Punjab Weather Update: ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਮੁੜ ਬਦਲ ਸਕਦਾ ਹੈ ਮੌਸਮ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਪੰਜਾਬ ਵਿੱਚ ਇਨ੍ਹੀਂ ਦਿਨੀਂ ਮੌਸਮ ਦਾ ਮਿਜ਼ਾਜ ਕਾਫੀ ਬਦਲਿਆ ਹੋਇਆ ਹੈ। ਪਿਛਲੇ ਚਾਰ ਦਿਨਾਂ ਤੋਂ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ।

By  Aarti September 23rd 2023 08:35 AM -- Updated: September 23rd 2023 08:46 AM

Punjab Weather Update: ਪੰਜਾਬ ਵਿੱਚ ਇਨ੍ਹੀਂ ਦਿਨੀਂ ਮੌਸਮ ਦਾ ਮਿਜ਼ਾਜ ਕਾਫੀ ਬਦਲਿਆ ਹੋਇਆ ਹੈ। ਪਿਛਲੇ ਚਾਰ ਦਿਨਾਂ ਤੋਂ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਮੌਸਮ ’ਚ ਮੁੜ ਤੋਂ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। 

ਦੱਸ ਦਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਜੋਰਦਾਰ ਮੀਂਹ ਪੈ ਰਿਹਾ ਹੈ। ਜਲੰਧਰ, ਪਟਿਆਲਾ, ਤਲਵੰਡੀ ਸਾਬੋ, ਅਮਲੋਹ, ਮਲੇਰਕੋਟਲਾ ਵਿਖੇ ਮੀਂਹ ਪੈ ਰਿਹਾ ਹੈ। ਇਸ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਮੀਂਹ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਦੀ ਚਿੰਤਾ ਸਤਾ ਰਹੀ ਹੈ।  

ਮੀਡੀਆ ਰਿਪਰੋਟਾਂ ਦੀ ਮੰਨੀਏ ਤਾਂ 23 ਅਤੇ 24 ਸਤੰਬਰ ਨੂੰ ਹਲਕਾ ਮੀਂਹ ਪੈ ਸਕਦਾ ਹੈ। ਨਾਲ ਹੀ ਬੱਦਲ ਛਾਏ ਰਹਿਣਗੇ ਅਤੇ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਨਾਲ ਹੀ ਮੌਮਸ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ 'ਚ ਇਸ ਵਾਰ ਮਾਨਸੂਨ ਦੇ ਰਵਾਨਗੀ 'ਚ ਦੇਰੀ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਤੋਂ ਮਾਨਸੂਨ ਦੀ ਰਵਾਨਗੀ ਸਤੰਬਰ ਦੇ ਆਖਰੀ ਦਿਨਾਂ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਸੰਭਵ ਹੈ। 25 ਸਤੰਬਰ ਤੱਕ ਮਾਨਸੂਨ ਬੱਦਲਵਾਈ ਬਣੇ ਰਹਿਣਗੇ ਅਤੇ ਇਸ ਦਾ ਹਲਕਾ ਪ੍ਰਭਾਵ ਦੇਖਣ ਨੂੰ ਮਿਲਦਾ ਰਹੇਗਾ।

ਇਹ ਵੀ ਪੜ੍ਹੋ: RDF ਮੁੱਦੇ 'ਤੇ ਪੰਜਾਬ ਰਾਜਪਾਲ ਅਤੇ ਮੁੱਖ ਮੰਤਰੀ ਆਹਮੋਂ-ਸਾਹਮਣੇ, ਰਾਜਪਾਲ ਨੇ ਮਾਨ 'ਤੇ ਕੀਤਾ ਪਲਟਵਾਰ

Related Post