Kitchen Tips: ਰਸੋਈ 'ਚ ਆਪਣੀਆਂ ਚੀਜ਼ਾਂ ਨੂੰ ਸਟੋਰੇਜ ਕਰਨ ਲਈ ਅਪਣਾਉ ਇਹ ਨੁਸਖੇ

Kitchen Storage Tips : ਰਸੋਈ 'ਚ ਹਰ ਮੌਸਮ ਲਈ ਸਬਜ਼ੀਆਂ ਅਤੇ ਦਾਲਾਂ ਵੀ ਸਟੋਰ ਕੀਤੀਆਂ ਜਾਂਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਰਸੋਈ 'ਚ ਸਟੋਰੇਜ ਦੇ ਕੁਝ ਅਜਿਹੇ ਨੁਸਖੇ ਦਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਰਸੋਈ 'ਚ ਕਈ ਕੰਮ ਜਲਦੀ ਹੀ ਕਰ ਸਕੋਗੇ।

By  KRISHAN KUMAR SHARMA April 24th 2024 03:27 PM

Kitchen Storage Tips and Tricks: ਤੁਸੀਂ ਜਾਣਦੇ ਹੋ ਕਿ ਘਰ 'ਚ ਅਪ੍ਰੈਲ-ਮਈ ਦੇ ਮਹੀਨਿਆਂ 'ਚ ਸਟੋਰ ਕੀਤੀ ਕਣਕ, ਚੌਲ, ਦਾਲਾਂ ਆਦਿ ਨਾਲ ਭਰ ਜਾਣਦੇ ਹਨ। ਰਸੋਈ 'ਚ ਹਰ ਮੌਸਮ ਲਈ ਸਬਜ਼ੀਆਂ ਅਤੇ ਦਾਲਾਂ ਵੀ ਸਟੋਰ ਕੀਤੀਆਂ ਜਾਂਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਰਸੋਈ 'ਚ ਸਟੋਰੇਜ ਦੇ ਕੁਝ ਅਜਿਹੇ ਨੁਸਖੇ ਦਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਰਸੋਈ 'ਚ ਕਈ ਕੰਮ ਜਲਦੀ ਹੀ ਕਰ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ...

1. ਜੇਕਰ ਤੁਸੀਂ ਦਾਲਾਂ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਤੁਹਾਨੂੰ ਦਾਲ ਨੂੰ ਇਕ ਪਲੇਟ 'ਚ ਲੈ ਕੇ ਆਪਣੇ ਹੱਥ 'ਚ ਸਰ੍ਹੋਂ ਦਾ ਤੇਲ ਲੈ ਕੇ ਸਾਰੀ ਦਾਲ 'ਚ ਲਗਾਉਣਾ ਹੋਵੇਗਾ। ਅਜਿਹਾ ਕਰਨ ਨਾਲ ਦਾਲ ਮਹੀਨਿਆਂ ਤੱਕ ਖਰਾਬ ਨਹੀਂ ਹੋਵੇਗੀ। ਇਸਤੋਂ ਇਲਾਵਾ ਤੁਸੀਂ ਇਹ ਨੁਸਖਾ ਕਾਲੇ ਛੋਲਿਆਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਲਈ ਵੀ ਵਰਤ ਸਕਦੇ ਹੋ।

2. ਦਾਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਦਾ ਇਕ ਹੋਰ ਤਰੀਕਾ ਹੈ, ਜਿਸ ਲਈ ਸਿਲਵਰ ਫੋਇਲ ਫਾਇਦੇਮੰਦ ਹੋਵੇਗੀ। ਸਿਲਵਰ ਫੋਇਲ ਨੂੰ ਰੋਟੀਆਂ ਨੂੰ ਟਿਫਨ 'ਚ ਪੈਕ ਕਰਨ ਲਈ ਵਰਤਿਆ ਜਾਂਦਾ ਹੈ। ਉਸੇ ਸਿਲਵਰ ਫੋਇਲ ਨੂੰ ਛੋਟੇ ਟੁਕੜਿਆਂ 'ਚ ਕੱਟੋ ਅਤੇ ਇਸਨੂੰ ਆਪਣੇ ਦਾਲ ਦੇ ਡੱਬਿਆਂ 'ਚ ਰੱਖੋ। ਕਿਉਂਕਿ ਅਜਿਹਾ ਕਰਨ ਨਾਲ ਦਾਲਾਂ ਖਰਾਬ ਨਹੀਂ ਹੁੰਦੀਆਂ।

3. ਫਲ ਅਤੇ ਸਬਜ਼ੀਆਂ ਜਿਵੇਂ ਕਿ ਆਲੂ, ਸੇਬ ਆਦਿ ਜਿਨ੍ਹਾਂ ਨੂੰ ਅਸੀਂ ਫਰਿੱਜ 'ਚ ਨਹੀਂ ਰੱਖਦੇ ਪਰ ਬਾਹਰ ਰੱਖਦੇ ਹਾਂ ਅਕਸਰ ਖਰਾਬ ਹੋ ਜਾਂਦੇ ਹਨ। ਦਸ ਦਈਏ ਕਿ ਉਨ੍ਹਾਂ ਨੂੰ ਸਟੋਰ ਕਰਦੇ ਸਮੇਂ, ਤੁਹਾਨੂੰ ਉਨ੍ਹਾਂ ਦੇ ਆਲੇ-ਦੁਆਲੇ ਅਖਬਾਰ ਦੇ ਟੁਕੜੇ ਰਖਣੇ ਚਾਹੀਦੇ ਹਨ। ਕਿਉਂਕਿ ਅਜਿਹਾ ਕਰਨ ਨਾਲ ਫਲ ਅਤੇ ਸਬਜ਼ੀਆਂ ਖਰਾਬ ਨਹੀਂ ਹੋਣਗੀਆਂ।

4. ਜਿਵੇਂ ਤੁਸੀਂ ਜਾਣਦੇ ਹੋ ਕਿ ਘਰ 'ਚ ਮਹਿਮਾਨ ਆਉਣ ਸਮੇਂ ਅਸੀਂ ਉਨ੍ਹਾਂ ਦੇ ਸਾਹਮਣੇ ਖੁੱਲ੍ਹੇ ਬਿਸਕੁਟ ਰੱਖ ਦਿੰਦੇ ਹਾਂ। ਨਮਕੀਨ ਪੈਕੇਟ 'ਚ ਰਹਿ ਜਾਂਦਾ ਹੈ, ਪਰ ਇੱਕ ਵਾਰ ਬਿਸਕੁਟ ਦਾ ਪੈਕੇਟ ਖੋਲ੍ਹਿਆ ਜਾਂਦਾ ਹੈ, ਇਸਨੂੰ ਵਾਪਸ ਨਹੀਂ ਰੱਖਿਆ ਜਾਂਦਾ ਅਤੇ ਅਕਸਰ ਬਿਸਕੁਟ ਗਿੱਲੇ ਹੋ ਜਾਂਦੇ ਹਨ। ਅਜਿਹੇ 'ਚ ਤੁਹਾਨੂੰ ਬਚੇ ਹੋਏ ਬਿਸਕੁਟ ਨੂੰ ਏਅਰਟਾਈਟ ਕੰਟੇਨਰ 'ਚ ਰੱਖਣਾ ਚਾਹੀਦਾ ਹੈ। ਪਰ ਸਟੋਰ ਕਰਨ ਤੋਂ ਪਹਿਲਾਂ ਇਸ ਡੱਬੇ 'ਚ ਚੌਲਾਂ ਦੇ ਕੁਝ ਦਾਣੇ ਪਾ ਦਿਓ। ਦਸ ਦਈਏ ਕਿ ਇਹ ਨਮੀ ਨੂੰ ਬਿਸਕੁਟਾਂ 'ਚ ਦਾਖਲ ਨਹੀਂ ਹੋਣ ਦੇਵੇਗਾ।

5. ਫਰਿੱਜ 'ਚ ਰੱਖੀਆਂ ਸਬਜ਼ੀਆਂ ਅਕਸਰ ਉੱਪਰੋਂ ਸੁੱਕ ਜਾਂਦੀਆਂ ਹਨ। ਅਜਿਹੇ 'ਚ ਜੇਕਰ ਤੁਹਾਨੂੰ ਸਲਾਦ ਕੱਟਣਾ ਪਵੇ ਤਾਂ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਅਜਿਹੇ 'ਚ ਇੱਕ ਕਟੋਰੀ 'ਚ ਬਰਫ਼ ਪਾ ਕੇ ਇਨ੍ਹਾਂ ਸਬਜ਼ੀਆਂ ਨੂੰ ਰੱਖੋ। ਤੁਹਾਡੀਆਂ ਸਬਜ਼ੀਆਂ ਫਿਰ ਤੋਂ ਤਾਜ਼ੀ ਲੱਗਣ ਲੱਗ ਪੈਣਗੀਆਂ।

Related Post