Virsa Singh Valtoha: ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ ਨੇ ਰਹਿ ਰਹੀ ਸੀਟ ਖਡੂਰ ਸਾਹਿਬ ਤੋਂ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ ਹੈ।
Virsa Singh Valtoha: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ’ਚ 13 ਤੋਂ 13 ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਜੀ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਰਹਿ ਰਹੀ ਸੀਟ ਖਡੂਰ ਸਾਹਿਬ ਤੋਂ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ ਹੈ।ਚੰਡੀਗੜ੍ਹ ਤੋਂ ਹਰਦੇਵ ਸਿੰਘ ਬੁਟਰੇਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਦੱਸ ਦਈਏ ਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰਾ ਐਲਾਨਿਆ ਗਿਆ ਹੈ ਜਦਕਿ ਬੀਜੇਪੀ ਨੇ ਮਨਜੀਤ ਮੰਨਾ ਮਿਆਂਵਿੰਡ ਨੂੰ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਅਜੇ ਤੱਕ ਕਾਂਗਰਸ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਨਹੀਂ ਗਿਆ ਹੈ। ਉੱਥੇ ਹੀ ਦੂਜੇ ਪਾਸੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ
- ਸ੍ਰੀ ਅਨੰਦਪੁਰ ਸਾਹਿਬ- ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
- ਸੰਗਰੂਰ- ਇਕਬਾਲ ਸਿੰਘ ਝੂੰਦਾ
- ਫਰੀਦਕੋਟ- ਰਾਜਵਿੰਦਰ ਸਿੰਘ
- ਸ੍ਰੀ ਫਤਿਹਗੜ੍ਹ ਸਾਹਿਬ- ਬਿਕਰਮਜੀਤ ਸਿੰਘ ਖਾਲਸਾ
- ਬਠਿੰਡਾ- ਹਰਸਿਮਰਤ ਕੌਰ ਬਾਦਲ
- ਲੁਧਿਆਣਾ- ਰਣਜੀਤ ਸਿੰਘ ਢਿੱਲੋ
- ਜਲੰਧਰ- ਮਹਿੰਦਰ ਸਿੰਘ ਕੇਪੀ
- ਫਿਰੋਜ਼ਪੁਰ- ਨਰਦੇਵ ਸਿੰਘ ਬੌਬੀ ਮਾਨ
- ਹੁਸ਼ਿਆਰਪੁਰ- ਸੋਹਨ ਸਿੰਘ ਠੰਡਲ
- ਪਟਿਆਲਾ- ਐਨ.ਕੇ ਸ਼ਰਮਾ
- ਅੰਮ੍ਰਿਤਸਰ- ਅਨਿਲ ਜੋਸ਼ੀ
- ਗੁਰਦਾਸਪੁਰ- ਦਲਜੀਤ ਸਿੰਘ ਚੀਮਾ
- ਖਡੂਰ ਸਾਹਿਬ- ਵਿਰਸਾ ਸਿੰਘ ਵਲਟੋਹਾ
ਇਹ ਵੀ ਪੜ੍ਹੋ: ਦਿੱਲੀ 'ਚ ਕਾਂਗਰਸ ਨੂੰ ਵੱਡਾ ਝਟਕਾ, ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਦਿੱਤਾ ਅਸਤੀਫਾ