ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET (UG) 2025 ਦੇ ਨਤੀਜੇ ਐਲਾਨੇ, ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਹਾਸਲ ਕੀਤਾ TOP, ਜਾਣੋ ਪੰਜਾਬੀਆਂ ਦੇ ਰੈਂਕ
NEET (UG) 2025 Result : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 14 ਜੂਨ, 2025 ਨੂੰ ਪ੍ਰੀਖਿਆ ਲਈ NEET UG 2025 ਦੀ ਅੰਤਿਮ ਉੱਤਰ ਕੁੰਜੀ ਜਾਰੀ ਕੀਤੀ ਹੈ। ਉੱਤਰ ਕੁੰਜੀ PDF ਫਾਰਮੈਟ ਵਿੱਚ NEET ਦੀ ਅਧਿਕਾਰਤ ਵੈੱਬਸਾਈਟ - neet.nta.nic.in, ਦੇ ਨਾਲ-ਨਾਲ nta.ac.in ਅਤੇ exam.nta.ac.in ਤੋਂ ਡਾਊਨਲੋਡ ਕਰਨ ਲਈ ਉਪਲਬਧ ਹੈ। NTA ਨੇ ਪਹਿਲਾਂ 3 ਜੂਨ, 2025 ਨੂੰ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ ਸੀ। ਉਮੀਦਵਾਰਾਂ ਨੂੰ ਆਰਜ਼ੀ ਉੱਤਰ ਵਿਰੁੱਧ ਕੋਈ ਇਤਰਾਜ਼ ਜਾਂ ਸ਼ਿਕਾਇਤ ਦਰਜ ਕਰਵਾਉਣ ਲਈ 5 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ। ਉਮੀਦਵਾਰਾਂ ਦੁਆਰਾ ਜਮ੍ਹਾਂ ਕੀਤੀਆਂ ਗਈਆਂ ਸਾਰੀਆਂ ਚੁਣੌਤੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਹੁਣ ਅੰਤਿਮ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ।
ਕਿੱਥੇ ਚੈਕ ਕੀਤਾ ਜਾ ਸਕਦਾ ਹੈ NEET UG 2025 ਨਤੀਜਾ :
NEET UG 2025 Result ਕਿਵੇਂ ਚੈੱਕ ਕਰਨਾ ਹੈ ?
ਪ੍ਰੀਖਿਆ 4 ਮਈ, 2025 ਨੂੰ ਆਯੋਜਿਤ ਕੀਤੀ ਗਈ ਸੀ
NEET UG 2025 ਪ੍ਰੀਖਿਆ 4 ਮਈ, 2025 ਨੂੰ ਭਾਰਤ ਭਰ ਦੇ ਲਗਭਗ 500 ਸ਼ਹਿਰਾਂ ਵਿੱਚ ਸਥਿਤ 5,453 ਕੇਂਦਰਾਂ 'ਤੇ ਇੱਕ ਹੀ ਸ਼ਿਫਟ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਸਾਲ ਰਜਿਸਟਰਡ ਉਮੀਦਵਾਰਾਂ ਦੀ ਕੁੱਲ ਗਿਣਤੀ 22.7 ਲੱਖ ਤੋਂ ਵੱਧ ਸੀ।
ਨਤੀਜੇ ਅਤੇ ਕੱਟ-ਆਫ
ਹੁਣ ਜਦੋਂ ਕਿ ਅੰਤਿਮ ਉੱਤਰ ਕੁੰਜੀ ਜਾਰੀ ਹੋ ਗਈ ਹੈ, NEET UG 2025 ਦੇ ਨਤੀਜੇ ਜਲਦੀ ਹੀ ਆਉਣ ਦੀ ਉਮੀਦ ਹੈ। ਨਤੀਜਿਆਂ ਦੇ ਨਾਲ, MBBS ਅਤੇ ਹੋਰ ਸਹਾਇਕ ਮੈਡੀਕਲ ਪ੍ਰੋਗਰਾਮਾਂ ਲਈ ਕੱਟ-ਆਫ ਸਕੋਰ ਵੀ ਪ੍ਰਕਾਸ਼ਿਤ ਕੀਤੇ ਜਾਣਗੇ।
2024 ਵਿੱਚ NEET UG ਕੱਟ-ਆਫ ਪ੍ਰਤੀਸ਼ਤ
- PTC NEWS