GST Council Meeting: ਜਾਣੋ GST ਕੌਂਸਲ ਦੀ ਬੈਠਕ ਤੋਂ ਬਾਅਦ ਕੀ ਹੋਇਆ ਸਸਤਾ ਤੇ ਕੀ ਹੋਇਆ ਮਹਿੰਗਾ ? ਇੱਥੇ ਦੇਖੋ ਪੂਰੀ ਲਿਸਟ

ਜੀਐਸਟੀ ਕੌਂਸਲ ਦੀ 50ਵੀਂ ਮੀਟਿੰਗ 11 ਜੁਲਾਈ ਨੂੰ ਦਿੱਲੀ ਵਿੱਚ ਹੋਈ। ਇਸ ਮੀਟਿੰਗ ਦੀ ਅਗਵਾਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਇਸ ਬੈਠਕ 'ਚ ਕਈ ਵਸਤਾਂ ਅਤੇ ਸੇਵਾਵਾਂ 'ਤੇ ਜੀਐੱਸਟੀ ਦਰਾਂ 'ਚ ਬਦਲਾਅ ਦਾ ਐਲਾਨ ਕੀਤਾ ਗਿਆ।

By  Aarti July 12th 2023 07:03 PM

GST Council Meeting: ਜੀਐਸਟੀ ਕੌਂਸਲ ਦੀ 50ਵੀਂ ਮੀਟਿੰਗ 11 ਜੁਲਾਈ ਨੂੰ ਦਿੱਲੀ ਵਿੱਚ ਹੋਈ। ਇਸ ਮੀਟਿੰਗ ਦੀ ਅਗਵਾਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਇਸ ਬੈਠਕ 'ਚ ਕਈ ਵਸਤਾਂ ਅਤੇ ਸੇਵਾਵਾਂ 'ਤੇ ਜੀਐੱਸਟੀ ਦਰਾਂ 'ਚ ਬਦਲਾਅ ਦਾ ਐਲਾਨ ਕੀਤਾ ਗਿਆ। 

ਬੈਠਕ 'ਚ ਲਏ ਗਏ ਸਭ ਤੋਂ ਮਹੱਤਵਪੂਰਨ ਫੈਸਲੇ 'ਚ ਆਨਲਾਈਨ ਗੇਮਿੰਗ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਉਣਾ ਅਤੇ 28 ਫੀਸਦੀ ਟੈਕਸ ਲਗਾਉਣਾ ਅਤੇ ਕੈਂਸਰ ਦੀਆਂ ਦਵਾਈਆਂ ਤੋਂ ਆਈਜੀਐਸਟੀ ਹਟਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਵੀ ਕਈ ਹੋਰ ਵਸਤਾਂ ਮਹਿੰਗੀ ਅਤੇ ਸਸਤੀ ਹੋਈਆਂ ਹਨ। ਇਸ ਬਦਲਾਅ ਨਾਲ ਆਮ ਲੋਕਾਂ 'ਤੇ ਕੀ ਪ੍ਰਭਾਵ ਪਿਆ ਅਤੇ ਕੀ ਬਦਲਾਅ ਹੋਏ।

ਆਓ ਜਾਣਦੇ ਹਾਂ ਕੀ ਕੁਝ ਹੋਇਆ ਮਹਿੰਗਾ 

  • ਜੀਐਸਟੀ ਕੌਂਸਲ ‘ਚ ਆਨਲਾਈਨ ਗੇਮਿੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਸੀ। ਇਸ ਵਾਰ ਕੌਂਸਲ ਨੇ ਆਨਲਾਈਨ ਗੇਮਿੰਗ 'ਤੇ 28 ਫੀਸਦੀ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਆਨਲਾਈਨ ਗੇਮਿੰਗ, ਕੈਸੀਨੋ, ਘੋੜ ਦੌੜ ਮਹਿੰਗੀ ਹੋ ਜਾਵੇਗੀ।
  • ਮਲਟੀ ਯੂਟੀਲਿਟੀ ਅਤੇ ਕਰਾਸਓਵਰ ਯੂਟੀਲਿਟੀ (ਐਕਸਯੂਵੀ) ਸ਼੍ਰੇਣੀ ਦੇ ਵਾਹਨਾਂ 'ਤੇ 22 ਫੀਸਦੀ ਸੈੱਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਕਈ ਵਾਹਨ ਮਹਿੰਗੇ ਹੋ ਜਾਣਗੇ।
  • ਜੀਐਸਟੀ ਕੌਂਸਲ ਦੇ ਫੈਸਲੇ ਤੋਂ ਬਾਅਦ, ਐਮਯੂਵੀ 'ਤੇ 28% ਜੀਐਸਟੀ ਤੋਂ ਇਲਾਵਾ 22% ਮੁਆਵਜ਼ਾ ਸੈੱਸ ਲਗਾਉਣ ਨਾਲ ਵਾਹਨ ਮਹਿੰਗੇ ਹੋ ਜਾਣਗੇ। ਹਾਲਾਂਕਿ ਇਸ ਦੇ ਲਈ ਐਸਯੂਵੀ ਦੇ ਪੈਰਾਮੀਟਰ ਤੈਅ ਕੀਤੇ ਗਏ ਹਨ।

ਆਓ ਜਾਣਦੇ ਹਾਂ ਕੀ ਕੁਝ ਹੋਇਆ ਸਸਤਾ 

  • ਗੱਲ ਕੀਤੀ ਜਾਵੇ ਸਿਨੇਮਾ ਘਰਾਂ ਦੀ ਤਾਂ ਇੱਥੇ ਜੀਐਸਟੀ ਕੌਂਸਲ ਦੇ ਫੈਸਲੇ ਤੋਂ ਬਾਅਦ ਸਿਨੇਮਾ ਘਰਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ।
  • ਕੈਂਸਰ ਦੀਆਂ ਬਾਹਰੋਂ ਆਉਣ ਵਾਲੀਆਂ ਦਵਾਈਆਂ 'ਤੇ IGST ਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
  • ਇਸ ਤੋਂ ਇਲਾਵਾ ਸੈਟੇਲਾਈਟ ਸੇਵਾ ਲਾਂਚ ਹੋਵੇਗੀ ਸਸਤੀ, ਜੀਐਸਟੀ ਕੌਂਸਲ ਨੇ ਪ੍ਰਾਈਵੇਟ ਆਪਰੇਟਰਾਂ ਨੂੰ ਜੀਐਸਟੀ ਸੈਟੇਲਾਈਟ ਲਾਂਚ ਸੇਵਾਵਾਂ ਤੋਂ ਛੋਟ ਦਿੱਤੀ ਹੈ।
  • ਕੱਚੇ ਅਤੇ ਤਲੇ ਹੋਏ ਸਨੈਕ ਦੀਆਂ ਗੋਲੀਆਂ 'ਤੇ ਜੀਐਸਟੀ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
  • ਮੱਛੀ ‘ਚ ਇਸਤੇਮਾਲ ਕੀਤੇ ਜਾਣ ਵਾਲੇ ਪੇਸਟ 'ਤੇ ਜੀਐਸਟੀ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।
  • ਨਕਲੀ ਜ਼ਰੀ ਦੇ ਧਾਗੇ 'ਤੇ ਜੀਐਸਟੀ 12% ਤੋਂ ਘਟਾ ਕੇ 5% ਕੀਤਾ ਗਿਆ
  • LD ਸਲੈਗ 'ਤੇ ਜੀਐਸਟੀ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Bastille Day 2023: ਬੈਸਟੀਲ ਡੇਅ ਪਰੇਡ 'ਚ ਪੰਜਾਬ ਰੈਜੀਮੈਂਟ ਦੇ ਜਵਾਨ ਦੇਣਗੇ ਸਲਾਮੀ, ਪੀਐੱਮ ਮੋਦੀ ਹੋਣਗੇ ਮੁੱਖ ਮਹਿਮਾਨ

Related Post