ਲੈਫਟੀਨੈਂਟ ਜਨਰਲ ਐੱਮਵੀ ਸੁਚਿੰਦਰ ਕੁਮਾਰ ਥਲ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤ

By  Pardeep Singh March 1st 2023 07:10 PM

ਦਿੱਲੀ: ਭਾਰਤੀ ਫੌਜ ਨੇ ਲੈਫਟੀਨੈਂਟ ਜਨਰਲ ਐਮਵੀ ਸੁਚਿੰਦਰ ਕੁਮਾਰ ਨੂੰ ਭਾਰਤੀ ਫੌਜ ਦਾ ਨਵਾਂ ਉਪ ਮੁਖੀ ਨਿਯੁਕਤ ਕੀਤਾ ਹੈ। ਲੈਫਟੀਨੈਂਟ ਜਨਰਲ ਬੀਐਸ ਰਾਜੂ, ਜੋ ਹੁਣ ਤੱਕ ਥਲ ਸੈਨਾ ਦੇ ਉਪ ਮੁਖੀ ਦੇ ਅਹੁਦੇ 'ਤੇ ਸਨ, ਉਨ੍ਹਾਂ ਦਾ ਤਬਾਦਲਾ ਲੈਫਟੀਨੈਂਟ ਜਨਰਲ ਏਐੱਸ ਭਿੰਡਰ ਦੀ ਥਾਂ ਦੱਖਣੀ ਪੱਛਮੀ ਆਰਮੀ ਕਮਾਂਡ ਵਿੱਚ ਕਰ ਦਿੱਤਾ ਗਿਆ ਹੈ ਜੋ 28 ਫਰਵਰੀ ਨੂੰ ਸੇਵਾਮੁਕਤ ਹੋ ਰਹੇ ਹਨ।

 ਲੈਫਟੀਨੈਂਟ ਜਨਰਲ ਐਮਵੀ ਸੁਚਿੰਦਰ ਕੁਮਾਰ ਦਾ ਯੋਗਦਾਨ 

ਜਨਰਲ ਐਮਵੀ ਸੁਚੰਦਰ ਕੁਮਾਰ ਨੇ ਕੰਟਰੋਲ ਰੇਖਾ 'ਤੇ 59 ਰਾਸ਼ਟਰੀ ਰਾਈਫਲਜ਼ ਬਟਾਲੀਅਨ, ਇਨਫੈਂਟਰੀ ਬ੍ਰਿਗੇਡ ਅਤੇ ਇਨਫੈਂਟਰੀ ਡਿਵੀਜ਼ਨ ਦੀ ਕਮਾਂਡ ਕੀਤੀ ਹੈ। ਜਨਰਲ ਕੁਮਾਰ ਨੇ ਵਾਈਟ ਨਾਈਟ ਕੋਰ ਦੀ ਕਮਾਂਡ ਵੀ ਕੀਤੀ ਹੈ। ਉਹ ਆਰਮੀ ਹੈੱਡਕੁਆਰਟਰ ਵਿਖੇ ਵਧੀਕ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਅਤੇ ਡਾਇਰੈਕਟਰ ਜਨਰਲ ਮਿਲਟਰੀ ਇੰਟੈਲੀਜੈਂਸ ਦੇ ਅਹੁਦੇ ਸੰਭਾਲ ਚੁੱਕੇ ਹਨ। 



Related Post