ਰਜਨੀਤਕਾਂਤ, ਧਨੁਸ਼, ਕਮਲ ਹਾਸਨ ਸਮੇਤ ਦੇਖੋ ਕਿਹੜੇ ਅਦਾਕਾਰਾਂ ਨੇ ਵਰਤਿਆ ਵੋਟ ਦਾ ਹੱਕ, ਸੁਪਰਸਟਾਰ ਅਜੀਤ ਰਹੇ ਅੱਵਲ

ਦੱਖਣੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਅਜੀਤ ਕੁਮਾਰ ਨੇ ਤਿਰੂਵਨਮਿਉਰ 'ਚ ਵੋਟ ਪਾਈ। ਉਹ ਇਸ ਮਾਮਲੇ 'ਚ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਅਦਾਕਾਰ ਰਹੇ।

By  KRISHAN KUMAR SHARMA April 19th 2024 12:50 PM

Lok Sabha Election Polls 2024: ਲੋਕ ਸਭਾ ਚੋਣਾਂ 'ਚ ਦੱਖਣ ਦੇ ਸੁਪਰ ਸਟਾਰ ਦੱਬ ਕੇ ਵੋਟ ਪਾਉਣ ਨੂੰ ਤਰਜੀਹ ਦੇ ਰਹੇ ਹਨ। ਰਜਨੀਕਾਂਤ ਤੋਂ ਲੈ ਕੇ ਕਮਲ ਹਾਸਨ ਤੱਕ ਨੇ ਚੇਨਈ ਦੇ ਆਪਣੇ-ਆਪਣੇ ਪੋਲਿੰਗ ਬੂਥਾਂ 'ਤੇ ਵੋਟ ਪਾਈ। ਇਸਤੋਂ ਇਲਾਵਾ ਸਾਊਥ ਸਟਾਰ ਧਨੁਸ਼, ਵਿਜੇ ਸੇਤੂਪਤੀ ਨੇ ਵੀ ਵੋਟ ਪਾਈ। ਪੋਲਿੰਗ ਸਟੇਸ਼ਨਾਂ 'ਤੇ ਵੋਟ ਪਾਉਣ ਵਾਲੇ ਸਿਤਾਰਿਆਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਰਜਨੀਕਾਂਤ ਆਪਣੀ ਵੋਟ ਪਾਉਣ ਲਈ ਚੇਨਈ ਦੇ ਬੂਥ 'ਤੇ ਪਹੁੰਚੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ। ਪੋਲਿੰਗ ਬੂਥ ਤੋਂ ਬਾਹਰ ਆਉਂਦੇ ਹੀ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਰਜਨੀਕਾਂਤ ਚਿੱਟੇ ਕੱਪੜਿਆਂ 'ਚ ਨਜ਼ਰ ਆਏ। ਇਸਤੋਂ ਇਲਾਵਾ ਅਭਿਨੇਤਾ ਅਤੇ ਰਾਜਨੀਤਿਕ ਪਾਰਟੀ ਮੱਕਲ ਨੀਧੀ ਦੇ ਪ੍ਰਧਾਨ ਮਾਇਮ ਕਮਲ ਹਾਸਨ ਵੀ ਵੋਟ ਪਾਉਣ ਲਈ ਉਨ੍ਹਾਂ ਦੇ ਪੋਲਿੰਗ ਬੂਥ 'ਤੇ ਪਹੁੰਚੇ।

ਸਾਊਥ ਸਟਾਰ ਧਨੁਸ਼ ਨੇ ਸਵੇਰੇ 8 ਵਜੇ ਟੀਟੀਕੇ ਰੋਡ ਸਥਿਤ ਸੇਂਟ ਫਰਾਂਸਿਸ ਜ਼ੇਵੀਅਰ ਸਕੂਲ 'ਚ ਆਪਣੀ ਵੋਟ ਪਾਈ। ਪੋਲਿੰਗ ਬੂਥ ਦੇ ਬਾਹਰੋਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੋਟਿੰਗ ਤੋਂ ਬਾਅਦ ਧਨੁਸ਼ ਆਪਣੀ ਉਂਗਲੀ 'ਤੇ ਲੱਗੀ ਸਿਆਹੀ ਵਿਖਾਉਂਦੇ ਨਜ਼ਰ ਆਏ।

ਇਸਤੋਂ ਇਲਾਵਾ ਦੱਖਣੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਅਜੀਤ ਕੁਮਾਰ ਨੇ ਤਿਰੂਵਨਮਿਉਰ 'ਚ ਵੋਟ ਪਾਈ। ਉਹ ਇਸ ਮਾਮਲੇ 'ਚ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਅਦਾਕਾਰ ਰਹੇ।

ਕਾਮੇਡੀਅਨ ਅਤੇ ਅਭਿਨੇਤਾ ਯੋਗੀ ਬਾਬੂ ਨੇ ਚੇਨਈ, ਤਾਮਿਲਨਾਡੂ ਵਿੱਚ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।  ਅਭਿਨੇਤਰੀ ਤ੍ਰਿਸ਼ਾ ਕ੍ਰਿਸ਼ਨਨ ਨੇ ਚੇਨਈ, ਤਾਮਿਲਨਾਡੂ ਵਿੱਚ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ

Related Post