Charanjit Singh Channi Vs Ravneet Singh Bittu : ਇਹ ਪੰਜਾਬ ਦਾ ਸਭ ਤੋਂ ਭ੍ਰਿਸ਼ਟ ਆਦਮੀ ਨਾ ਹੋਵੇਂ ਤਾਂ ਮੈ ਆਪਣਾ ਨਾਂ ਬਦਲ ਦੇਵਾਂ... ਲੋਕਸਭਾ ’ਚ ਭਿੜ ਗਏ ਚੰਨੀ ਤੇ ਬਿੱਟੂ

ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚੰਨੀ ਨੂੰ ਪੰਜਾਬ ਦਾ ਸਭ ਤੋਂ ਭ੍ਰਿਸ਼ਟ ਵਿਅਕਤੀ ਕਿਹਾ ਅਤੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਇਨ੍ਹਾਂ ਹੀ ਨਹੀਂ ਸੰਸਦ ਵਿੱਚ ਬਿੱਟੂ ਅਤੇ ਚੰਨੀ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰ ਆਹਮੋ-ਸਾਹਮਣੇ ਹੋ ਗਏ ਅਤੇ ਭਾਰੀ ਹੰਗਾਮਾ ਹੋਇਆ।

By  Aarti July 25th 2024 04:32 PM
Charanjit Singh Channi Vs Ravneet Singh Bittu : ਇਹ ਪੰਜਾਬ ਦਾ ਸਭ ਤੋਂ ਭ੍ਰਿਸ਼ਟ ਆਦਮੀ ਨਾ ਹੋਵੇਂ ਤਾਂ ਮੈ ਆਪਣਾ ਨਾਂ ਬਦਲ ਦੇਵਾਂ... ਲੋਕਸਭਾ ’ਚ ਭਿੜ ਗਏ ਚੰਨੀ ਤੇ ਬਿੱਟੂ

Charanjit Singh Channi Vs Ravneet Singh Bittu : ਸੰਸਦ 'ਚ ਬਜਟ 'ਤੇ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚੰਨੀ ਨੂੰ ਪੰਜਾਬ ਦਾ ਸਭ ਤੋਂ ਭ੍ਰਿਸ਼ਟ ਵਿਅਕਤੀ ਕਿਹਾ ਅਤੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਇਨ੍ਹਾਂ ਹੀ ਨਹੀਂ ਸੰਸਦ ਵਿੱਚ ਬਿੱਟੂ ਅਤੇ ਚੰਨੀ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰ ਆਹਮੋ-ਸਾਹਮਣੇ ਹੋ ਗਏ ਅਤੇ ਭਾਰੀ ਹੰਗਾਮਾ ਹੋਇਆ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਤੱਕ ਕਰਨੀ ਪੈ ਗਈ। 

ਦੱਸ ਦਈਏ ਕਿ ਬਜਟ 'ਤੇ ਚਰਚਾ ਦੌਰਾਨ ਬੋਲਦਿਆਂ ਚੰਨੀ ਨੇ ਬਿੱਟੂ ਬਾਰੇ ਨਿੱਜੀ ਟਿੱਪਣੀ ਕਰ ਦਿੱਤੀ। ਬਿੱਟੂ ਦੀ ਟਿੱਪਣੀ 'ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਿੱਟੂ ਜੀ, ਤੁਹਾਡੇ ਦਾਦਾ ਜੀ ਸ਼ਹੀਦ ਹੋ ਗਏ ਸੀ। ਪਰ ਉਹ ਉਸ ਦਿਨ ਨਹੀਂ ਮਰੇ, ਉਹ ਉਸ ਮਰੇ ਜਿਸ ਦਿਨ ਤੁਸੀਂ ਕਾਂਗਰਸ ਛੱਡੀ ਸੀ। 


ਇਸ ਤੋਂ ਨਾਰਾਜ਼ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਸਰਦਾਰ ਬੇਅੰਤ ਸਿੰਘ ਨੇ ਕਾਂਗਰਸ ਲਈ ਨਹੀਂ ਸਗੋਂ ਦੇਸ਼ ਲਈ ਕੁਰਬਾਨੀ ਦਿੱਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਉਹ ਚੰਨੀ ਗਰੀਬੀ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਪੰਜਾਬ ਦਾ ਸਭ ਤੋਂ ਅਮੀਰ ਆਦਮੀ ਜਾਂ ਸਭ ਤੋਂ ਭ੍ਰਿਸ਼ਟ ਨਹੀਂ ਹੈ ਤਾਂ ਮੈਂ ਆਪਣਾ ਨਾਂ ਬਦਲ ਲਵਾਂਗਾ। ਇਹ ਚਰਨਜੀਤ ਚੰਨੀ ਹਜ਼ਾਰਾਂ ਕਰੋੜਾਂ ਦਾ ਮਾਲਕ ਹੈ।

ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਗੋਰਾ ਕਿਸਨੂੰ ਆਖ ਰਹੇ ਹਨ। ਪਹਿਲਾਂ ਇਹ ਦੱਸੋ ਕਿ ਸੋਨੀਆ ਗਾਂਧੀ ਜੀ ਕਿੱਥੋ ਦੇ ਹਨ, ਇਹ ਮੀਟੂ ਵਿੱਚ, ਇਹ ਸਾਰੇ ਮਾਮਲਿਆਂ ਵਿੱਚ, ਇਹ ਸਭ ਤੋਂ ਭ੍ਰਿਸ਼ਟ ਹਨ। ਬਿੱਟੂ ਦੇ ਇਸ ਬਿਆਨ ਤੋਂ ਬਾਅਦ ਜਦੋਂ ਚੰਨੀ ਬੋਲਣ ਲੱਗੇ ਤਾਂ ਦੂਜੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਸੰਸਦ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪੈ ਗਿਆ। 

ਇਹ ਵੀ ਪੜ੍ਹੋ: MP charanjit Singh channi : ਸੰਸਦ ’ਚ ਗਰਜੇ MP ਚਰਨਜੀਤ ਸਿੰਘ ਚੰਨੀ, ਕਿਹਾ - ਦੇਸ਼ ’ਚ ਅਣ-ਐਲਾਨੀ ਐਂਮਰਜੈਂਸੀ ਵਰਗੇ ਬਣੇ ਹਾਲਾਤ

Related Post