ਪਾਚਨ ਨੂੰ ਸੁਧਾਰਨ ਚ ਮਦਦਗਾਰ ਅਦਰਕ ਅਤੇ ਨਿੰਬੂ ਦੇ ਰਸ ਦੇ ਜਾਣੋ ਫਾਇਦੇ

By  Jasmeet Singh January 19th 2024 05:00 AM

Ginger And Lemon Juice Benefits: ਜਿਵੇ ਅਸੀਂ ਸਾਰੇ ਜਾਣਦੇ ਹਾਂ ਕਿ ਅਦਰਕ ਅਤੇ ਨਿੰਬੂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮਨਿਆ ਜਾਂਦਾ ਹੈ। ਇਨ੍ਹਾਂ ਦੋਵਾਂ 'ਚ ਭਰਪੂਰ ਮਾਤਰਾ 'ਚ ਔਸ਼ਧੀ ਗੁਣ ਪਾਇਆ ਜਾਂਦਾ ਹੈ। ਹਾਲਾਂਕਿ ਇਨ੍ਹਾਂ ਦੋਵਾਂ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ 

ਇਹ ਵੀ ਪੜ੍ਹੋ: ਇਸ਼ਨਾਨ ਵੇਲੇ ਪਾਣੀ 'ਚ ਮਿਲਾਉ ਨਿੰਬੂ ਦਾ ਰਸ, ਕਰੇਗਾ ਕੁਦਰਤੀ ਕਲੀਜ਼ਰ ਦਾ ਕੰਮ

ਅਦਰਕ ਅਤੇ ਨਿੰਬੂ ਦੇ ਰਸ ਦਾ ਸੇਵਨ ਵੀ ਸਿਹਤ ਲਈ ਬਹੁਤ ਫਾਇਦੇਮੰਦ ਮਨਿਆ ਜਾਂਦਾ, ਕਿਉਂਕਿ ਇਸਦਾ ਸੇਵਨ ਭਾਰ ਘਟਾਉਣ ਦੇ ਨਾਲ ਨਾਲ ਕਈ ਸਿਹਤ ਸਮੱਸਿਆਵਾ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। 

lemon and ginger juice (2).jpg

ਆਓ ਜਾਣਦੇ ਹਾਂ ਅਦਰਕ ਅਤੇ ਨਿੰਬੂ ਦੇ ਰਸ ਪੀਣ ਦੇ ਕੀ ਫਾਇਦੇ ਹਨ;
 
- ਅਦਰਕ ਵਿੱਚ ਪੋਸ਼ਕ ਤੱਤ: ਅਦਰਕ ਵਿੱਚ ਵਿਟਾਮਿਨ ਸੀ, ਕੈਲਸ਼ੀਅਮ, ਫਾਸਫੋਰਸ, ਆਇਰਨ, ਜ਼ਿੰਕ, ਕਾਪਰ, ਮੈਂਗਨੀਜ਼ ਅਤੇ ਕ੍ਰੋਮੀਅਮ ਵਰਗੇ ਤੱਤ ਪਾਏ ਜਾਂਦਾ ਹਨ।
 
- ਨਿੰਬੂ ਵਿੱਚ ਪੋਸ਼ਕ ਤੱਤ: ਨਿੰਬੂ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਵਿਟਾਮਿਨ ਬੀ6, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਕੈਲਸ਼ੀਅਮ ਅਤੇ ਫਾਈਬਰ ਪਾਇਆ ਜਾਂਦਾ ਹੈ।

ਇਹ ਵੀ ਪੜ੍ਹੋ:  ਠੰਢ ’ਚ ਅਦਰਕ ਤੇ ਗੁੜ ਦੇ ਲੱਡੂ ਦਾ ਸੇਵਨ ਕਰਨ ਨਾਲ ਮਿਲਣਗੇ ਇਹ ਫਾਇਦੇ

ਅਦਰਕ ਅਤੇ ਨਿੰਬੂ ਦਾ ਰਸ ਪੀਣ ਦੇ ਫਾਇਦੇ 

- ਭਾਰ ਘਟਾਓ 'ਚ ਮਦਦਗਾਰ 
ਜੇਕਰ ਤੁਸੀਂ ਵੀ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਦਰਕ ਅਤੇ ਨਿੰਬੂ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਕੈਲੋਰੀ ਤੇਜ਼ੀ ਨਾਲ ਬਰਨ ਹੁੰਦੀ ਹੈ, ਜੋ ਭਾਰ ਘਟਾਉਣ ਵਿਚ ਮਦਦ ਕਰਦੀ ਹੈ।
 
- ਮਾਈਗਰੇਨ ਨੂੰ ਦੂਰ ਕਰਨ 'ਚ ਫਾਇਦੇਮੰਦ 
ਤੁਸੀਂ ਅਦਰਕ ਅਤੇ ਨਿੰਬੂ ਦੇ ਰਸ ਦਾ ਸੇਵਨ ਕਰ ਕੇ ਵੀ ਮਾਈਗ੍ਰੇਨ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਇਸ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਮਾਈਗ੍ਰੇਨ ਦੇ ਲੱਛਣਾਂ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
 
- ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ 'ਚ ਮਦਦਗਾ 
ਜੇਕਰ ਤੁਸੀਂ ਆਪਣੇ ਸਰੀਰ 'ਚ ਇਮਿਊਨ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਦਰਕ ਅਤੇ ਨਿੰਬੂ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਤੁਹਾਨੂੰ ਵਾਇਰਲ ਇਨਫੈਕਸ਼ਨ ਤੋਂ ਬਚਾਉਣ 'ਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ: Tomato Juice: ਸਰਦੀਆਂ 'ਚ ਸਿਹਤਮੰਦ ਰਹਿਣ ਲਈ ਪੀਓ ਟਮਾਟਰ ਦਾ ਜੂਸ, ਮਿਲੇਗਾ ਫਾਇਦਾ

lemon and ginger juice (3).jpg
 
- ਪਾਚਨ ਨੂੰ ਸੁਧਾਰਨ 'ਚ ਮਦਦਗਾਰ
ਆਪਣੇ ਪਾਚਨ ਕਿਰਿਆ ਨੂੰ ਸੁਧਾਰਨ ਲਈ ਪੀਉ ਅਦਰਕ ਅਤੇ ਨਿੰਬੂ ਦਾ ਰਸ ਕਿਉਂਕਿ ਇਸ 'ਚ ਪਾਏ ਜਾਣ ਵਾਲੇ ਤੱਤ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
 
- ਸਰੀਰ ਨੂੰ ਡੀਟੌਕਸ ਰੱਖਣ ਲਈ ਫਾਇਦੇਮੰਦ
ਆਪਣੇ ਸਰੀਰ ਨੂੰ ਡੀਟੌਕਸ ਰੱਖਣ ਲਈ ਵੀ ਤੁਸੀਂ ਅਦਰਕ ਅਤੇ ਨਿੰਬੂ ਦੇ ਰਸ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਇਹ ਸਰੀਰ 'ਚ ਜਮ੍ਹਾ ਹੋਏ ਸਾਰੇ ਜ਼ਹਿਰੀਲੇ ਤੱਤ ਨੂੰ ਦੂਰ ਕਰਨ 'ਚ ਮਦਦ ਕਰਦੇ ਅਤੇ ਸਰੀਰ ਡੀਟੌਕਸ ਹੋ ਜਾਂਦਾ ਹੈ।

- ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ
ਜੇਕਰ ਤੁਸੀਂ ਆਪਣੀ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਦਰਕ ਅਤੇ ਨਿੰਬੂ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ 'ਚ ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ 'ਚ ਪਾਏ ਜਾਣਦੇ ਹਨ।

ਇਹ ਵੀ ਪੜ੍ਹੋ: ਸਰਦੀਆਂ ਦੇ ਮੌਸਮ 'ਚ ਨਾਰੀਅਲ ਦੀ ਚਟਨੀ ਦਾ ਸੇਵਨ ਕਰਨ ਨਾਲ ਮਿਲੇਗਾ ਇਹ ਫਾਇਦਾ

ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। PTC ਨਿਊਜ਼ ਇਸ ਦੀ ਜ਼ਿੰਮੇਵਾਰੀ ਨਹੀਂ ਲੈਂਦਾ।

Related Post