ਤਸਵੀਰਾਂ 'ਚ ਵੇਖੋ ਚੋਣਾਂ ਦੇ ਰੰਗ: ਕੋਈ ਮੋਟਰਸਾਈਕਲ, ਕੋਈ ਵਿਆਹ ਤੋਂ ਪਹਿਲਾਂ ਤੇ ਕਿਸੇ ਨੇ ਵਿਆਹ ਤੋਂ ਬਾਅਦ ਪਾਈ ਵੋਟ

Lok Sabha Election 2024: 21 ਰਾਜਾਂ 'ਚ ਚੋਣਾਂ ਦੌਰਾਨ ਕੁੱਝ ਅਨੋਖੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਉਮੀਦਵਾਰ ਮੋਟਰਸਾਈਕਲ 'ਤੇ ਵੋਟ ਪਾਉਣ ਆ ਰਿਹਾ ਹੈ ਤਾਂ ਕੋਈ ਨਵ-ਵਿਆਹੀ ਜੋੜੀ ਵੋਟ ਪਾਉਣ ਆ ਰਹੀ ਹੈ।

By  KRISHAN KUMAR SHARMA April 19th 2024 12:04 PM

Lok Sabha Election 2024: ਦੇਸ਼ ਦੇ 21 ਰਾਜਾਂ 'ਚ ਚੋਣਾਂ ਹੋ ਰਹੀਆਂ ਹਨ, ਜਿਸ ਲਈ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੋਲਿੰਗ ਬੂਥਾਂ 'ਤੇ ਲੰਮੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਹਨ ਅਤੇ ਬਾਲੀਵੁੱਡ ਤੋਂ ਲੈ ਕੇ ਕਈ ਪ੍ਰਮੁੱਖ ਰਾਜਨੀਤਕ ਸ਼ਖਸੀਅਤਾਂ ਵੋਟਿੰਗ ਭੁਗਤਾਨ ਕਰ ਚੁੱਕੀਆਂ ਹਨ। ਇਸ ਦੌਰਾਨ ਕੁੱਝ ਅਨੋਖੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਉਮੀਦਵਾਰ ਮੋਟਰਸਾਈਕਲ 'ਤੇ ਵੋਟ ਪਾਉਣ ਆ ਰਿਹਾ ਹੈ ਤਾਂ ਕੋਈ ਨਵ-ਵਿਆਹੀ ਜੋੜੀ ਵੋਟ ਪਾਉਣ ਆ ਰਹੀ ਹੈ।

ਪਹਿਲੀ ਤਸਵੀਰ ਇੱਕ ਮੋਟਰਸਾਈਕਲ ਸਵਾਰ ਦੀ ਹੈ, ਜੋ ਕਿ ਵੋਟ ਲਈ ਪਹੁੰਚਿਆ ਹੈ। ਇਹ ਹੋਰ ਕੋਈ ਨਹੀਂ ਸਗੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਪੁਡੂਚੇਰੀ ਦੇ ਮੁੱਖ ਮੰਤਰੀ ਐਨ. ਰੰਗਾਸਾਮੀ ਹਨ। ਉਹ ਆਪਣੀ ਵੋਟ ਪਾਉਣ ਲਈ ਪੁਡੂਚੇਰੀ ਦੇ ਡੇਲਾਰਸ਼ਪੇਟ ਵਿੱਚ ਇੱਕ ਪੋਲਿੰਗ ਬੂਥ 'ਤੇ ਪਹੁੰਚੇ ਸਨ।

ਰਾਜਸਥਾਨ ਲੋਕ ਸਭਾ ਦੀ ਇਹ ਅਨੋਖੀ ਤਸਵੀਰ ਧੌਲਪੁਰ ਲੋਕ ਸਭਾ ਹਲਕੇ ਤੋਂ ਆਈ ਹੈ, ਜਿਥੇ ਇਸ ਲਾੜੀ ਸ਼ਿਵਾਨੀ ਪੁੱਤਰੀ ਸੁਰੇਸ਼ ਚੰਦ ਦਾ ਵਿਆਹ ਹੋਣਾ ਹੈ ਪਰ ਉਸ ਨੇ ਆਪਣੀ ਵਿਦਾਈ ਤੋਂ ਪਹਿਲਾਂ ਵੋਟ ਦੇ ਹੱਕ ਦੀ ਵਰਤੋਂ ਕਰਨ ਨੂੰ ਪਹਿਲ ਦਿੱਤੀ।

ਇਹ ਜ਼ੰਮੂ-ਕਸ਼ਮੀਰ ਦੇ ਊਧਮਪੁਰ ਲੋਕ ਸਭਾ ਹਲਕੇ ਦੀ ਤਸਵੀਰ ਹੈ, ਜਿਥੇ ਨਵ-ਵਿਆਹੀ ਜੋੜੀ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ। ਇਸ ਦੌਰਾਨ ਲਾੜੀ ਨੇ ਕਿਹਾ ਕਿ ਦੁਲਹਨ ਰਾਧਿਕਾ ਸ਼ਰਮਾ ਨੇ ਕਿਹਾ, "...ਕੱਲ੍ਹ ਸਾਡੇ ਵਿਆਹ ਦੀ ਰਸਮ ਸੀ ਅਤੇ ਅੱਜ ਵਿਦਾਇਗੀ ਰਸਮਾਂ ਤੋਂ ਬਾਅਦ, ਮੈਂ ਆਪਣੇ ਪਤੀ ਨੂੰ ਕਿਹਾ ਕਿ ਸਾਨੂੰ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ... ਮੈਂ ਸਾਰਿਆਂ ਨੂੰ ਦੱਸਾਂਗੀ ਕਿ ਉਹ ਆਪਣੀ ਵੋਟ ਬਰਬਾਦ ਨਾ ਕਰਨ..."

ਮਹਾਰਾਸ਼ਟਰ ਦੇ ਨਾਗਪੁਰ 'ਚ ਦੁਨੀਆ ਦੀ ਸਭ ਤੋਂ ਛੋਟੀ ਔਰਤ ਦਾ ਰਿਕਾਰਡ ਆਪਣੇ ਨਾਂ ਦਰਜ ਕਰਵਾਉਣ ਵਾਲੀ ਜੋਤੀ ਅਮਗੇ ਨੇ ਵੀ ਵੋਟ ਦਾ ਭੁਗਤਾਨ ਕੀਤਾ।

ਉੱਤਰਾਖੰਡ 'ਚ ਤਿੰਨ ਪੀੜ੍ਹੀਆਂ ਨੇ ਇਕੱਠਿਆਂ ਵੋਟ ਭੁਗਤਾਈ ਹੈ। ਪ੍ਰਭਾ ਸ਼ਰਮਾ ਨੇ ਆਪਣੀ ਧੀ ਪ੍ਰੀਤੀ ਕੌਸ਼ਿਕ ਅਤੇ ਪੋਤੀਆਂ ਸ਼ਮਿਤਾ ਕੌਸ਼ਿਕ ਤੇ ਸਾਕਸ਼ੀ ਕੌਸ਼ਿਕ ਸਮੇਤ ਦੇਹਰਾਦੂਨ ਦੇ ਇੱਕ ਪੋਲਿੰਗ ਬੂਥ 'ਤੇ ਵੋਟ ਪਾਈ। ਉੱਤਰਾਖੰਡ ਦੀਆਂ ਸਾਰੀਆਂ 5 ਲੋਕ ਸਭਾ ਸੀਟਾਂ ਪੌੜੀ ਗੜ੍ਹਵਾਲ, ਟਿਹਰੀ, ਅਲਮੋੜਾ (ਰਾਖਵੀਂ), ਹਰਿਦੁਆਰ ਅਤੇ ਨੈਨੀਤਾਲ 'ਤੇ ਵੋਟਿੰਗ ਹੋ ਰਹੀ ਹੈ। 83 ਲੱਖ ਤੋਂ ਵੱਧ ਵੋਟਰ ਸੰਸਦ ਮੈਂਬਰ ਬਣਨ ਦੇ ਚਾਹਵਾਨ 55 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਹਨ।

Related Post