Wed, Mar 18, 2026
Whatsapp

CGC University Mohali ਵੱਲੋਂ “ਐਮ.ਬੀ.ਏ. ਪਲੱਸ” ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ

ਇਸ ਇੰਡਸਟਰੀ-ਇੰਟੀਗ੍ਰੇਟਡ ਪ੍ਰੋਗਰਾਮ ਦਾ ਉਦਘਾਟਨ ਏਅਰੋਸਿਟੀ ਸਥਿਤ ਪ੍ਰਾਈਡ ਪਲਾਜ਼ਾ ਹੋਟਲ ਵਿੱਚ ਆਯੋਜਿਤ ਸਮਾਗਮ ਦੌਰਾਨ ਕੀਤਾ ਗਿਆ, ਜਿਸ ਵਿੱਚ ਕਈ ਪ੍ਰਮੁੱਖ ਉਦਯੋਗਿਕ ਨੇਤਾਵਾਂ ਦੀ ਹਾਜ਼ਰੀ ਰਹੀ। ਇਹ ਮੈਨਟਰਸ਼ਿਪ ਆਧਾਰਿਤ ਪ੍ਰੋਗਰਾਮ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਸਲ ਕਾਰੋਬਾਰੀ ਤਜਰਬਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।

Reported by:  PTC News Desk  Edited by:  Aarti -- March 18th 2026 06:02 PM
CGC University Mohali ਵੱਲੋਂ “ਐਮ.ਬੀ.ਏ. ਪਲੱਸ” ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ

CGC University Mohali ਵੱਲੋਂ “ਐਮ.ਬੀ.ਏ. ਪਲੱਸ” ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ਮੈਨੇਜਮੈਂਟ ਸਿੱਖਿਆ ਨੂੰ ਉਦਯੋਗਿਕ ਤਜਰਬੇ ਨਾਲ ਜੋੜਨ ਦੇ ਉਦੇਸ਼ ਨਾਲ “ਐਮ.ਬੀ.ਏ. ਪਲੱਸ” ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਇੰਡਸਟਰੀ-ਇੰਟੀਗ੍ਰੇਟਡ ਪ੍ਰੋਗਰਾਮ ਦਾ ਉਦਘਾਟਨ ਏਅਰੋਸਿਟੀ ਸਥਿਤ ਪ੍ਰਾਈਡ ਪਲਾਜ਼ਾ ਹੋਟਲ ਵਿੱਚ ਆਯੋਜਿਤ ਸਮਾਗਮ ਦੌਰਾਨ ਕੀਤਾ ਗਿਆ, ਜਿਸ ਵਿੱਚ ਕਈ ਪ੍ਰਮੁੱਖ ਉਦਯੋਗਿਕ ਨੇਤਾਵਾਂ ਦੀ ਹਾਜ਼ਰੀ ਰਹੀ। ਇਹ ਮੈਨਟਰਸ਼ਿਪ ਆਧਾਰਿਤ ਪ੍ਰੋਗਰਾਮ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਸਲ ਕਾਰੋਬਾਰੀ ਤਜਰਬਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਸਮਾਗਮ ਦੀ ਅਗਵਾਈ ਸੰਸਥਾ ਦੇ ਮਾਣਯੋਗ ਸੰਸਥਾਪਕ ਚਾਂਸਲਰ ਅਤੇ ਫਾਦਰ ਆਫ ਐਜੂਕੇਸ਼ਨ ਸ. ਰਸ਼ਪਾਲ ਸਿੰਘ ਧਾਲੀਵਾਲ ਜੀ ਨੇ ਕੀਤੀ। ਉਨ੍ਹਾਂ ਦੇ ਨਾਲ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਜੀ, ਐਗਜ਼ਿਕਿਊਟਿਵ ਵਾਈਸ ਪ੍ਰੇਜ਼ੀਡੈਂਟ ਡਾ. ਸੁਸ਼ੀਲ ਪ੍ਰਸ਼ਾਰ ਜੀ ਅਤੇ ਐਚਆਰ ਸਕਸੈੱਸ ਟਾਕ ਦੇ ਸੀਈਓ ਗੋਵਿੰਦ ਨੇਗੀ ਜੀ ਵੀ ਮੌਜੂਦ ਰਹੇ। ਐਚਆਰ ਸਕਸੈੱਸ ਟਾਕ ਇਸ ਪ੍ਰੋਗਰਾਮ ਲਈ ਉਦਯੋਗਿਕ ਸਹਿਯੋਗੀ ਸੰਸਥਾ ਵਜੋਂ ਭਾਗੀਦਾਰ ਹੈ।


“ਐਮ.ਬੀ.ਏ. ਪਲੱਸ” ਪ੍ਰੋਗਰਾਮ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਹਰ ਸਮੈਸਟਰ ਦੌਰਾਨ ਇੱਕ ਉਦਯੋਗਿਕ ਮਾਹਿਰ 15 ਵਿਦਿਆਰਥੀਆਂ ਦੇ ਗਰੁੱਪ ਨੂੰ ਮੈਨਟਰ ਕਰੇਗਾ। ਦੋ ਸਾਲਾਂ ਦੇ ਪ੍ਰੋਗਰਾਮ ਦੌਰਾਨ ਹਰ ਵਿਦਿਆਰਥੀ ਨੂੰ ਚਾਰ ਵੱਖ-ਵੱਖ ਇੰਡਸਟਰੀ ਲੀਡਰਾਂ ਤੋਂ ਮਾਰਗਦਰਸ਼ਨ ਪ੍ਰਾਪਤ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਕਾਰੋਬਾਰੀ ਦੁਨੀਆ ਦੇ ਵੱਖਰੇ ਪੱਖਾਂ ਬਾਰੇ ਵਿਸ਼ਾਲ ਸਮਝ ਮਿਲੇਗੀ।

ਪ੍ਰੋਗਰਾਮ ਦੇ ਅਧੀਨ ਐਗਜ਼ਿਕਿਊਟਿਵ ਮੈਨਟਰਸ਼ਿਪ ਕੌਂਸਲ ਬਣਾਈ ਗਈ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਬੋਰਡਰੂਮ ਚਰਚਾਵਾਂ, ਰਣਨੀਤਿਕ ਸਿਮੂਲੇਸ਼ਨਾਂ ਅਤੇ ਕੇਸ ਸਟਡੀ ਵਿਸ਼ਲੇਸ਼ਣ ਵਰਗੀਆਂ ਗਤੀਵਿਧੀਆਂ ਨਾਲ ਜੋੜਿਆ ਜਾਵੇਗਾ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਅਸਲ ਕਾਰੋਬਾਰੀ ਚੁਣੌਤੀਆਂ ‘ਤੇ ਕੰਮ ਕਰਨ ਦਾ ਮੌਕਾ ਮਿਲੇਗਾ, ਜਿਸ ਵਿੱਚ ਮਾਰਕੀਟ ਵਿਸਥਾਰ, ਟੈਕਨੋਲੋਜੀ ਟ੍ਰਾਂਸਫ਼ਾਰਮੇਸ਼ਨ, ਫਾਇਨੈਂਸ਼ਲ ਵਿਸ਼ਲੇਸ਼ਣ ਅਤੇ ਓਪਰੇਸ਼ਨਲ ਸੁਧਾਰ ਵਰਗੇ ਖੇਤਰ ਸ਼ਾਮਲ ਹਨ।

ਪ੍ਰੋਗਰਾਮ ਵਿੱਚ ਲੰਬੀ ਮਿਆਦ ਵਾਲੀਆਂ ਇੰਟਰਨਸ਼ਿਪਾਂ, ਕਨਸਲਟਿੰਗ ਅਸਾਈਨਮੈਂਟਸ ਅਤੇ ਇੰਡਸਟਰੀ ਪ੍ਰੋਜੈਕਟ ਵੀ ਸ਼ਾਮਲ ਕੀਤੇ ਗਏ ਹਨ, ਤਾਂ ਜੋ ਵਿਦਿਆਰਥੀ ਆਪਣੀ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਹੀ ਕਾਰਪੋਰੇਟ ਦੁਨੀਆ ਨਾਲ ਗਹਿਰਾ ਸੰਪਰਕ ਬਣਾਉਣ।

ਇਸ ਮੌਕੇ ਸਰਦਾਰ ਰਸ਼ਪਾਲ ਸਿੰਘ ਢਾਲੀਵਾਲ ਜੀ ਨੇ ਕਿਹਾ ਕਿ ਉੱਚ ਸਿੱਖਿਆ ਦਾ ਮਕਸਦ ਸਿਰਫ਼ ਗਿਆਨ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਸੋਚਵਾਨ ਅਤੇ ਜ਼ਿੰਮੇਵਾਰ ਨੇਤ੍ਰਿਤਵ ਤਿਆਰ ਕਰਨਾ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਉਦਯੋਗਿਕ ਮਾਹਿਰਾਂ ਨਾਲ ਸਿੱਧਾ ਸੰਪਰਕ ਵਿਦਿਆਰਥੀਆਂ ਨੂੰ ਅਸਲ ਸਥਿਤੀਆਂ ਵਿੱਚ ਫੈਸਲੇ ਕਰਨ ਦੀ ਸਮਝ ਦੇਵੇਗਾ। ਮੈਨੇਜਿੰਗ ਡਾਇਰੈਕਟਰ ਅਰਸ਼ ਢਾਲੀਵਾਲ ਜੀ ਨੇ ਕਿਹਾ ਕਿ ਮੈਨੇਜਮੈਂਟ ਸਿੱਖਿਆ ਨੂੰ ਅਜਿਹੇ ਮਾਡਲ ਦੀ ਲੋੜ ਹੈ ਜੋ ਵਿਦਿਆਰਥੀਆਂ ਨੂੰ ਸੰਗਠਨਾਂ ਦੀ ਅਸਲ ਕਾਰਗੁਜ਼ਾਰੀ ਅਤੇ ਨੇਤ੍ਰਿਤਵ ਦੇ ਫੈਸਲਿਆਂ ਦੀ ਪ੍ਰਕਿਰਿਆ ਨਾਲ ਜਾਣੂ ਕਰਵਾਏ। ਐਗਜ਼ਿਕਿਊਟਿਵ ਵਾਈਸ ਪ੍ਰੇਜ਼ੀਡੈਂਟ ਡਾ. ਸੁਸ਼ੀਲ ਪ੍ਰਸ਼ਾਰ ਜੀ ਨੇ ਕਿਹਾ ਕਿ ਇਹ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਅਨੁਭਵ ਦਾ ਸਮੱਗਰ ਮਾਡਲ ਹੈ, ਜਦਕਿ ਐਚਆਰ ਸਕਸੈੱਸ ਟਾਕ ਦੇ ਸੀਈਓ ਗੋਵਿੰਦ ਨੇਗੀ ਜੀ ਨੇ ਉਦਯੋਗਿਕ ਭਾਗੀਦਾਰੀ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ। 

“ਐਮ.ਬੀ.ਏ. ਪਲੱਸ” ਦੀ ਸ਼ੁਰੂਆਤ ਨਾਲ ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਅਨੁਭਵ ਵਿਚਕਾਰ ਮਜ਼ਬੂਤ ਕੜੀ ਬਣਾਉਣ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ।

- PTC NEWS

Top News view more...

Latest News view more...

PTC NETWORK
PTC NETWORK