Capt Manjinder Singh Bhinder: ਜਾਣੋ Netflix ਨੂੰ ਭੇਜੇ ਗਏ ਨੋਟਿਸ ਮਗਰੋਂ ਚਰਚਾ ‘ਚ ਆਏ ਕੈਪਟਨ ਮਨਜਿੰਦਰ ਸਿੰਘ ਭਿੰਡਰ ਕੌਣ ਸਨ ?

ਭਾਜਪਾ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਨੈਟਫਲਿੱਕਸ ਨੂੰ ਨੋਟਿਸ ਭੇਜਿਆ ਗਿਆ ਹੈ। ਜਿਸ ‘ਚ ਉਨ੍ਹਾਂ ਨੇ ਟ੍ਰਾਇਲ ਬਾਇ ਫਾਇਰ ਫਿਲਮ ‘ਚ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੇ ਯੋਗਦਾਨ ਨੂੰ ਨਾ ਦਰਸਾਉਣ ‘ਤੇ ਇਤਰਾਜ਼ ਜਤਾਇਆ ਹੈ।

By  Aarti June 1st 2023 05:08 PM -- Updated: June 1st 2023 05:12 PM

 Capt Manjinder Singh Bhinder: ਓਟੀਟੀ ਪਲੇਟਫਾਰਮ ਨੈਟਫਲਿੱਕਸ ਨੇ 13 ਜਨਵਰੀ 2023 ਨੂੰ ਇੱਕ ਫਿਲਮ ਰਿਲੀਜ਼ ਕੀਤੀ ਸੀ ਜਿਸ ਦਾ ਨਾਂ ਟ੍ਰਾਇਲ ਬਾਇ ਫਾਇਰ ਹੈ। ਇਸ ਫਿਲਮ ਨੂੰ ਲੈ ਕੇ ਨੈਟਫਲਿੱਕਸ ਨੂੰ ਨੋਟਿਸ ਜਾਰੀ ਹੋਇਆ ਹੈ। ਦੱਸ ਦਈਏ ਕਿ ਭਾਜਪਾ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਨੈਟਫਲਿੱਕਸ ਨੂੰ ਨੋਟਿਸ ਭੇਜਿਆ ਗਿਆ ਹੈ। ਜਿਸ ‘ਚ ਉਨ੍ਹਾਂ ਨੇ ਫਿਲਮ ‘ਚ ਕੈਪਟਨ ਮਨਜਿੰਦਰ ਸਿੰਘ  ਭਿੰਡਰ ਦੇ ਯੋਗਦਾਨ ਨੂੰ ਨਾ ਦਰਸਾਉਣ ‘ਤੇ ਇਤਰਾਜ਼ ਜਤਾਇਆ ਹੈ। 

ਟ੍ਰਾਇਲ ਬਾਇ ਫਾਇਰ ਸੀਰੀਜ਼ 

ਦੱਸ ਦਈਏ ਕਿ 13 ਜੂਨ 1997 ਨੂੰ ਦਿੱਲੀ ਦੇ ਉਪਹਾਰ ਸਿਨੇਮਾ ‘ਚ ਭਿਆਨਕ ਲਅੱਗ ਗਈ ਸੀ ਜਿਸ ‘ਚ 59 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਇਸ ਹਾਦਸੇ ‘ਚ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ ਸੀ ਉਸ ਸਮੇਂ ਉਪਹਾਰ ਸਿਨੇਮਾ ‘ਚ ਹਿੰਦੀ ਫਿਲਮ ਬਾਰਡਰ ਲੱਗੀ ਹੋਈ ਸੀ। ਇਸ ਘਟਨਾ ‘ਤੇ ਸੀਰੀਜ਼ ਟ੍ਰਾਇਲ ਬਾਇ ਫਾਇਰ ਬਣਾਈ ਗਈ ਹੈ। ਜਿਸ ਨੂੰ ਨੈਟਫਲਿੱਕਸ ‘ਤੇ ਰਿਲੀਜ ਕੀਤਾ ਗਿਆ। 

ਜਾਣੋ ਪੂਰਾ ਮਾਮਲਾ 

ਦਰਅਸਲ ਭਾਜਪਾ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇਸ ਸੀਰੀਜ਼ ਨੂੰ ਲੈ ਕੇ ਇਤਰਾਜ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜੋ ਸੀਰੀਜ਼ ਉਪਹਾਰ ਸਿਨੇਮਾ ਬਾਰੇ ਬਣੀ ਹੈ ਉਸ ‘ਚ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੇ ਯੋਗਦਾਨ ਨੂੰ ਨਹੀਂ ਦਿਖਾਇਆ ਗਿਆ ਹੈ। ਜਿਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਚਿੰਤਾ ਨਾ ਕਰਦੇ ਹੋਏ ਕਈ ਲੋਕਾਂ ਦੀ ਜਾਨ ਬਚਾਈ ਸੀ। 

ਉਨ੍ਹਾਂ ਅੱਗੇ ਕਿਹਾ ਕਿ ਟ੍ਰਾਇਲ ਬਾਇ ਫਾਇਰ ‘ਚ ਬਹਾਦਰ ਸਿੱਖ ਹੀਰੋ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ ਭੂਮਿਕਾ ਨੂੰ ਦਿਖਾਇਆ ਨਹੀਂ ਗਿਆ ਹੈ ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਨੇ ਹਾਦਸੇ ਦੌਰਾਨ ਆਪਣੇ ਪਰਿਵਾਰ ਸਮੇਤ ਬਾਹਰ ਨਿਕਲਣ ਦੀ ਥਾਂ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ ਸੀ। ਸੀਰੀਜ਼ ‘ਚ ਭਿੰਡਰ ਦੀ ਕਹਾਣੀ ਨਾ ਦਿਖਾ ਕੇ ਨੈਟਫਲਿੱਕਸ ਨੇ ਸਿੱਖਾਂ ਪ੍ਰਤੀ ਵਿਤਕਰਾ ਕੀਤਾ ਹੈ ਜਿਸ ਨਾਲ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 

'ਨੈੱਟਫਲਿੱਕਸ ਕਰੇ ਮਸਲੇ ‘ਤੇ ਰਿਵੀਊ'

ਨਾਲ ਹੀ ਉਨ੍ਹਾਂ ਨੇ ਓਟੀਟੀ ਪਲੇਟਫਾਰਮ ਨੈੱਟਫਲਿੱਕਸ ਨੂੰ ਇਸ ਮਸਲੇ ਨੂੰ ਰਿਵੀਊ ਕਰਨ ਨੂੰ ਕਿਹਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਪਟਨ ਮਨਜਿੰਦਰ ਸਿੰਘ ਭਿੰਡਰ ਬਾਰੇ ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। 

ਆਖਿਰ ਕੌਣ ਸਨ ਕੈਪਟਨ ਮਨਜਿੰਦਰ ਸਿੰਘ ਭਿੰਡਰ ?

ਦੱਸ ਦਈਏ ਕਿ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੇ ਪਿਤਾ ਵਰਦੀਪ ਸਿੰਘ ਵੀ ਫੌਜ ‘ਚ ਹੀ ਸੇਵਾ ਨਿਭਾਈ ਸੀ ਅਤੇ ਉਹ ਬਤੌਰ ਕੈਪਟਨ ਹੀ ਫੌਜ ਤੋਂ ਰਿਟਾਇਰ ਹੋਏ ਸੀ। ਪਰਿਵਾਰ ਚ ਉਨ੍ਹਾਂ ਦੇ ਮਾਤਾ ਪਿਤਾ ਅਤੇ ਤਿੰਨ ਭੈਣਾਂ ਸਨ। ਦਿੱਲੀ ‘ਚ ਜਿਸ ਸਮੇਂ ਇਹ ਹਾਦਸਾ ਵਾਪਰਿਆ ਸੀ ਤਾਂ ਉਸ ਸਮੇਂ ਕੈਪਟਨ ਮਨਜਿੰਦਰ ਸਿੰਘ ਭਿੰਡਰ ਦਿੱਲੀ ਚ ਹੀ ਆਪਣੀ ਡਿਊਟੀ ਦੇ ਰਹੇ ਸੀ ਅਤੇ 19 ਜੂਨ ਨੂੰ ਆਪਣੇ ਪੁੱਤ ਅਤੇ ਪਤਨੀ ਨਾਲ ਬਾਰਡਰ ਫਿਲਮ ਦੇਖਣ ਲਈ ਗਏ ਸੀ। 

ਕੈਪਟਨ ਭਿੰਡਰ ਰਹੇ ਸਨ ਬਿਹਤਰੀਨ ਖਿਡਾਰੀ ਅਤੇ ਘੋੜਸਵਾਰ

ਇਸ ਹਾਦਸੇ ਦੌਰਾਨ ਉਨ੍ਹਾਂ ਨੇ ਕਈ ਲੋਕਾਂ ਦੀ ਜਾਨ ਬਚਾਈ ਪਰ ਇਸ ਹਾਦਸੇ ‘ਚੋਂ ਉਨ੍ਹਾਂ ਦੀ ਪਰਿਵਾਰ ਸਮੇਤ ਜਾਨ ਚਲੀ ਗਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਕੂਲਾਂ ਦੇ ਦਿਨਾਂ ‘ਚ ਕੈਪਟਨ ਭਿੰਡਰ ਬਿਹਤਰੀਨ ਖਿਡਾਰੀ ਅਤੇ ਘੋੜਸਵਾਰ ਰਹੇ ਸੀ। ਜਿਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ ਸਨ। ਸਾਲ 1990 ‘ਚ ਕੈਪਟਨ ਭਿੰਡਰ ਐਨਡੀਏ ਦੀ ਹਾਈਡਿੰਗ ਅਤੇ ਪੋਲੋ ਟੀਮ ਦੇ ਕਪਤਾਨ ਵੀ ਰਹੇ ਸਨ। 

ਏਸ਼ੀਅਨ ਗੇਮਜ਼ ‘ਚ ਲੈਣਾ ਸੀ ਹਿੱਸਾ 

ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਕੈਪਟਨ ਮਨਜਿੰਦਰ ਸਿੰਘ ਭਿੰਡਰ ਨੇ ਸਿੰਗਾਪੁਰ ਚ ਏਸ਼ੀਅਨ ਗੇਮਜ਼ ਚ ਭਾਰਤ ਦੀ ਨੁਮਾਇੰਦਗੀ ਵੀ ਕਰਨੀ ਸੀ ਪਰ ਖੇਡਾਂ ਤੋਂ ਪਹਿਲਾਂ ਉਹ ਇਸ ਹਾਦਸੇ ਦੇ ਸ਼ਿਕਾਰ ਹੋ ਗਏ। ਉਨ੍ਹਾਂ ਨੇ ਭਾਰਤ ‘ਚ ਹੋਣ ਵਾਲੇ ਘੋੜਸਵਾਰੀ ਦੇ ਵੱਖ ਵੱਖ ਮੁਕਾਬਲਿਆਂ ਚ ਕਈ ਐਵਾਰਡ ਵੀ ਜਿੱਤੇ ਹਨ। 

ਇਹ ਵੀ ਪੜ੍ਹੋ: Afrid Afroz: ਪਟਿਆਲਾ ਦੇ ਅਫਰੀਦ ਅਫਰੋਜ਼ ਨੇ ਐਨਡੀਏ 144ਵੇਂ ਬੈਚ 'ਚ ਟੌਪ ਕਰ ਜਿੱਤਿਆ ਰਾਸ਼ਟਰਪਤੀ ਗੋਲਡ ਮੈਡਲ

Related Post