੇ ਵਿੱਚ ਆਏ ਸੀ। ਉਨ੍ਹਾਂ ਕੋਲ ਪੋਕਸੋ ਐਕਟ ਦਾ ਵਾਧੂ ਚਾਰਜ ਹੈ। ਮਾਮਲੇ ਸਬੰਧੀ ਏਐਸਪੀ ਸਿਟੀ ਸ੍ਰੀਕਾਂਤ ਪ੍ਰਜਾਪਤੀ ਨੇ ਦੱਸਿਆ ਕਿ ਜੱਜ ਸ਼ਾਮ ਕਰੀਬ 4 ਵਜੇ ਆਪਣੇ ਚੈਂਬਰ ਵਿੱਚ ਗਾਊਨ ਬਦਲ ਰਹੇ ਸੀ। ਇਸ ਦੌਰਾਨ ਉਸ ਦਾ ਲਾਇਸੈਂਸੀ ਰਿਵਾਲਵਰ ਡਿੱਗ ਪਿਆ। ਇਸ ਕਾਰਨ ਉਨ੍ਹਾਂ ਨੂੰ ਲੱਤ 'ਚ ਗੋਲੀ ਲੱਗੀ। ਜਿਸ ਕਾਰਨ ਉਹ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ: ਲੁਧਿਆਣਾ ’ਚ ਬੇਖੌਫ ਲੁਟੇਰੇ, ਬਜ਼ੁਰਗ ਔਰਤ ਦੀਆਂ ਖੋਹੀਆਂ ਵਾਲੀਆਂ

Related Post