ਲੇਡੀ ਡੌਨ ਨਾਲ ਵਿਆਹ ਕਰੇਗਾ ਲਾਰੈਂਸ ਬਿਸ਼ਨੋਈ ਦਾ ਗੈਂਗਸਟਰ ਕਾਲਾ ਜਠੇੜੀ, ਜਾਣੋ ਕੌਣ ਹੈ ਉਸ ਦੀ ਪ੍ਰੇਮਿਕਾ

By  KRISHAN KUMAR SHARMA March 5th 2024 04:01 PM

Kala Jatheri Marriage: ਲਾਰੈਂਸ ਬਿਸ਼ਨੋਈ (Lawrance Bishnoi) ਗੈਂਗ ਦਾ ਮੈਂਬਰ ਕਾਲਾ ਜਠੇੜੀ ਛੇਤੀ ਹੀ ਵਿਆਹ (Gangster Marriage) ਕਰਵਾਉਣ ਜਾ ਰਿਹਾ ਹੈ। ਸੰਦੀਪ ਸਿੰਘ ਉਰਫ਼ ਕਾਲਾ ਜਠੇੜੀ ਆਪਣੀ ਪ੍ਰੇਮਿਕਾ (Lady Don Anuradha) ਲੇਡੀ ਡੌਨ ਨਾਲ ਵਿਆਹ ਕਰਵਾ ਰਿਹਾ ਹੈ। ਇਸ ਲਈ ਦਿੱਲੀ ਅਦਾਲਤ ਨੇ ਗੈਂਗਸਟਰ ਨੂੰ 6 ਘੰਟੇ ਦੀ ਪੈਰੋਲ ਵੀ ਦੇ ਦਿੱਤੀ ਹੈ। ਇਸ ਦੌਰਾਨ ਦਿੱਲੀ ਪੁਲਿਸ ਵੀ ਉਸ ਨਾਲ ਵਿਆਹ ਵਿੱਚ ਮੌਜੂਦ ਰਹੇਗੀ।

ਵਿਆਹ ਲਈ 6 ਘੰਟੇ ਦੀ ਮਿਲੀ ਹਿਰਾਸਤੀ ਪੈਰੋਲ

ਗੈਂਗਸਟਰ ਕਾਲਾ ਜਠੇੜੀ ਨੂੰ ਅਦਾਲਤ ਨੇ 12 ਮਾਰਚ ਨੂੰ ਦਿੱਲੀ ਵਿੱਚ ਵਿਆਹ ਅਤੇ 13 ਮਾਰਚ ਨੂੰ ਹਰਿਆਣਾ ਦੇ ਸੋਨੀਪਤ ਵਿੱਚ ਗ੍ਰਹਿ ਪ੍ਰਵੇਸ਼ ਲਈ 6 ਘੰਟੇ ਦੀ ਹਿਰਾਸਤੀ ਪੈਰੋਲ ਦਿੱਤੀ ਹੈ। ਕਾਲਾ ਜਠੇੜੀ ਹਰਿਆਣਾ ਦੇ ਸੋਨੀਪਤ ਦੇ ਪਿੰਡ ਜਠੇੜੀ ਦਾ ਰਹਿਣ ਵਾਲਾ ਹੈ, ਜਿਸ ਨੂੰ ਹਿਰਾਸਤੀ ਪੈਰੋਲ ਦਿੱਤੀ ਗਈ ਹੈ। ਉਸ ਵਿਰੁੱਧ ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ ਅਤੇ ਉਤਰਾਖੰਡ ਵਿੱਚ ਕਈ ਮਾਮਲਿਆਂ ਵਿੱਚ ਮੁਲਜ਼ਮ ਹੈ।

ਪਹਿਲਾਂ ਕੇਬਰ ਅਪ੍ਰੇਟਰ ਵੱਜੋਂ ਕੰਮ ਕਰਦਾ ਸੀ ਗੈਂਗਸਟਰ

ਕਾਲਾ ਜੇਠੜੀ ਆਪਣੀ ਪ੍ਰੇਮਿਕਾ ਅਨੁਰਾਧਾ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ। ਦੱਸ ਦਈਏ ਕਿ ਪੁਲਿਸ ਨੇ ਗੈਂਗਸਟਰ ਨੂੰ ਸਾਲ 2021 'ਚ ਗ੍ਰਿਫਤਾਰ ਕੀਤਾ ਸੀ। ਕਾਲਾ ਜਠੇੜੀ ਕਤਲ, ਅਗਵਾ, ਡਕੈਤੀ, ਫਿਰੌਤੀ, ਜ਼ਮੀਨ ਕਬਜ਼ਾਉਣ ਵਰਗੇ ਕਈ ਮਾਮਲਿਆਂ ਵਿੱਚ ਮੁਲਜ਼ਮ ਹੈ। ਉਹ 12ਵੀਂ ਪਾਸ ਹੈ ਅਤੇ ਪਹਿਲਾਂ ਉਹ ਕੇਬਲ ਆਪਰੇਟਰ ਵਜੋਂ ਕੰਮ ਕਰਦਾ ਸੀ। 2004 'ਚ ਲੁੱਟਖੋਹ ਦੇ ਮਾਮਲੇ ਵਿੱਚ ਸਾਹਮਣੇ ਆਉਣ ਦੇ ਕੁਝ ਸਾਲਾਂ ਬਾਅਦ ਕਤਲ ਕੇਸਾਂ ਵਿੱਚ ਉਸ ਦਾ ਨਾਂ ਆਇਆ।

fd

ਕੌਣ ਹੈ ਲੇਡੀ ਡੌਨ

ਅਪਰਾਧ ਜਗਤ 'ਚ ਲੇਡੀ ਡੌਨ ਵੱਜੋਂ ਮਸ਼ਹੂਰ ਅਨੁਰਾਧਾ ਰਿਵਾਲਵਰ ਰਾਣੀ ਦੇ ਨਾਂ ਨਾਲ ਵੀ ਮਸ਼ਹੂਰ ਹੈ। ਕਾਲਾ ਜਥੇਦਾਰੀ ਨੂੰ 30 ਜੁਲਾਈ, 2021 ਨੂੰ ਸਹਾਰਨਪੁਰ, ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨਾਲ ਅਨੁਰਾਧਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। 9 ਸਾਲ ਪਹਿਲਾਂ ਅਨੁਰਾਧਾ ਰਾਜਸਥਾਨ ਦੇ ਬਦਨਾਮ ਗੈਂਗਸਟਰ ਆਨੰਦਪਾਲ ਦੇ ਸੰਪਰਕ ਵਿੱਚ ਸੀ। ਪਰ ਬਾਅਦ ਵਿੱਚ ਆਨੰਦਪਾਲ ਮੁਕਾਬਲੇ ਵਿੱਚ ਮਾਰਿਆ ਗਿਆ ਅਤੇ ਅਨੁਰਾਧਾ, ਰਾਜੂ ਬਸੋਦੀ ਦਾ ਨਿਸ਼ਾਨੇ 'ਤੇ ਸੀ ਤਾਂ ਉਹ ਬਲਬੀਰ ਬਨੂੜਾ ਨਾਲ ਹੋ ਹੋ ਗਈ।

fd

ਇੱਥੇ, ਬਲਬੀਰ ਬਨੂੜਾ ਦੀ ਗ੍ਰਿਫਤਾਰੀ ਤੋਂ ਬਾਅਦ, ਅਨੁਰਾਧਾ ਲਾਰੈਂਸ ਦੇ ਸੰਪਰਕ ਵਿੱਚ ਆਈ ਅਤੇ ਫਿਰ ਕਾਲਾ ਜਠੇੜੀ ਲਈ ਉਸ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ। ਹੁਣ ਦੋਵੇਂ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਹੈ।

Related Post