Phagwara Cyber Fraud : ਕਪੂਰਥਲਾ ਪੁਲਿਸ ਵੱਲੋਂ ਸਾਈਬਰ ਧੋਖਾਧੜੀ ਗੈਂਗ ਦਾ ਪਰਦਾਫਾਸ਼, ਨਕਦੀ ਤੇ ਸਾਮਾਨ ਸਮੇਤ 36 ਮੈਂਬਰ ਕਾਬੂ

Phagwara Cyber Fraud : ਇਹ ਰੈਕੇਟ ਇੱਕ ਸਥਾਨਕ ਵਸਨੀਕ ਅਮਰਿੰਦਰ ਸਿੰਘ ਉਰਫ਼ ਸਾਭੀ ਟੌਹਰੀ ਵੱਲੋਂ ਚਲਾਇਆ ਜਾ ਰਿਹਾ ਸੀ, ਜਿਸਨੇ ਇਮਾਰਤ ਨੂੰ ਕਿਰਾਏ 'ਤੇ ਲਿਆ ਹੋਇਆ ਸੀ। ਉਹ ਦਿੱਲੀ ਦੇ ਸੂਰਜ ਨਾਲ ਜੁੜਿਆ ਹੋਇਆ ਹੈ, ਜੋ ਅੱਗੇ ਕੋਲਕਾਤਾ ਦੇ ਸ਼ੇਨ ਨਾਮਕ ਇੱਕ ਸ਼ੱਕੀ ਵਿਅਕਤੀ ਨਾਲ ਜੁੜਿਆ ਹੋਇਆ ਹੈ।

By  KRISHAN KUMAR SHARMA September 19th 2025 01:06 PM -- Updated: September 19th 2025 01:11 PM

Kaputhala Cyber Fraud : ਕਪੂਰਥਲਾ ਪੁਲਿਸ ਨੇ ਫਗਵਾੜਾ ਵਿੱਚ ਇੱਕ ਵੱਡੇ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਮੁੱਖ ਤੌਰ 'ਤੇ ਅਮਰੀਕਾ ਅਤੇ ਕੈਨੇਡਾ ਵਿੱਚ ਲੋਕਾਂ ਨੂੰ ਸਾਫਟਵੇਅਰ ਸਹੂਲਤਾਂ ਪ੍ਰਦਾਨ ਕਰਨ ਦੀ ਆੜ ਵਿੱਚ ਨਿਸ਼ਾਨਾ ਬਣਾਉਂਦਾ ਸੀ। ਮੌਕੇ 'ਤੇ 36 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 40 ਲੈਪਟਾਪ, 67 ਮੋਬਾਈਲ ਫੋਨ ਅਤੇ 10,00,000 ਰੁਪਏ ਨਕਦ ਬਰਾਮਦ ਕੀਤੇ ਗਏ ਹਨ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰੈਕੇਟ ਇੱਕ ਸਥਾਨਕ ਵਸਨੀਕ ਅਮਰਿੰਦਰ ਸਿੰਘ ਉਰਫ਼ ਸਾਭੀ ਟੌਹਰੀ ਵੱਲੋਂ ਚਲਾਇਆ ਜਾ ਰਿਹਾ ਸੀ, ਜਿਸਨੇ ਇਮਾਰਤ ਨੂੰ ਕਿਰਾਏ 'ਤੇ ਲਿਆ ਹੋਇਆ ਸੀ। ਉਹ ਦਿੱਲੀ ਦੇ ਸੂਰਜ ਨਾਲ ਜੁੜਿਆ ਹੋਇਆ ਹੈ, ਜੋ ਅੱਗੇ ਕੋਲਕਾਤਾ ਦੇ ਸ਼ੇਨ ਨਾਮਕ ਇੱਕ ਸ਼ੱਕੀ ਵਿਅਕਤੀ ਨਾਲ ਜੁੜਿਆ ਹੋਇਆ ਹੈ। ਲੈਣ-ਦੇਣ ਮੁੱਖ ਤੌਰ ‘ਤੇ ਬਿਟਕੋਇਨ ਰਾਹੀਂ ਕੀਤੇ ਜਾਂਦੇ ਸਨ ਅਤੇ ਹਵਾਲਾ ਚੈਨਲਾਂ ਦੀ ਸ਼ਮੂਲੀਅਤ ਵੀ ਪਾਈ ਗਈ ਹੈ।


ਜਾਣਕਾਰੀ ਅਨੁਸਾਰ ਥਾਣਾ ਸਾਈਬਰਕ੍ਰਾਈਮ, ਕਪੂਰਥਲਾ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ ਹੈ। ਨੈਟਵਰਕ ਦੇ ਅਗਲੇ ਅਤੇ ਪਿਛਲੇ ਸਬੰਧਾਂ ਸਮੇਤ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

Related Post