TVK Vijay Rally Stampede : ਅਦਾਕਾਰ ਵਿਜੈ ਦੀ ਰੈਲੀ ’ਚ ਮਚੀ ਭਗਦੜ; 39 ਲੋਕਾਂ ਦੀ ਹੋਈ ਮੌਤ, 50 ਤੋਂ ਵੱਧ ਜ਼ਖਮੀ
ਤਾਮਿਲਨਾਡੂ ਦੇ ਕਰੂਰ ਵਿੱਚ ਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਵਿੱਚ ਭਗਦੜ ਮਚਣ ਕਾਰਨ ਬੱਚਿਆਂ ਸਮੇਤ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ। ਤਾਮਿਲਨਾਡੂ ਦੇ ਸਾਬਕਾ ਮੰਤਰੀ ਅਤੇ ਡੀਐਮਕੇ ਨੇਤਾ ਵੀ. ਸੇਂਥਿਲ ਬਾਲਾਜੀ ਨੇ ਹੁਣੇ ਹੀ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
TVK Vijay Rally Stampede : ਤਾਮਿਲਨਾਡੂ ਦੇ ਕਰੂਰ ਵਿੱਚ ਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਵਿੱਚ ਭਗਦੜ ਮਚਣ ਕਾਰਨ ਬੱਚਿਆਂ ਸਮੇਤ 36 ਲੋਕਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਮੋਦੀ, ਮੁੱਖ ਮੰਤਰੀ ਸਟਾਲਿਨ ਅਤੇ ਤਾਮਿਲਨਾਡੂ ਦੇ ਰਾਜਪਾਲ ਆਰ.ਐਨ. ਰਵੀ ਸਾਰਿਆਂ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਕੀਤਾ ਪ੍ਰਗਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਇਸ ਘਟਨਾ ਬਾਰੇ ਪੋਸਟ ਕੀਤਾ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਕਰੂਰ ਵਿੱਚ ਇੱਕ ਰਾਜਨੀਤਿਕ ਰੈਲੀ ਦੌਰਾਨ ਵਾਪਰੀ ਮੰਦਭਾਗੀ ਘਟਨਾ ਬਹੁਤ ਦੁਖਦਾਈ ਹੈ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਪਰਿਵਾਰਾਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਨੂੰ ਤਾਕਤ ਦੀ ਕਾਮਨਾ ਕਰਦਾ ਹਾਂ। ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ।
ਦੱਸ ਦਈਏ ਕਿ ਇਸ ਹਾਦਸੇ ਵਿੱਚ 36 ਲੋਕਾਂ ਦੀ ਮੌਤ ਹੋ ਗਈ ਅਤੇ 58 ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ 16 ਔਰਤਾਂ ਅਤੇ ਅੱਠ ਬੱਚੇ ਸ਼ਾਮਲ ਹਨ। ਮੁੱਖ ਮੰਤਰੀ ਐਮਕੇ ਸਟਾਲਿਨ ਨੇ ਦੇਰ ਰਾਤ ਕਰੂਰ ਲਈ ਰਵਾਨਾ ਹੋਣ ਤੋਂ ਪਹਿਲਾਂ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਉਮੀਦ ਤੋਂ ਦੁੱਗਣੀ ਭੀੜ ਦੇ ਇਕੱਠੇ ਹੋਣ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਦੇ ਅਨੁਸਾਰ, ਵਿਜੇ ਦੀ ਪਾਰਟੀ ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਨੇ ਕਰੂਰ-ਏਰੋਡ ਹਾਈਵੇਅ 'ਤੇ ਵੇਲੂਸਮਾਇਆਪੁਰਮ ਵਿਖੇ "ਵੇਲੀਚਮ ਵੇਲਿਆਰੂ" ਨਾਮਕ ਇੱਕ ਰੈਲੀ ਕੀਤੀ। ਵਿਜੇ ਨੂੰ ਦੇਖਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ।
ਕਾਬਿਲੇਗੌਰ ਹੈ ਕਿ ਸ਼ਾਮ 7:45 ਵਜੇ ਦੇ ਕਰੀਬ, ਭੀੜ ਅਚਾਨਕ ਸਟੇਜ ਵੱਲ ਭੱਜੀ। ਸਥਿਤੀ ਕਾਬੂ ਤੋਂ ਬਾਹਰ ਹੋ ਗਈ, ਕੁਝ ਲੋਕ ਇੱਕ ਦੂਜੇ ਉੱਤੇ ਡਿੱਗ ਪਏ। ਕਈ ਲੋਕ ਬੇਹੋਸ਼ ਹੋ ਗਏ, ਬੱਚੇ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ, ਅਤੇ ਕਈ ਕੁਚਲੇ ਗਏ। ਜ਼ਖਮੀਆਂ ਨੂੰ ਐਂਬੂਲੈਂਸਾਂ ਅਤੇ ਹੋਰ ਵਾਹਨਾਂ ਰਾਹੀਂ ਕਰੂਰ ਜ਼ਿਲ੍ਹਾ ਹਸਪਤਾਲ, ਇਰੋਡ ਅਤੇ ਤ੍ਰਿਚੀ ਮੈਡੀਕਲ ਕਾਲਜ ਲਿਜਾਇਆ ਗਿਆ। ਵਿਜੇ ਨੂੰ ਪਾਣੀ ਵੰਡਦੇ ਦੇਖਿਆ ਗਿਆ: ਟੀਵੀ ਫੁਟੇਜ ਵਿੱਚ ਵਿਜੇ ਨੂੰ ਪਾਣੀ ਦੀਆਂ ਬੋਤਲਾਂ ਵੰਡਣ ਲਈ ਆਪਣਾ ਭਾਸ਼ਣ ਰੋਕਦੇ ਹੋਏ ਅਤੇ ਪੁਲਿਸ ਦੀ ਮਦਦ ਮੰਗਦੇ ਹੋਏ ਦਿਖਾਇਆ ਗਿਆ। ਉਸਨੇ ਭੀੜ ਵਿੱਚ ਇੱਕ ਗੁੰਮ ਹੋਏ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : Chandigarh Police : ਧਨਾਸ ’ਚ ਬਦਮਾਸ਼ਾਂ ਨੇ ਇੱਕ ਘਰ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ; ਇੱਕ ਨੌਜਵਾਨ ਜ਼ਖਮੀ, ਇਲਾਕੇ ’ਚ ਫੈਲੀ ਦਹਿਸ਼ਤ