Shambhu Blast Update : ਮੇਰਾ ਪੁੱਤ ਬੇਕਸੂਰ, ਪੁਲਿਸ ਨੇ ਖੇਤਾਂ ਚੋਂ ਕੀਤਾ ਗ੍ਰਿਫ਼ਤਾਰ..., ਕੁਲਵਿੰਦਰ ਸਿੰਘ ਦੀ ਮਾਤਾ ਨੇ ਕੀਤਾ ਦਾਅਵਾ

Shambhu Railway Blast case : ਕੁਲਵਿੰਦਰ ਸਿੰਘ ਦੀ ਮਾਸੀ ਚਰਨਜੀਤ ਕੌਰ ਨੇ ਵੀ ਆਪਣੇ ਭਾਣਜੇ ਕੁਲਵਿੰਦਰ ਸਿੰਘ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਉਹ ਬਿਮਾਰ ਚੱਲ ਰਿਹਾ ਹੈ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਅਤੇ ਉਹ ਬਹੁਤ ਹੀ ਸਾਊ ਲੜਕਾ ਹੈ ਤੇ ਉਸ ਦਾ ਕਿਸੇ ਨਾਲ ਵੀ ਕੋਈ ਅਜਿਹਾ ਸਬੰਧ ਨਹੀਂ।

By  KRISHAN KUMAR SHARMA April 29th 2026 04:21 PM -- Updated: April 29th 2026 04:24 PM

Shambhu Railway Track Blast case : ਸ਼ੰਭੂ-ਅੰਬਾਲਾ ਰੇਲਵੇ ਬੰਬ ਬਲਾਸਟ ਮਾਮਲੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਮਾਨਸਾ ਦਾ ਪ੍ਰਦੀਪ ਸਿੰਘ ਖਾਲਸਾ ਤੇ ਪਿੰਡ ਬੱਪੀਆਣਾ ਦਾ ਕੁਲਵਿੰਦਰ ਸਿੰਘ ਬੱਗਾ ਸ਼ਾਮਿਲ ਹੈ। ਕੁਲਵਿੰਦਰ ਸਿੰਘ ਦੀ ਮਾਤਾ ਸਰਬਜੀਤ ਕੌਰ ਨੇ ਕਿਹਾ ਕਿ ਉਸਦਾ ਬੇਟਾ ਨਿਰਦੋਸ਼ ਹੈ ਤੇ ਪੁਲਿਸ ਉਸ ਨੂੰ ਖੇਤ ਵਿੱਚ ਕੰਮ ਕਰਦੇ ਸਮੇਂ ਗ੍ਰਿਫਤਾਰ ਕਰਕੇ ਲੈ ਗਈ ਹੈ।

ਉਹਨਾਂ ਦੱਸਿਆ ਕਿ ਉਸ ਦੇ ਬੇਟੇ ਦੇ ਕਿਸੇ ਨਾਲ ਵੀ ਕੋਈ ਸਬੰਧ ਨਹੀਂ ਅਤੇ ਨਾ ਹੀ ਉਹ ਕਦੇ ਘਰੋਂ ਬਾਹਰ ਗਿਆ ਹੈ ਅਤੇ ਉਸਨੇ 10 ਲੱਖ ਰੁਪਏ ਦਾ ਲੋਨ ਲੈ ਕੇ ਮੱਝਾਂ-ਗਾਵਾਂ ਦਾ ਡੇਅਰੀ ਫਾਰਮ ਖੋਲਿਆ ਹੈ ਲਈ ਉਹ ਦੁੱਧ ਦਾ ਕੰਮ ਕਰਦਾ ਹੈ ਪਰ ਉਸ ਨੂੰ ਨਜਾਇਜ਼ ਤੌਰ 'ਤੇ ਫਸਾਇਆ ਜਾ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ।

ਕੁਲਵਿੰਦਰ ਸਿੰਘ ਦੀ ਮਾਸੀ ਚਰਨਜੀਤ ਕੌਰ ਨੇ ਵੀ ਆਪਣੇ ਭਾਣਜੇ ਕੁਲਵਿੰਦਰ ਸਿੰਘ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਉਹ ਬਿਮਾਰ ਚੱਲ ਰਿਹਾ ਹੈ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਅਤੇ ਉਹ ਬਹੁਤ ਹੀ ਸਾਊ ਲੜਕਾ ਹੈ ਤੇ ਉਸ ਦਾ ਕਿਸੇ ਨਾਲ ਵੀ ਕੋਈ ਅਜਿਹਾ ਸਬੰਧ ਨਹੀਂ ਤੇ ਉਸ ਨੂੰ ਨਜਾਇਜ਼ ਤੌਰ 'ਤੇ ਫਸਾਇਆ ਜਾ ਰਿਹਾ। ਉਹਨਾਂ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ।

Related Post