ਤੇਂਦੁਏ ਨੇ ਕਾਰ 'ਚ ਬੈਠੇ ਲੋਕਾਂ 'ਤੇ ਕੀਤਾ ਹਮਲਾ, ਡਰਾਉਣੀ ਵੀਡੀਓ ਹੋਈ ਵਾਇਰਲ

ਅਸਾਮ ਦੇ ਜੋਰਹਾਟ ਵਿੱਚ ਇੱਕ ਤੇਂਦੁਏ ਨੇ ਦਹਿਸ਼ਤ ਫੈਲਾਈ ਹੋਈ ਹੈ। ਇਸ ਤੇਂਦੁਏ ਦੇ ਹਮਲਿਆਂ ਕਰਕੇ ਹੁਣ ਤੱਕ 13 ਲੋਕ ਜ਼ਖਮੀ ਹੋ ਚੁੱਕੇ ਹਨ, ਜਿਨ੍ਹਾਂ 'ਚ ਜੰਗਲਾਤ ਵਿਭਾਗ ਦੇ 3 ਲੋਕ ਵੀ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

By  Jasmeet Singh December 27th 2022 11:53 AM -- Updated: December 27th 2022 11:54 AM

ਜੋਰਹਾਟ, 27 ਦਸੰਬਰ: ਅਸਾਮ ਦੇ ਜੋਰਹਾਟ ਵਿੱਚ ਇੱਕ ਤੇਂਦੁਏ ਨੇ ਦਹਿਸ਼ਤ ਫੈਲਾਈ ਹੋਈ ਹੈ। ਇਸ ਤੇਂਦੁਏ ਦੇ ਹਮਲਿਆਂ ਕਰਕੇ ਹੁਣ ਤੱਕ 13 ਲੋਕ ਜ਼ਖਮੀ ਹੋ ਚੁੱਕੇ ਹਨ, ਜਿਨ੍ਹਾਂ 'ਚ ਜੰਗਲਾਤ ਵਿਭਾਗ ਦੇ 3 ਲੋਕ ਵੀ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਕ ਸਾਰੇ ਜ਼ਖਮੀ ਖਤਰੇ ਤੋਂ ਬਾਹਰ ਹਨ। ਇਹ ਜਾਣਕਾਰੀ ਜੋਰਹਾਟ ਦੇ ਐਸਪੀ ਮੋਹਨ ਲਾਲ ਮੀਨਾ ਵੱਲੋਂ ਸਾਂਝੀ ਕੀਤੀ ਗਈ ਹੈ। ਐੱਸਪੀ ਦਾ ਕਹਿਣਾ ਕਿ ਜੋਰਹਾਟ ਵਿੱਚ ਤੇਂਦੁਏ ਦੇ ਹਮਲੇ ਵਿੱਚ ਤਿੰਨ ਜੰਗਲਾਤ ਕਰਮਚਾਰੀਆਂ ਸਮੇਤ 13 ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਾਰੇ ਜ਼ਖਮੀ ਵਿਅਕਤੀ ਖਤਰੇ ਤੋਂ ਬਾਹਰ। ਇਸ ਵਿਚਕਾਰ ਇੱਕ ਗੱਡੀ 'ਤੇ ਤੇਂਦੁਏ ਦੇ ਹਮਲੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਵੀਡੀਓ ਧੜੱਲੇਦਾਰ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 



Related Post