Murder : ਪਿੰਡ ਚੀਮਾ ਖੁੱਡੀ ਚ ਸੰਮਤੀ ਮੈਂਬਰ ਦਾ ਕਤਲ, ਅਣਪਛਾਤਿਆਂ ਨੇ ਦੁਕਾਨ ਚ ਬੈਠੇ ਨੂੰ ਮਾਰੀਆਂ ਗੋਲੀਆਂ
Murder : ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਜਸਪ੍ਰੀਤ ਕੌਰ ਪਿੰਡ ਚੀਮਾ ਖੁੱਡੀ ਦੇ ਪਤੀ ਜੁਗਰਾਜ ਸਿੰਘ ਮੌਜੂਦਾ ਸੰਮਤੀ ਮੈਂਬਰ, ਜੋ ਲਗਭਗ 4 ਵਜੇ ਆਪਣੇ ਘਰ ਦੇ ਥੱਲੇ ਬਣੀਆਂ ਦੁਕਾਨਾਂ ਵਿੱਚ ਬੈਠਾ ਹੋਇਆ ਸੀ। ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਵੱਲੋਂ ਉਸ ਉਪਰ ਗੋਲੀਆਂ ਚਲਾ ਦਿੱਤੀਆਂ।
Murder : ਸ੍ਰੀ ਹਰਗੋਬਿੰਦਪੁਰ ਸਾਹਿਬ ਨਜ਼ਦੀਕੀ ਪਿੰਡ ਚੀਮਾ ਖੁੱਡੀ ਵਿੱਚ ਸਾਬਕਾ ਸਰਪੰਚ ਦੇ ਪਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਜਸਪ੍ਰੀਤ ਕੌਰ ਪਿੰਡ ਚੀਮਾ ਖੁੱਡੀ ਦੇ ਪਤੀ ਜੁਗਰਾਜ ਸਿੰਘ ਮੌਜੂਦਾ ਸੰਮਤੀ ਮੈਂਬਰ, ਜੋ ਲਗਭਗ 4 ਵਜੇ ਆਪਣੇ ਘਰ ਦੇ ਥੱਲੇ ਬਣੀਆਂ ਦੁਕਾਨਾਂ ਵਿੱਚ ਬੈਠਾ ਹੋਇਆ ਸੀ। ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਵੱਲੋਂ ਉਸ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਜੁਗਰਾਜ ਸਿੰਘ ਜ਼ਖ਼ਮੀ ਖੂਨ ਨਾਲ ਲੱਥਪਥ ਹੋ ਗਿਆ।
ਮੌਕੇ 'ਤੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਬਟਾਲਾ ਵਿਖੇ ਲਿਜਾਇਆ ਗਿਆ, ਪਰੰਤੂ ਰਸਤੇ ਵਿੱਚ ਹੀ ਦਮ ਤੋੜ ਗਿਆ। ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚੇ ਹੋਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।
ਡੀਐਸਪੀ ਹਰੀਸ਼ ਬਹਿਲ ਤੇ ਐਸਐਚਓ ਸੁਖਵਿੰਦਰ ਸਿੰਘ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਸੀਸੀਟੀਵੀ ਕੈਮਰੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।