Kapurthala News : ਬੇਗੋਵਾਲ ਦੀ ਜੈਸਮੀਨ ਕੌਰ ਬਣੀ ਜੱਜ, ਕੈਥਲ ਚ ਸੰਭਾਲਿਆ ਅਹੁਦਾ

Kapurthala News : ਆਪਣੀ ਮਿਹਨਤ ਸਦਕਾ ਬੇਗੋਵਾਲ ਦੀ ਹੋਣਹਾਰ ਤੇ ਸੁਖਵਿੰਦਰ ਸਿੰਘ ਚੌਹਾਨ ਵਾਲਿਆਂ ਦੀ ਧੀ ਜੈਸਮੀਨ ਕੌਰ ਨੇ ਜੱਜ ਬਣ ਜਿੱਥੇ ਆਪਣਾ ਸੁਪਨਾ ਸਾਕਾਰ ਕੀਤਾ ,ਉੱਥੇ ਹੀ ਇਲਾਕੇ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ। ਅੱਜ ਜਿੱਥੇ ਜੈਸਮੀਨ ਕੌਰ ਵਲੋਂ ਕੈਥਲ ਹਰਿਆਣਾ 'ਚ ਅਹੁਦਾ ਸੰਭਾਲਣ ਮੌਕੇ ਪਰਿਵਾਰ 'ਚ ਖ਼ੁਸ਼ੀ ਦੀ ਲਹਿਰ ਹੈ। ਉੱਥੇ ਹੀ ਇਲਾਕੇ ਭਰ ਤੋਂ ਜੈਸਮੀਨ ਕੌਰ ਦੇ ਘਰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ

By  Shanker Badra February 15th 2026 01:50 PM

Kapurthala News : ਆਪਣੀ ਮਿਹਨਤ ਸਦਕਾ ਬੇਗੋਵਾਲ ਦੀ ਹੋਣਹਾਰ ਤੇ ਸੁਖਵਿੰਦਰ ਸਿੰਘ ਚੌਹਾਨ ਵਾਲਿਆਂ ਦੀ ਧੀ ਜੈਸਮੀਨ ਕੌਰ ਨੇ ਜੱਜ ਬਣ ਜਿੱਥੇ ਆਪਣਾ ਸੁਪਨਾ ਸਾਕਾਰ ਕੀਤਾ ,ਉੱਥੇ ਹੀ ਇਲਾਕੇ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ। ਅੱਜ ਜਿੱਥੇ ਜੈਸਮੀਨ ਕੌਰ ਵਲੋਂ ਕੈਥਲ ਹਰਿਆਣਾ 'ਚ ਅਹੁਦਾ ਸੰਭਾਲਣ ਮੌਕੇ ਪਰਿਵਾਰ 'ਚ ਖ਼ੁਸ਼ੀ ਦੀ ਲਹਿਰ ਹੈ। ਉੱਥੇ ਹੀ ਇਲਾਕੇ ਭਰ ਤੋਂ ਜੈਸਮੀਨ ਕੌਰ ਦੇ ਘਰ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ। 

ਪਰਿਵਾਰ ਨੇ ਘਰ 'ਚ ਪੂਰੀ ਖ਼ੁਸ਼ੀ ਮਨਾਈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਗੱਲਬਾਤ ਕਰਦਿਆਂ ਜੈਸਮੀਨ ਕੌਰ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਸੁਪਨਾ ਸੀ ਕਿ ਉਹ ਇਕ ਦਿਨ ਸਖ਼ਤ ਮਿਹਨਤ ਕਰਕੇ ਬੁਲੰਦੀਆਂ ਛੁਹੇਗੀ ਤੇ ਅੱਜ ਉਸਦਾ ਸੁਪਨਾ ਸਾਕਾਰ ਹੋਇਆ ਹੈ। ਉਸ ਨੇ ਹਰਿਆਣਾ ਦੇ ਕੈਥਲ 'ਚ ਬਤੌਰ ਜੱਜ ਅਹੁਦਾ ਸੰਭਾਲਿਆ ਹੈ। 

ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਖ਼ੁਸ਼ੀ ਵਾਲੀ ਗੱਲ ਇਹ ਵੀ ਹੈ ਕਿ ਉਨ੍ਹਾਂ ਦੀ ਧੀ ਪੂਰਨ ਗੁਰਸਿੱਖ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਇਸ ਅਹੁਦੇ ਤੇ ਪੂਰੀ ਮਿਹਨਤ, ਇਮਾਨਦਾਰੀ ਨਾਲ ਸੇਵਾਵਾਂ ਨਿਭਾਏਗੀ। ਇਸ ਮੌਕੇ ਸੁਖਵਿੰਦਰ ਸਿੰਘ, ਪਰਮਜੀਤ ਕੌਰ, ਪ੍ਰਧਾਨ ਦਲਜੀਤ ਕੌਰ, ਕੌਂਸਲਰ ਜਸਵਿੰਦਰ ਕੌਰ, ਕੁਲਦੀਪ ਕੁਮਾਰ ਬੱਬੂ, ਸੁਖਵਿੰਦਰ ਸਿੰਘ ਬਿੱਲਾ, ਸ਼੍ਰੀ ਮੇਘਰਾਜ ਤੇ ਕਸਬੇ ਦੇ ਹੋਰ ਕਈ ਪਤਵੰਤੇ ਹਾਜ਼ਰ ਸਨ।

Related Post