Legends Never Die: ਇੱਕ ਵਾਰ ਫਿਰ ਰੌਸ਼ਨ ਹੋਈ ਸਿੱਧੂ ਮੂਸੇਵਾਲਾ ਦੀ ਹਵੇਲੀ, ਪੈਣ ਲੱਗੇ ਗਿੱਧੇ...ਵੇਖੋ ਤਸਵੀਰਾਂ

By  KRISHAN KUMAR SHARMA March 17th 2024 01:22 PM -- Updated: March 17th 2024 01:33 PM

Sidhu Moosewala Brother Birth: ਮਾਤਾ ਚਰਨ ਕੌਰ ਵੱਲੋਂ 'ਛੋਟੇ ਸ਼ੁਭ' ਨੂੰ ਜਨਮ ਦੇਣ ਤੋਂ ਬਾਅਦ ਇੱਕ ਵਾਰ ਮੁੜ ਪ੍ਰਸ਼ੰਸਕਾਂ ਨੂੰ ਸਿੱਧੂ ਮੂਸੇਵਾਲਾ ਦੇ ਗੀਤ ਦੇ ਬੋਲ ਯਾਦ ਆ ਰਹੇ ਹਨ, ਜਿਸ ਵਿੱਚ ਗਾਇਆ ਸੀ 'Legends Never Die', ਜੋ ਕਿ ਛੋਟੇ ਸ਼ੁਭ ਦੇ ਜਨਮ (Charan Kaur gave birth to son) ਨਾਲ ਸਿੱਧ ਹੋ ਗਏ ਹਨ। ਸਿੱਧੂ ਮੂਸੇਵਾਲਾ ਦੇ ਵੀਰ ਦੇ ਜਨਮ ਨਾਲ ਹੀ ਸੁੰਨਸਾਨ ਹੋਈ ਹਵੇਲੀ ਮੁੜ ਰੌਸ਼ਨ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਛੋਟੇ ਸ਼ੁਭ ਦੇ ਜਨਮ ਲੈਣ ਦੀ ਖ਼ਬਰ ਦੇ ਨਾਲ ਹੀ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਨੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ (Balkaur Singh) ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਸ਼ੰਸਕਾਂ ਤੋਂ ਲੈ ਕੇ ਸਿਆਸਤਦਾਨ ਹਰ ਇੱਕ ਛੋਟੇ ਸ਼ੁਭ ਦੇ ਜਨਮ 'ਤੇ ਖੁਸ਼ੀ ਮਨਾ ਰਿਹਾ ਹੈ, ਜਿਸ ਦੀਆਂ ਵੱਖ ਵੱਖ ਥਾਵਾਂ ਤੋਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ।

ਇੱਕ ਵੀਡੀਓ ਮੂਸੇਵਾਲਾ ਦੇ ਘਰ ਹਵੇਲੀ ਦੀ ਹੈ, ਜਿਥੇ ਔਰਤਾਂ ਛੋਟੇ ਸ਼ੁਭ ਦੇ ਜਨਮ ਤੋਂ ਬਾਅਦ ਖੁਸ਼ੀ ਮਨਾਉਂਦੀਆਂ ਵਿਖਾਈ ਦੇ ਰਹੀਆਂ ਹਨ। ਔਰਤਾਂ ਵੱਲੋਂ ਇਥੇ ਦੱਬ ਕੇ ਬੋਲੀਆਂ ਪਾ ਕੇ ਗਿੱਧਾ ਪਾਇਆ ਜਾ ਰਿਹਾ ਹੈ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

ਸਿਆਸਤਦਾਨ ਵੀ ਦੇ ਰਹੇ ਵਧਾਈਆਂ

ਇਸਤੋਂ ਇਲਾਵਾ 'ਛੋਟੇ ਸ਼ੁਭ' ਦੇ ਜਨਮ 'ਤੇ ਸਿਆਸਤਦਾਨ ਵੀ ਮਾਤਾ-ਪਿਤਾ ਨੂੰ ਵਧਾਈਆਂ ਦੇ ਰਹੇ ਹਨ। ਅਕਾਲੀ ਦਲ ਵੱਲੋਂ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਵਧਾਈ ਦਿੰਦਿਆਂ ਲਿਖਿਆ, ''ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਸਕਦੀਆਂ ਹਨ ਪਰ ਵਾਹਿਗੁਰੂ ਹਮੇਸ਼ਾ ਇਨਸਾਫ਼ ਕਰਦਾ ਹੈ‼️ ਨਵੇਂ ਜਨਮੇ ਬੱਚੇ ਲਈ ਮੂਸੇਵਾਲਾ ਪਰਿਵਾਰ ਨੂੰ ਤਹਿ ਦਿਲੋਂ ਮੁਬਾਰਕਾਂ।"

ਦਿ

ਉਨ੍ਹਾਂ ਟਵਿੱਟਰ ਐਕਸ ਪੋਸਟ 'ਚ ਅੱਗੇ ਲਿਖਿਆ, ''ਵਾਹਿਗੁਰੂ ਇਸ ਛੋਟੇ ਬੱਚੇ ਨੂੰ ਤੰਦਰੁਸਤੀ, ਖੁਸ਼ੀਆਂ ਅਤੇ ਤਰੱਕੀਆਂ ਬਖਸ਼ਨ। ਮਾਪਿਆਂ ਨੇ ਜ਼ਿੰਦਗੀ ਵਿੱਚ ਬਹੁਤ ਔਖੇ ਸਮੇਂ ਦੇਖੇ  ਪਰ ਉਨ੍ਹਾਂ ਨੇ ਇੱਕ ਬਹਾਦਰ ਸਿਪਾਹੀ ਵਾਂਗ ਹਰ ਔਕੜਾਂ ਦਾ ਟਾਕਰਾ ਕੀਤਾ ਅਤੇ ਅੰਤ ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਉਮੀਦ ਦੀ ਕਿਰਨ ਹੈ। ਇੱਕ ਵਾਰ ਫਿਰ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ  ਮਾਪਿਆਂ ਅਤੇ ਪ੍ਰਸ਼ੰਸਕਾਂ ਨੂੰ ਦਿਲੋਂ ਵਧਾਈਆਂ।''

ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵਿੱਟਰ ਐਕਸ 'ਤੇ ਪੋਸਟ ਕੀਤਾ, ''ਸਰਕਾਰ ਬਲਕੌਰ ਸਿੰਘ ਦੇ ਘਰ ਪੁੱਤਰ ਹੋਣ ਦੀ ਖੁਸ਼ੀ ਵਿੱਚ ਮੈਂ ਸਿੱਧੂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ।''

ਦਿ

ਉਨ੍ਹਾਂ ਕਿਹਾ, ''ਮੈਂ ਪ੍ਰਮਾਤਮਾ ਅੱਗੇ ਬੱਚੇ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ…'' ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਕਾਂਗਰਸੀ ਸਾਥੀਆਂ ਨੂੰ ਲੈ ਕੇ ਹਸਪਤਾਲ ਪਹੁੰਚੇ। ਉਨ੍ਹਾਂ ਬਲਕੌਰ ਸਿੰਘ ਨਾਲ ਗਲੇ ਮਿਲ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਬੱਚੇ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Related Post