Land dispute ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ,2 ਵਿਅਕਤੀ ਗੰਭੀਰ ਜ਼ਖਮੀ
Baba Bakala News : ਤਰਨ ਤਾਰਨ ਸਾਹਿਬ ਦੇ ਹਲਕਾ ਬਾਬਾ ਬਕਾਲਾ ਦੇ ਪਿੰਡ ਨਾਗੋਕੇ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ। ਇਸ ਹਮਲੇ ਦੌਰਾਨ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ।ਪਿੰਡ ਨਾਗੋਕੇ ਦੇ ਰਹਿਣ ਵਾਲੇ ਕੁਲਤਾਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸਾਡੀ ਦਾਦੀ ਤੇ ਸਾਡੀ ਚਾਚੀ ਦਾ ਸਾਂਝੇ ਖਾਤੇ ਨੂੰ ਲੈ ਕੇ ਜਮੀਨੀ ਵਿਵਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ।
Baba Bakala News : ਤਰਨ ਤਾਰਨ ਸਾਹਿਬ ਦੇ ਹਲਕਾ ਬਾਬਾ ਬਕਾਲਾ ਦੇ ਪਿੰਡ ਨਾਗੋਕੇ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਧਿਰ ਨੇ ਦੂਜੀ ਧਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ। ਇਸ ਹਮਲੇ ਦੌਰਾਨ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਪਿੰਡ ਨਾਗੋਕੇ ਦੇ ਰਹਿਣ ਵਾਲੇ ਕੁਲਤਾਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸਾਡੀ ਦਾਦੀ ਤੇ ਸਾਡੀ ਚਾਚੀ ਵਿਚਾਲੇ ਸਾਂਝੀ ਹਿੱਸੇ ਦੀ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ।
ਜਿਸ ਨੂੰ ਲੈ ਕੇ ਸਾਡੀ ਚਾਚੀ ਵੱਲੋਂ ਜਾਣ ਬੁੱਝ ਕੇ ਸਾਡੇ ਹੀ ਪਿੰਡ ਦੇ ਕਿਸੇ ਦੂਸਰੇ ਨੂੰ ਠੇਕੇ 'ਤੇ ਪੈਲੀ ਦੇ ਕੇ ਸਾਡੇ ਨਾਲ ਝਗੜਾ ਕੀਤਾ ਜਾ ਰਿਹਾ ਹੈ। ਜਦਕਿ ਸਾਂਝੇ ਖਾਤੇ ਨੂੰ ਲੈ ਕੇ ਠੇਕੇ ਦੇ ਸਾਰੇ ਪੈਸੇ ਚਾਚੀ ਸਾਡੀ ਲੈ ਲੈਂਦੀ ਹੈ। ਜਦੋਂ ਕਿ ਸਾਡੀ ਦਾਦੀ ਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ। ਸਾਡੇ ਵੱਲੋਂ ਕੋਰਟ ਵਿੱਚੋਂ ਸਟੇਅ ਵੀ ਲਿਆ ਗਿਆ ਹੈ ਪਰ ਸਟੇਅ ਹੋਣ ਦੇ ਬਾਵਜੂਦ ਵੀ ਸਾਡੀ ਚਾਚੀ ਵੱਲੋਂ ਕਿਸੇ ਦੂਸਰੇ ਨੂੰ ਠੇਕੇ 'ਤੇ ਪੈਲੀ ਦੇ ਕੇ ਅਤੇ ਉਸ ਨਾਲ ਰਲ ਕੇ ਗੁੰਡਾਗਰਦੀ ਸ਼ਰੇਆਮ ਕੀਤੀ ਜਾ ਰਹੀ ਹੈ।
ਜਿਸ ਨੂੰ ਲੈ ਕੇ ਅੱਜ ਸਵੇਰੇ ਸਾਡੇ ਵੱਲੋਂ ਇਹਨਾਂ ਨੂੰ ਪੈਲੀ ਦਾ ਸਟੇਅ ਦਿਖਾ ਕੇ ਲੇਬਰ ਨੂੰ ਮਟਰ ਤੋੜਨ ਤੋਂ ਰੋਕਿਆ ਗਿਆ ਤਾਂ ਇਹਨਾਂ ਵੱਲੋਂ ਪਹਿਲਾਂ ਹੀ ਅਣਪਛਾਤੇ ਮੁੰਡੇ ਮੰਗਵਾ ਕੇ ਸਾਡੇ ਉੱਪਰ ਅਨਮੋਲ ਸਿੰਘ ਮੋਹਲਾ ਦਿਆਲ ਸਿੰਘ ਇਹਨਾਂ ਦੀ ਗੱਡੀ ਵਿੱਚ ਪਏ ਹਥਿਆਰ ਤੇ ਦਾਤਰਾਂ ਨਾਲ ਤੇ ਨਾਲ ਸਾਡੇ ਉੱਪਰ ਹਮਲਾ ਕਰ ਦਿੱਤਾ। ਅਸੀਂ ਆਪਣੀ ਦਾਦੀ ਨੂੰ ਮਚਾ ਬਚਾਇਆ। ਇਸ ਦੌਰਾਨ ਸਾਡੇ ਗੰਭੀਰ ਸੱਟਾਂ ਲੱਗੀਆਂ ਗਈਆਂ ਅਤੇ ਮੇਰੇ ਭਰਾ ਦਾ ਹੱਥ ਦਾ ਅੰਗੂਠਾ ਵੀ ਵੱਢ ਦਿੱਤਾ ਅਤੇ ਮੇਰੇ ਵੀ ਸੱਟਾਂ ਲੱਗੀਆਂ ਹਨ।